BREAKING Crime our team देश पंजाब राजनीती राज्य होम

ਐਸਡੀਐਮ ਬਾਬਾ ਬਕਾਲਾ ਸਾਹਿਬ ਨੇ ਸਬ ਤਹਿਸੀਲ ਬਿਆਸ ਵਿੱਚ ਕੀਤਾ ਫਰਦ ਕੇਂਦਰ ਦਾ ਉਦਘਾਟਨ

ਐਸਡੀਐਮ ਬਾਬਾ ਬਕਾਲਾ ਸਾਹਿਬ ਨੇ ਸਬ ਤਹਿਸੀਲ ਬਿਆਸ ਵਿੱਚ ਕੀਤਾ ਫਰਦ ਕੇਂਦਰ ਦਾ ਉਦਘਾਟਨ

ਬਿਆਸ-29 ਜਨਵਰੀ-(ਗੁਰਦਰਸ਼ਨ ਸਿੰਘ ਪ੍ਰਿੰਸ) : ਪੰਜਾਬ ਸਰਕਾਰ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਬਿਆਸ ਵਿਖੇ ਸਥਿਤ ਸਬ ਤਹਿਸੀਲ ਬਿਆਸ ਵਿੱਚ ਫਰਦ ਕੇਂਦਰ ਸ਼ੁਰੂ ਕਰ ਦਿੱਤਾ ਗਿਆ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਸੁਖਦੇਵ ਬੰਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਐਸਡੀਐਮ ਬਾਬਾ ਬਕਾਲਾ ਸਾਹਿਬ ਸ਼੍ਰੀਮਤੀ ਮੇਜਰ ਸੁਮਿਤ ਮੁੱਧ ਵਲੋਂ ਫਰਦ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜਿਸ ਉਪਰੰਤ ਸਬ ਤਹਿਸੀਲ ਬਿਆਸ ਨਾਲ ਜੁੜੇ 29 ਪਿੰਡਾਂ ਦੀਆਂ ਫਰਦਾਂ ਦਾ ਕੰਮ ਬਾਬਾ ਬਕਾਲਾ ਸਾਹਿਬ ਤਹਿਸੀਲ ਦੀ ਬਜਾਏ ਹੁਣ ਸਬ ਤਹਿਸੀਲ ਬਿਆਸ ਵਿੱਚ ਹੋਵੇਗਾ।ਇਸ ਮੌਕੇ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਸ.ਲਛਮਣ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਸੰਦੀਪ ਸਿੰਘ ਏਐਸਐਮ, ਮੈਂਬਰ ਪੰਚਾਇਤ ਸੰਦੀਪ ਕੁਮਾਰ ਆਦਿ ਤੋਂ ਇਲਾਵਾ ਸਟਾਫ ਮੈਂਬਰ ਅਤੇ ਪਤਵੰਤੇ ਹਾਜਰ ਸਨ।

ਕੈਪਸ਼ਨ : ਸਬ ਤਹਿਸੀਲ ਬਿਆਸ ਵਿਖੇ ਫਰਦ ਕੇਂਦਰ ਦਾ ਉਦਘਾਟਨ ਕਰਨ ਮੌਕੇ ਐਸਡੀਐਮ ਸ਼੍ਰੀਮਤੀ ਮੇਜਰ ਸੁਮਿਤ ਮੁੱਧ, ਤਹਿਸੀਲਦਾਰ ਲਛਮਣ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਬੰਗੜ ਅਤੇ ਹੋਰਨਾਂ ਦੀ ਤਸਵੀਰ।