BREAKING Crime पंजाब मध्य प्रदेश राज्य हिमाचल प्रदेश होम

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪ੍ਰਾਈਵੇਟ ਕਰਮਚਾਰੀ ਤੋਂ ਲੁੱਟੀ ਨਕਦੀ

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪ੍ਰਾਈਵੇਟ ਕਰਮਚਾਰੀ ਤੋਂ ਲੁੱਟੀ ਨਕਦੀ

ਅੰਮ੍ਰਿਤਸਰ 24 ਸਤੰਬਰ-(ਬਿਊਰੋ) : ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਪਾਸੋਂ ਚਾਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਕਥਿਤ ਤੌਰ ਤੇ ਨਕਦੀ ਅਤੇ ਹੋਰ ਸਮਾਨ ਝਪਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਚ ਪੁਲਿਸ ਥਾਣਾ ਝੰਡੇਰ ਦੇ ਏਐਸਆਈ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਇੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਹਾਲ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ ਵਿੱਚ ਬਤੌਰ ਫੀਲਡ ਅਫਸਰ ਡਿਊਟੀ ਕਰਦਾ ਹੈ ਅਤੇ ਬੀਤੀ 23 ਸਤੰਬਰ ਨੂੰ ਉਹ ਮੋਟਰਸਾਇਕਲ ਤੇ ਸਵਾਰ ਹੋ ਪੈਸਿਆਂ ਦੀ ਕੁਲੈਕਸ਼ਨ ਕਰਨ ਤੋਂ ਬਾਅਦ ਪਿੰਡ ਤੇੜਾ ਖੁਰਦ ਨੂੰ ਜਾ ਰਿਹਾ ਸੀ ਕਿ ਪਿੰਡ ਨੂੰ ਮੁੜਿਆ ਤਾਂ ਥੋੜਾ ਅੱਗੇ ਜਾ ਕੇ ਉਸ ਦੇ ਪਿਛਲੀ ਤਰਫੋਂ ਆ ਰਹੇ ਦੋ ਮੋਟਰਸਾਇਕਲ ਤੇ ਸਵਾਰ ਚਾਰ ਅਣਪਛਾਤੇ ਨੌਜਵਾਨਾਂ ਨੇ ਰੋਕ ਕੇ ਉਸਦਾ ਬੈਗ, ਜਿਸ ਵਿੱਚ ਕਰੀਬ 27,687 ਰੁਪਏ, ਇੱਕ ਟੈਬ ਅਤੇ ਫਿੰਗਰਪੇਅ ਆਦਿ ਸੀ ਝਪਟ ਮਾਰ ਕੇ ਫਰਾਰ ਹੋ ਗਏ।ਪੁਲਿਸ ਅਧਿਕਾਰੀ ਅਨੁਸਾਰ ਉਕਤ ਮਾਮਲੇ ਚ ਮਿਲੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਝੰਡੇਰ ਪੁਲਿਸ ਵਲੋਂ ਚਾਰ ਅਣਪਛਾਤੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ।