BREAKING Crime पंजाब राज्य होम

ਖੇਤੀ ਲਈ ਰੱਖੇ ਕਾਮੇ ਘਰੇਲੂ ਸਮਾਨ ਲੈ ਕੇ ਫਰਾਰ, ਮਾਮਲਾ ਦਰਜ

ਖੇਤੀ ਲਈ ਰੱਖੇ ਕਾਮੇ ਘਰੇਲੂ ਸਮਾਨ ਲੈ ਕੇ ਫਰਾਰ, ਮਾਮਲਾ ਦਰਜ

ਅੰਮ੍ਰਿਤਸਰ, ਬਿਆਸ-24 ਸਤੰਬਰ-(ਬਿਊਰੋ) : ਖੇਤਾਂ ਵਿੱਚ ਕੰਮ ਕਰਦੇ ਦੋ ਵਿਅਕਤੀਆਂ ਵਲੋਂ ਕਥਿਤ ਤੌਰ ਤੇ ਘਰੇਲੂ ਵਰਤਣਯੋਗ ਸਮਾਨ ਆਦਿ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਪੱਤਰਕਾਰਾਂ ਨੁੰ ਮਿਲੀ ਜਾਣਕਾਰੀ ਵਿੱਚ ਏੇਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੁੱਚਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਜੱਲੂਵਾਲ ਨੇ ਬਿਆਨ ਕੀਤਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਵਲੋਂ ਕੰਮ ਤੇ ਰੱਖੇ ਦੋ ਵਿਅਕਤੀਆਂ ਨੂੰ ਆਪਣੀ ਹਵੇਲੀ ਵਿੱਚ ਇੱਕ ਕਮਰਾ ਅਤੇ ਲੋੜਵੰਦ ਸਮਾਨ ਦਿੱਤਾ ਹੋਇਆ ਸੀ ਪਰ ਬੀਤੀ 15 ਸਤੰਬਰ ਨੂੰ ਜਦ ਉਹ ਸਵੇਰ ਸਮੇਂ ਹਵੇਲੀ ਗਏ ਤਾਂ ਪਤਾ ਚੱਲਿਆ ਕਿ ਦੋਵੇਂ ਕਥਿਤ ਦੋਸ਼ੀ ਜਰੂਰੀ ਵਰਤੋਂਯੋਗ ਸਮਾਨ, ਜਿਸ ਚ ਦੋ ਸਿਲੰਡਰ, ਗੈਸ ਚੁੱਲਾ, ਥਾਲੀਆਂ ਗਲਾਸ, ਪਰਾਤ, ਟੱਬ ਅਤੇ ਬਿਸਤਰਾ ਆਦਿ ਲੈ ਕੇ ਫਰਾਰ ਹੋ ਗਏ ਹਨ।ਜਿੰਨ੍ਹਾਂ ਦੀ ਆਪਣੇ ਤੌਰ ਤੇ ਕਾਫੀ ਭਾਲ ਕਰਨ ਤੇ ਵੀ ਉਨ੍ਹਾਂ ਦਾ ਪਤਾ ਨਹੀਂ ਚੱਲ ਸਕਿਆ।ਪੁਲਿਸ ਅਧਿਕਾਰੀ ਅਨੁਸਾਰ ਉਕਤ ਸ਼ਿਕਾਇਤ ਦੇ ਅਧਾਰ ਤੇ ਕਥਿਤ ਦੋਸ਼ੀ ਪ੍ਰਮਜੀਤ ਸਿੰਘ ਅਤੇ ਕਥਿਤ ਦੋਸ਼ੀ ਰਾਜੂ ਪੁੱਤਰ ਗਿਆਨ ਸਿੰਘ ਵਾਸੀ ਹਰਦਾਸਪੁਰ (ਯੂ.ਪੀ) ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।