BREAKING देश पंजाब राजनीती राज्य होम

30 ਕਰੋੜ ਦੀ ਲਾਗਤ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਬਣੇ ਨਵੇਂ ਜੁਡੀਸ਼ਅਲ ਕੰਪਲੈਕਸ ਦਾ ਉਦਘਾਟਨ

30 ਕਰੋੜ ਦੀ ਲਾਗਤ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਬਣੇ ਨਵੇਂ ਜੁਡੀਸ਼ਅਲ ਕੰਪਲੈਕਸ ਦਾ ਉਦਘਾਟਨ

ਕੋਰਟ ਕੰਪਲੈਕਸ ਵਿੱਚ ਵਕੀਲਾਂ ਲਈ ਵਿਸ਼ੇਸ਼ ਚੈਂਬਰਾਂ ਲਈ ਧੰਨਵਾਦੀ ਹਾਂ : ਸੀਨੀਅਰ ਵਕੀਲ ਬੇਦੀ

ਬਿਆਸ, ਬਾਬਾ ਬਕਾਲਾ ਸਾਹਿਬ, 29 ਦਸੰਬਰ (ਪੀ.ਐਸ ਸਦਿਉੜਾ) : ਅੱਜ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸ੍ਰੀ ਰਾਜਨ ਗੁਪਤਾ, ਜਸਟਿਸ ਸ੍ਰੀ ਅਜੇ ਤਿਵਾੜੀ ਅਤੇ ਜਸਟਿਸ ਸ੍ਰੀ ਅਨੂਪਇੰਦਰ ਸਿੰਘ ਗਰੇਵਾਲ ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਬਣੇ ਜੁਡੀਅਸ਼ਲ ਕੰਪੈਲਕਸ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦੇ ਸ੍ਰੀ ਰਾਜਨ ਗੁਪਤਾ ਨੇ ਜਿੱਥੇ ਇਸ ਰਿਮੋਟ ਖੇਤਰ ਵਿਚ ਉਸਾਰੇ ਗਏ ਅਤਿ ਆਧੁਨਿਕ ਕੋਰਟ ਕੰਪਲੈਕਸ ਦੇ ਨਿਰਮਾਣ ਲਈ ਵਧਾਈ ਦਿੱਤੀ, ਉਥੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਪੰਜਾਬ ਦੇ ਹਰ ਅਦਾਲਤੀ ਕੰਪਲੈਕਸ ਹਰ ਤਰਾਂ ਦੀ ਸਹੂਲਤ ਨਾਲ ਲੈਸ ਹੋਵੇ। ਇਸੇ ਦੌਰਾਨ ਸੰਬੋਧਨ ਕਰਦੇ ਜਸਟਿਸ ਸ੍ਰੀ ਅਜੇ ਤਿਵਾੜੀ ਨੇ ਕੋਰਟ ਕੰਪਲੈਕਸ ਦੇ ਨਾਲ-ਨਾਲ ਨਵੇਂ ਸਾਲ ਦੀ ਵਧਾਈ ਦਿੰਦੇ ਦੱਸਿਆ ਕਿ ਕਰੀਬ 30 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਇਹ ਕੰਪੈਲਕਸ ਇੱਥੇ ਆਉਣ ਵਾਲੇ ਲੋਕਾਂ ਨੂੰ ਹਰ ਤਰਾਂ ਦੀ ਸਹੂਲਤ ਪ੍ਰਦਾਨ ਕਰੇਗਾ। ਉਨਾਂ ਕੰਮ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਵੀ ਸਰਾਹਨਾ ਕੀਤੀ।ਉਨਾਂ ਦੱਸਿਆ ਕਿ ਇਸ ਕੰਪਲੈਕਸ ਤਿੰਨ ਕੋਰਟ ਰੂਮ ਦੇ ਨਾਲ-ਨਾਲ ਵਕੀਲਾਂ ਲਈ ਚੈਂਬਰ, ਬਾਰ ਰੂਮ, ਲਾਇਬਰੇਰੀ ਆਦਿ ਸਹੂਲਤਾਂ ਨਾਲ ਲੈਸ ਹੈ, ਜਿਸ ਨਾਲ ਕੰਮ ਵਿਚ ਤੇਜ਼ੀ ਆਵੇਗੀ।ਇਸ ਮੌਕੇ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਬੀ. ਐਸ. ਸੰਧੂ ਨੇ ਆਏ ਜੱਜ ਸਾਹਿਬਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਵੀ ਆਪਣੇ ਸੰਬੋਧਨ ਵਿਚ ਜਿਲ੍ਹੇ ਨੂੰ ਵਧੀਆ ਅਦਾਲਤੀ ਕੰਪਲੈਕਸ ਦੇਣ ਲਈ ਹਾਈਕੋਰਟ ਦੇ ਜੱਜ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਅਗਵਾਈ ਸਦਕਾ ਇਹ ਸੰਭਵ ਹੋਇਆ ਹੈ, ਜਿਸਦਾ ਜਿਲ੍ਹੇ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨਾਂ ਵੀ ਲੋਕ ਨਿਰਮਾਣ ਵਿਭਾਗ ਵੱਲੋਂ ਮਿੱਥੇ ਸਮੇਂ ਉਤੇ ਪੂਰੇ ਕੀਤੇ ਗਏ ਕੰਮ ਦੀ ਸਰਾਹਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਐਸ ਪੀ ਸ੍ਰੀ ਧੁਰਵ ਦਾਹੀਆ, ਐਸ ਪੀ ਅਮਨਦੀਪ ਕੌਰ, ਐਸ ਡੀ ਐਮ ਮੇਜਰ ਸੁਮਿਤ ਮੁੱਧ, ਬਾਰ ਐਸੋਸੀਏਸ਼ਨ ਬਾਬਾ ਬਕਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਸੀਨੀਅਰ ਵਕੀਲ ਦਲਬੀਰ ਸਿੰਘ ਬੇਦੀ, ਐਕਸੀਅਨ ਜਸਵਿੰਦਰ ਸਿੰਘ, ਐਕਸੀਅਨ ਇੰਦਰਜੀਤ ਸਿੰਘ, ਐਸਡੀਓ ਵੀ.ਕੇ ਕਪੂਰ, ਅਸਿਸਟੈਂਟ ਇੰਜੀਨੀਅਰ ਦਲਬੀਰ ਸਿੰਘ, ਸਤਨਾਮ ਸਿੰਘ ਭੰਗੂ ਇੰਚਾਰਜ ਇਲੈਕਟ੍ਰੀਕਲ, ਏ.ਈ ਬਲਦੇਵ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਕੈਪਸ਼ਨ : ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਜੁਡੀਸ਼ਅਲ ਕੰਪਲੈਕਸ ਕੈਪਲੈਕਸ ਦਾ ਉਦਘਾਟਨ ਕਰਦੇ ਹੋਏ ਮਾਣਯੋਗ ਜੱਜ ਸ਼੍ਰੀ ਰਾਜਨ ਗੁਪਤਾ, ਜਸਟਿਸ ਸ੍ਰੀ ਅਜੇ ਤਿਵਾੜੀ, ਡੀਸੀ ਗੁਰਪ੍ਰੀਤ ਸਿੰਘ ਖਹਿਰਾ ਆਦਿ ਦੀ ਤਸਵੀਰ।