BREAKING देश पंजाब राजनीती राज्य होम

ਸ਼ਾਨਦਾਰ ਸੇਵਾਵਾਂ ਸਦਕਾ ਵਿਭਾਗ ਨੇ ਇੰਸਪੈਕਟਰ ਪ੍ਰੀਤਇੰਦਰ ਸਿੰਘ ਨੂੰ ਪ੍ਰਮੋਟ ਕਰ ਡੀ.ਐਸ.ਪੀ ਕੀਤਾ ਨਿਯੁਕਤ

ਸ਼ਾਨਦਾਰ ਸੇਵਾਵਾਂ ਸਦਕਾ ਵਿਭਾਗ ਨੇ ਇੰਸਪੈਕਟਰ ਪ੍ਰੀਤਇੰਦਰ ਸਿੰਘ ਨੂੰ ਪ੍ਰਮੋਟ ਕਰ ਡੀ.ਐਸ.ਪੀ ਕੀਤਾ ਨਿਯੁਕਤ

ਬਿਆਸ-20 ਮਾਰਚ-(ਪੀ. ਐਸ ਸਦਿਓੜਾ) : ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਦੀ ਅਗਵਾਈ ਹੇਠ ਸੂਬੇ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਸਨਮਾਨਿਤ ਕਰਨ ਤੋਂ ਇਲਾਵਾ ਕਾਬਲੀਅਤ ਅਤੇ ਸਨਿਓਰਟੀ ਦੇ ਅਧਾਰ ‘ਤੇ ਪ੍ਰਮੋਟ ਕਰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ।

ਇਸੇ ਤਰ੍ਹਾਂ ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਲ 1992 ਬੈਚ ਦੇ ਸੀਨੀਅਰ ਪੁਲਿਸ ਅਧਿਕਾਰੀ ਇੰਸਪੈਕਟਰ ਪ੍ਰੀਤ ਇੰਦਰ ਸਿੰਘ ਨੂੰ ਪੁਲਿਸ ਵਿਭਾਗ ਵਲੋਂ ਤਰੱਕੀ ਦੇ ਡੀ. ਐਸ.ਪੀ ਵਜੋਂ ਪ੍ਰਮੋਟ ਕੀਤਾ ਗਿਆ ਹੈ।

ਇਸ ਮੌਕੇ ਰਸਮੀ ਤੌਰ ‘ਤੇ ਐਸ ਐਸ ਪੀ ਸਟਾਫ ਅਫਸਰ ਟੂ ਡੀਜੀਪੀ ਪੰਜਾਬ ਸ. ਜਸਦੀਪ ਸਿੰਘ ਸੈਣੀ ਨੇ ਇੰਸਪੈਕਟਰ ਪ੍ਰੀਤਇੰਦਰ ਸਿੰਘ ਨੂੰ ਬੈਚ ਲਗਾ ਜਿੱਥੇ ਪ੍ਰਮੋਟ ਹੋਣ ਤੇ ਮੁਬਾਰਕਬਾਦ ਦਿੱਤੀ, ਉੱਥੇ ਹੀ ਉਨ੍ਹਾਂ ਨਵੇਂ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਤੇ ਚੰਗੀ ਕਾਰਗੁਜ਼ਾਰੀ ਦੀ ਆਸ ਪ੍ਰਗਟਾਈ।

ਦੱਸ ਦਈਏ ਕਿ ਨਵ ਨਿਯੁਕਤ ਡੀਐਸਪੀ ਪ੍ਰੀਤਇੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਵੱਖ ਵੱਖ ਥਾਣਿਆਂ ਤੋਂ ਇਲਾਵਾ ਤਰਨ ਤਾਰਨ, ਕਪੂਰਥਲਾ ਸਮੇਤ ਪੰਜਾਬ ਭਰ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਅ ਚੁੱਕੇ ਹਨ।
ਬਤੌਰ ਏ ਐਸ ਆਈ ਭਰਤੀ ਹੋਏ ਡੀਐਸਪੀ ਪ੍ਰੀਤਇੰਦਰ ਸਿੰਘ ਵਲੋਂ ਡਿਊਟੀ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਹੀ ਅੱਜ
ਵਿਭਾਗ ਵੱਲੋਂ ਉਨ੍ਹਾਂ ਨੂੰ ਨਵੀਂ ਜਿੰਮੇਵਾਰੀ ਸੌਂਪੀ ਗਈ ਹੈ।