देश पंजाब मनोरंजन राजनीती राज्य होम

ਸਟੇਟ ਪੱਧਰ ਤੇ ਕੁਇੱਜ ਮੁਕਾਬਲੇ ਜਿੱਤਣ ਵਾਲੇ ਬੱਚਿਆਂ ਨੂੰ ਬਲਾਕ ਸੰਮਤੀ ਮੈਂਬਰ ਰਵੀ ਚੀਮਾ ਨੇ ਨਕਦ ਇਨਾਮਾਂ ਨਾਲ ਨਿਵਾਜਿਆ

ਸਟੇਟ ਪੱਧਰ ਤੇ ਕੁਇੱਜ ਮੁਕਾਬਲੇ ਜਿੱਤਣ ਵਾਲੇ ਬੱਚਿਆਂ ਨੂੰ ਬਲਾਕ ਸੰਮਤੀ ਮੈਂਬਰ ਰਵੀ ਚੀਮਾ ਨੇ ਨਕਦ ਇਨਾਮਾਂ ਨਾਲ ਨਿਵਾਜਿਆ

ਬਿਆਸ-31 ਅਕਤੂਬਰ-(ਪੀ.ਐਸ ਸਦਿਉੜਾ) : ਸਟੇਟ ਪੱਧਰ ਦੇ ਕੁਇੱਜ ਮੁਕਾਬਲਿਆਂ (ਇੰਗਲਿਸ਼, ਸਮਾਜਿਕ ਸਿੱਖਿਆ, ਹਿਸਾਬ, ਸਾਇੰਸ) ਵਿੱਚ ਦੂਸਰਾ ਸਥਾਨ ਹਾਸਿਲ ਕਰਨ ਵਾਲੇ ਸਰਕਾਰੀ ਹਾਈ ਸਕੂਲ ਚੀਮਾ ਬਾਠ ਦੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਅੱਜ ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ ਚੀਮਾ ਵਲੋਂ ਸਕੂਲ ਸਟਾਫ ਅਤੇ  ਮੋਹਤਬਾਰਾਂ ਦੀ ਹਾਜ਼ਰੀ ਵਿੱਚ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਗੱਲਬਾਤ ਦੌਰਾਨ ਬਲਾਕ ਸੰਮਤੀ ਮੈਂਬਰ ਰਵੀ ਚੀਮਾ ਨੇ ਕਿਹਾ ਕਿ ਸਥਾਨਕ ਹਾਈ ਸਕੂਲ ਦੇ ਵਿਦਿਅਰਥੀਆਂ ਨੇ ਸਟੇਟ ਪੱਧਰ ਦੇ ਕੁਇੱਜ ਮੁਕਾਬਲਿਆਂ ਦੌਰਾਨ ਦੂਸਰਾ ਸਥਾਨ ਹਾਸਿਲ ਕਰਕੇ ਪਿੰਡ ਅਤੇ ਸਕੂਲ ਸਟਾਫ ਦੇ ਨਾਲ ਨਾਲ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਉਨ੍ਹਾਂ ਆਸ ਜਤਾਈ ਅੱਗੇ ਵੀ ਸਮੂਹ ਵਿਦਿਆਰਥੀ ਪੂਰੀ ਮਿਹਨਤ ਸਦਕਾ ਪਿੰਡ ਦਾ ਨਾਮ ਰੋਸ਼ਨ ਕਰਦੇ ਰਹਿਣਗੇ।ਇਸ ਮੌਕੇ ਚੇਅਰਮੈਨ ਰਣਜੀਤ ਸਿੰਘ, ਕਰਮ ਸਿੰਘ ਮੈਂਬਰ, ਗਗਨਦੀਪ ਮੈਂਬਰ, ਨੰਬਰਦਾਰ ਮੰਗਲ ਸਿੰਘ, ਬਾਬਾ ਦਯਾ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਗੁਰਿੰਦਰ ਗੋਰਾ, ਗੁਰਵਿੰਦਰ ਚੀਮਾ, ਗੋਪਾਲ ਸਿੰਘ ਮਂੈਬਰ, ਸੰਤੋਖ ਸਿੰਘ, ਕੰਵਲਪ੍ਰੀਤ ਕੌਰ ਹੈੱਡ ਟੀਚਰ, ਮਾ.ਮਨਜੀਤ ਸਿੰਘ, ਮਾ ਸਿਧਾਰਥ, ਮਾ ਮਨਦੀਪ ਸਿੰਘ,, ਪੰਚਾਇਤ ਦੇ ਨੁਮਾਇੰਦੇ, ਸਕੂਲ ਸਟਾਫ ਆਦਿ ਹਾਜ਼ਰ ਸਨ।

ਕੈਪਸ਼ਨ : ਸਰਕਾਰੀ ਹਾਈ ਸਕੂਲ ਚੀਮਾ ਬਾਠ ਵਿਖੇ ਸਟੇਟ ਪੱਧਰ ਦੇ ਕੁਇੱਜ ਮੁਕਾਬਲਿਆਂ ਵਿੱਚ ਦੂਸਰਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਚੀਮਾ, ਚੇਅਰਮੈਨ ਰਣਜੀਤ ਸਿੰਗ ਅਤੇ ਹੋਰਨਾਂ ਦੀ ਤਸਵੀਰ।