BREAKING देश पंजाब बिहार राजनीती राज्य हिमाचल प्रदेश होम

ਕਿਸਾਨਾਂ ਦੇ ਰੇਲ ਰੋਕੇ ਅੰਦੋਲਨ ਦੀ ਸ਼ੁਰੂਆਤ, ਰੇਲਵੇ ਵਲੋਂ ਸਪੈਸ਼ਲ ਟਰੇਨਾਂ ਰੱਦ

ਕਿਸਾਨਾਂ ਦੇ ਰੇਲ ਰੋਕੇ ਅੰਦੋਲਨ ਦੀ ਸ਼ੁਰੂਆਤ, ਰੇਲਵੇ ਵਲੋਂ ਸਪੈਸ਼ਲ ਟਰੇਨਾਂ ਰੱਦ

ਬਿਆਸ : 24 ਸਤੰਬਰ-(ਪ੍ਰਿੰਸ) : 24 ਤੋਂ 26 ਸਤੰਬਰ ਤੱਕ ਕਿਸਾਨਾਂ ਵਲੋਂ ਖੇਤੀਬਾੜੀ ਆਰਡੀਨੈਂਸ ਖਿਲਾਫ ਉਲੀਕੇ ਤਿੰਨ ਦਿਨ੍ਹਾਂ ਰੇਲ ਰੋਕ ਅੰਦੋਲਨ ਦੀ ਸ਼ੁਰੂਆਤ ਵੀਰਵਾਰ ਨੂੰ ਪੰਜਾਬ ਵਿੱਚ ਵੱਖ ਵੱਖ ਜਗ੍ਹਾ ਤੇ ਹੋ ਚੁੱਕੀ ਹੈ।ਜਿਸ ਤਹਿਤ ਜਿੱਥੇ ਰੇਲਵੇ ਮੰਡਲ ਫਿਰੋਜਪੁਰ ਵਲੋਂ 14 ਵਿਸ਼ੇਸ਼ ਟਰੇਨਾਂ ਨੂੰ 23 ਤਰੀਕ ਨੂੰ ਹੀ ਤਿੰਨ ਤੱਕ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਉੱਥੇ ਇੰਨ੍ਹਾਂ ਤਿੰਨ ਦਿਨ੍ਹਾਂ ਦਰਮਿਆਨ ਉਕਤ ਸਪੈਸ਼ਲ ਟਰੇਨਾਂ ਰਾਂਹੀ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।ਇਸ ਦੇ ਨਾਲ ਹੀ ਅੱਜ ਕਿਸਾਨਾਂ ਦੇ ਧਰਨਿਆਂ ਦੇ ਪ੍ਰੋਗਰਾਮ ਨੂੰ ਦੇਖਦਿਆਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਜਿਕਰਯੋਗ ਹੈ ਕਿ ਮਾਝੇ ਦੇ ਸ਼ੁਰੂਆਤੀ ਬਿਆਸ ਰੇਲਵੇ ਸਟੇਸ਼ਨ ਤੇ ਵੀ ਰੇਲ ਰੋਕ ਅੰਦੋਲਨ ਕਾਰਣ ਸ਼ਾਂਤ ਮਾਹੌਲ ਦੇਖਣ ਨੂੰ ਮਿਲਿਆ, ਸਟੇਸ਼ਨ ਮੁਲਾਜਮ ਅਨੁਸਾਰ ਉੱਚ ਅਧਿਕਾਰੀਆਂ ਵਲੋਂ ਟਰੇਨਾਂ ਰੱਦ ਕੀਤੇ ਜਾਣ ਬਾਅਦ ਇੱਕਾ ਦੁੱਕਾ ਯਾਤਰੀ ਹੀ ਸਟੇਸ਼ਨ ਤੇ ਪੁੱਛਗਿੱਛ ਲਈ ਪਹੁੰਚੇ ਹਨ।