BREAKING देश पंजाब राजनीती राज्य होम

ਕਿਸਾਨਾਂ ਵਲੋਂ ਦਿਨ ਮਿੱਥ ਕੇ ਕੌਮੀ ਤੌਰ ਤੇ ਬੰਦ ਕਰਨ ਦਾ ਵੱਡਾ ਐਲਾਨ, ਪੜੋਂ ਹੋਰ ਕਿੰਨਾ ਸਮਾਂ ਵਧਿਆ ਰੇਲ ਰੋਕੋ ਅੰਦੋਲਨ

ਫੁੱਟ ਪਾਉਣ ਤੋਂ ਇਲਾਵਾ, ਕਿਸਾਨਾਂ ਨੂੰ ਬਦਨਾਮ ਕਰਨ ਲਈ ਹੀਲਾ ਵਰਤ ਰਹੀ ਸਰਕਾਰ : ਕਿਸਾਨ ਆਗੂ

ਅੰਮ੍ਰਿਤਸਰ-28 ਅਕਤੂਬਰ-(ਸੁਦਰਸ਼ਨ) : ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਧਰਨਿਆਂ ਤੇ ਡਟੇ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਨੂੰ ਹੋਰ ਅੱਗੇ ਵਧਾਉਣ ਦੇ ਨਾਲ ਨਾਲ ਦਿਨ ਮਿੱਥ ਕੇ ਕੌਮੀ ਤੌਰ ਤੇ ਬੰਦ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ੁਰੂ ਕੀਤਾ ਰੇਲ ਅੰਦੋਲਨ 35 ਵੇਂ ਦਿਨ ਵਿੱਚ ਦਾਖਿਲ ਹੋਣ ਤੋਂ ਇਲਾਵਾ ਕਾਰਪੋਰੇਟਾਂ ਦੇ ਸ਼ਾਪਿੰਗ ਮਾਲ ਕਪੂਰਥਲਾ ਤੇ ਬਠਿੰਡਾ-ਅੰਮ੍ਰਿਤਸਰ ਹਾਈਵੇਅ ਸੇਰੋਂ ਟੋਲ ਪਲਾਜ਼ਾ ਆਦਿ ਥਾਵਾਂ ਉੱਤੇ ਧਰਨੇ 19ਵੇਂ ਦਿਨ ਵਿੱਚ ਦਾਖਲ ਹੋ ਗਏ ਹਨ।

ਕਿਸਾਨ ਆਗੂਆਂ ਵਲੋਂ ਧਰਨਾਕਾਰੀਆਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਨਵੀਂ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ, ਦੱਸਣਯੋਗ ਹੈ ਕਿ ਵੱਖ ਵੱਖ ਥਾਂਈ ਅੰਦੋਲਨਕਾਰੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਤਰਸੇਮ ਸਿੰਘ ਕਪੂਰਥਲਾ ਆਦਿ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।ਇਸ ਦੇ ਇਲਾਵਾ 5 ਨਵੰਬਰ ਦੇ ਕੌਮੀ ਬੰਦ ਨੂੰ ਪੂਰੀ ਤਰਾਂ ਸਫਲ ਕਰਨ ਲਈ ਵਿਉਂਤਬੰਦੀ ਕਰਦਿਆਂ, ਪੰਜਾਬ ਵਿੱਚ ਅਨੇਕਾਂ ਥਾਵਾਂ ਉੱਤੇ ਜਾਮ ਕਰਨ ਦੀ ਰੂਪਰੇਖਾ ਉਲੀਕੀ ਗਈ ਹੈ।
ਕਿਸਾਨ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਖੁੱਦ ਮੀਟਿੰਗ ਸੱਦਣ ਜਿਸ ਵਿੱਚ ਸਰਕਾਰ ਦੇ ਏਜੰਡੇ ਤੋ ਇਲਾਵਾ ਸੈਕਸ਼ਨ 11 ਤਹਿਤ ਪਾਸ ਕੀਤੇ ਅਸੈਂਬਲੀ ਮਤੇ, ਕਿਸਾਨਾਂ ਵਿਰੁੱਧ ਹਾਈਕੋਰਟ ਜਾਣਾ, ਜਥੇਬੰਦੀ ਨਾਲ ਮੰਨੀਆਂ ਮੰਗਾਂ ਬਾਰੇ ਸਥਿਤੀ ਸਪੱਸ਼ਟ ਕਰਨ।ਕਿਸਾਨਾਂ ਨੇ ਸਰਕਾਰਾਂ ਖਿਲਾਫ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਨੂੰ ਕਥਿਤ ਬਦਨਾਮ ਕਰਨ ਲਈ ਜਿੱਥੇ ਕੇਂਦਰ ਸਰਕਾਰ ਹਰ ਹੀਲਾ ਵਰਤ ਪੰਜਾਬ ਦੇ ਵਪਾਰੀਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ, ਉੱਥੇ ਹੀ ਪੰਜਾਬ ਸਰਕਾਰ ਵੀ ਘੱਟ ਨਾ ਕਰਕੇ ਕਿਸਾਨਾਂ ਵਿੱਚ ਕਥਿਤ ਤੌਰ ਤੇ ਫੁੱਟ ਪਾਉਣ ਦਾ ਕੰਮ ਕਰਦੀ ਹੈ।

ਇਸ ਮੌਕੇ ਰਣਜੀਤ ਸਿੰਘ ਕਲੇਰਬਾਲਾ, ਸੁਖਦੇਵ ਸਿੰਘ ਚਾਟੀਵਿੰਡ, ਬਲਦੇਵ ਸਿੰਘ, ਹਰਬਿੰਦਰ ਸਿੰਘ ਭਲਾਈਪੁਰ, ਗੁਰਭੇਜ ਸਿੰਘ ਸੂਰੋਪੱਡਾ, ਹਰਭਜਨ ਸਿੰਘ ਵੈਰੋਨੰਗਲ, ਜੋਬਨਰੂਪ ਸਿੰਘ ਜਲਾਲਉਸਮਾਂ, ਰਛਪਾਲ ਸਿੰਘ ਪੱਠੂਚੱਕ, ਗੁਰਬਿੰਦਰ ਸਿੰਘ ਉਦੋਕੇ, ਗੁਰਦੀਪ ਸਿੰਘ ਰਾਮਦੀਵਾਲੀ, ਬਲਕਾਰ ਸਿੰਘ ਮਹਿਸਮਪੁਰ, ਬਲਵਿੰਦਰ ਸਿੰਘ ਕਲੇਰਬਾਲਾ, ਜਗੀਰ ਸਿੰਘ ਬੁੱਟਰ, ਬਲਦੇਵ ਸਿੰਘ ਸੈਦੋਲੇਹਲ, ਲਖਵਿੰਦਰ ਸਿੰਘ ਮਹਿਤਾ ਚੌਂਕ ਆਦਿ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ।