BREAKING पंजाब राजनीती राज्य होम

ਬਿਆਸ ਨੇੜੇ ਬਣੇਗਾ ਸੀਵਰੇਜ਼ ਟਰੀਟਮੈਟ ਪਲਾਂਟ, ਹਲਕਾ ਵਿਧਾਇਕ ਅਤੇ ਸਰਪੰਚ ਬਿਆਸ ਵਲੋਂ ਮੁੱਖ ਮੰਤਰੀ ਦਾ ਧੰਨਵਾਦ

5 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਿਆਸ ਨੇੜੇ ਬਣੇਗਾ ਸੀਵਰੇਜ਼ ਟਰੀਟਮੈਟ ਪਲਾਂਟ, 3 ਪਿੰਡ ਦੇ ਲੋਕਾਂ ਨੂੰ ਮਿਲੇਗਾ ਫਾਇਦਾ

ਹਲਕਾ ਵਿਧਾਇਕ ਅਤੇ ਸਰਪੰਚ ਬਿਆਸ ਵਲੋਂ ਮੁੱਖ ਮੰਤਰੀ ਦਾ ਧੰਨਵਾਦ

ਬਿਆਸ-05 ਫਰਵਰੀ-(ਪ੍ਰਿੰਸ ਬਿਆਸ) : ਪੰਜਾਬ ਸਰਕਾਰ ਵਲੋ ਚਲਾਏ ਜਾ ਰਹੀ ਮੁਹਿੰਮ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮੁਹਿੰਮ ਤਹਿਤ ਜਿਥੇ ਜ਼ਿਲਾ ਵਾਸੀਆਂ ਨੂੰ ਨਹਿਰੀ ਪਾਣੀ ਸਾਫ ਕਰਕੇ ਮੁਹੱਈਆਂ ਕਰਵਾਇਆ ਜਾਵੇਗਾ ਉਥੇ ਹੀ ਹਰ ਪਿੰਡ ਵੀ ਸਫਾਈ ਵੱਲ ਵੀ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ।ਸਰਕਾਰ ਵਲੋ ਬਿਆਸ ਦੇ ਨਜ਼ਦੀਕ 5.65 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਟਰੀਟਮੈਟ ਪਲਾਂਟ ਦਾ ਉਦਘਾਟਨ ਬੀਤੇ ਦਿਨੀ. ਮੁੱਖ ਮੰਤਰੀ ਪੰਜਾਬ ਵਲੋ ਕੀਤਾ ਗਿਆ ਹੈ, ਜਿਸ ਤਹਿਤ ਬੁੱਢਾ ਥੇਹ , ਆਬਾਦੀ ਬਿਆਸ ਦੇ ਲੋਕਾਂ ਅਤੇ ਆਬਾਦੀ ਗੁਰੂ ਨਾਨਕ ਪੁਰਾ ਦੇ 3 ਪਿੰਡਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਇਸ ਸੀਵਰੇਜ਼ ਟਰੀਟਮੈਟ ਦਾ ਪਿੰਡ ਦੇ ਸਰਪੰਚਾਂ,ਪੰਚਾਂ ਅਤੇ ਮੋਹਤਬਰ ਵਿਅਕਤੀਆਂ ਵਲੋ ਸਰਕਾਰ ਦੀ ਇਸ ਪਹਿਲਕਦਮੀ ਦੀ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਹੈ ਕਿ ਇਸ ਨਾਲ ਸਾਡੇ ਪਿੰਡਾਂ ਵਿਚ ਸੀਵਰੇਜ ਸਿਸਟਮ ਵਿਚ ਪੈ ਜਾਵੇਗਾ ਅਤੇ ਲੋਕਾਂ ਨੂੰ ਇਸ ਨਾਲ ਕਾਫੀ ਫਾਇਦਾ ਹੋਵੇਗਾ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਇਹ 3 ਪਿੰਡ ਦਾ ਸਾਂਝਾ ਸੀਵਰੇਜ ਟਰੀਟਮੈਟ ਪਲਾਂਟ ਹੋਵੇਗਾ ਅਤੇ ਇਸ ਦੀ ਕਪੈਸਟੀ 2.8 ਐਮਐਲਡੀ ਹੈ। ਉਨਾਂ ਦੱਸਿਆ ਕਿ ਇਸ ਸੀਵਰੇਜ ਟਰੀਟਮੈਟ ਪਲਾਂਟ ਦੇ ਲੱਗਣ ਨਾਲ ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਖੇਤੀ ਪਾਣੀ ਲਈ ਵਰਤਿਆ ਜਾਵੇਗਾ,ਜਿਸ ਨਾਲ 3 ਪਿੰਡਾਂ ਦੇ ਲੋਕਾਂ ਦੀ ਖੇਤੀ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। ਉਨਾਂ ਕਿਹਾ ਕਿ ਜਲ ਸਪਲਾਈ ਵਿਭਾਗ ਵਲੋ ਇਸ ਦੇ ਨਾਲ ਨਾਲ ਪਿੰਡਾਂ ਵਿਚ ਸਫਾਈ ਨੂੰ ਵੀ ਯਕੀਨੀ ਬਣਾਉੋਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ 24 ਘੰਟੇ ਪੀਣ ਲਈ ਨਹਿਰੀ ਪਾਣੀ ਵੀ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋਵੇਗੀ।ਸ਼੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਵਲੋ ਅੰਮ੍ਰਿਤਸਰ ਜ਼ਿਲੇ ਵਿਚ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮੁਹਿੰਮ ਤਹਿਤ 15 ਪਾਣੀ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਗਿਆ ਹੈ,ਜਿਸ ਤੇ 507.63 ਲੱਖ ਰੁਪਏ ਖ਼ਰਚ ਹੋਣਗੇ ਅਤੇ 22043 ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋ 20 ਵਾਟਰ ਸਪਲਾਈ ਸਕੀਮਾਂ ਦਾ ਨੀਹ ਪੱਥਰ ਵੀ ਰੱਖਿਆ ਗਿਆ ਹੈ,ਜਿਸ ਤੇ 382 ਕਰੋੜ ਰੁਪਏ ਖਰਚ ਹੋਣਗੇ ਅਤੇ ਜ਼ਿਲੇ ਦੇ 628801 ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।
ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਬਿਆਸ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਵਲੋਂ ਬਿਆਸ ਸਮੇਤ ਨੇੜਲੇ ਪਿੰਡਾਂ ਨੂੰ ਇਸ ਵਿਸ਼ੇਸ਼ ਸੁਵਿਧਾ ਵਿੱਚ ਸ਼ਾਮਿਲ ਕਰਨ ਲਈ ਇਲਾਕੇ ਵਲੋਂ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਆਸ ਜਤਾਈ ਕਿ ਜਲਦ ਹੀ ਉਕਤ ਕੰਮ ਦੀ ਸ਼ੁਰੂਆਤ ਹੋਏਗੀ ਅਤੇ ਇਲਾਕੇ ਦੇ ਲੋਕਾਂ ਨੂੰ ਇਹ ਸੁਵਿਧਾ ਮਿਲੇਗੀ।