our team देश पंजाब राजनीती राज्य होम

ਸ਼ਹਿਰ ਨੂੰ ਰੁਸ਼ਨਾਉਣ ਲਈ ਵਿਧਾਇਕ ਡੈਨੀ ਵਲੋਂ ਭੇਜੀਆਂ 500 ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਜ਼ੋਰ੍ਹਾਂ ’ਤੇ

ਸ਼ਹਿਰ ਨੂੰ ਰੁਸ਼ਨਾਉਣ ਲਈ ਵਿਧਾਇਕ ਡੈਨੀ ਵਲੋਂ ਭੇਜੀਆਂ 500 ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਜ਼ੋਰ੍ਹਾਂ ’ਤੇ
ਚੰਦੀ, ਬਿੱਟੂ/ ਜੰਡਿਆਲਾ ਗੁਰੂ, ਬੰਡਾਲਾ : ਬੀਤੀਆਂ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਵਲੋਂ ਜੰਡਿਆਲਾ ਗੁਰੂ ਦੇ ਵੱਖ ਵੱਖ ਚੌਂਕਾਂ ਵਿੱਚ ਬੰਦ ਪਈਆਂ ਲਾਈਟਾਂ ਨੂੰ ਠੀਕ ਕਰਵਾਉਣ ਅਤੇ ਨਵੀਂਆਂ ਲਾਈਟਾਂ ਲਗਾਉਣ ਦੀ ਮੰਗ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਵਿਧਾਇਕ ਡੈਨੀ ਬੰਡਾਲਾ ਵਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਨੂੰ 500 ਨਵੀਆਂ ਐਲ.ਈ.ਡੀ.ਸਟਰੀਟ ਲਾਈਟਾਂ ਭੇਜੀਆਂ ਗਈਆਂ ਹਨ।ਇਸ ਦੇ ਨਾਲ ਹੀ ਉਨ੍ਹਾਂ ਨਗਰ ਕੌਂਸਲ ਅਧਿਕਾਰੀ ਬਲਵਿੰਦਰ ਸਿੰਘ ਚੰਦੀ ਨੂੰ ਨਿਰਦੇਸ਼ ਦਿੱਤੇ ਸਨ ਕਿ ਸਾਰੇ ਸ਼ਹਿਰ ਵਿੱਚ ਨਵੀਆਂ ਲਾਈਟਾਂ ਲਗਾਈਆਂ ਜਾਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਤ ਸਮੇਂ ਆਉਣ ਜਾਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਚੰਦੀ ਨੇ ਕਿਹਾ ਕਿ ਹਲਕਾ ਵਿਧਾਇਕ ਡੈਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਜਿੰਨ੍ਹਾਂ ਵਿੱਚ ਜੰਡਿਆਲਾ ਗੁਰੂ, ਸਰਾਂ ਰੋਡ ਤੋਂ ਸ਼ੁਰੂ ਹੋ ਕੇ ਵੈਰੋਵਾਲ ਰੋਡ, ਬਿਜਲੀ ਘਰ ਰੋਡ, ਜੋਤੀਸਰ ਰੋਡ ਤੱਕ ਜੋ ਸਟਰੀਟ ਲਾਈਟਾਂ ਖਰਾਬ ਸਨ, ਉਨ੍ਹਾਂ ਦੀ ਜਗ੍ਹਾ ਨਵੀਆਂ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਸ਼ਹਿਰ ਦੇ ਕੁੱਝ ਹਿੱਸੇ ਵਿੱਚ ਰਹਿੰਦੀਆਂ ਲਾਈਟਾਂ ਵੀ ਜਲਦ ਨਵੀਆਂ ਲਗਾ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੇ ਨਿਰਦੇਸ਼ਾਂ ਅਨੁਸਾਰ ਕੰਮਕਾਜ ਜਾਰੀ ਹੈ, ਕਿਸੇ ਵੀ ਸ਼ਹਿਰਵਾਸੀ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਕੈਪਸ਼ਨ : ਨਵੀਆਂ ਸਟਰੀਟ ਲਾਈਟਾਂ ਲਗਵਾਂਉਦੇ ਹੋਏ ਨਗਰ ਕੌਂਸਲ ਦੇ ਅਧਿਕਾਰੀ ਬਲਵਿੰਦਰ ਸਿੰਘ ਚੰੰਦੀ ਤੇ ਹੋਰਨਾਂ ਦੀ ਤਸਵੀਰ॥