BREAKING UP देश पंजाब बिहार मध्य प्रदेश राजनीती राज्य हिमाचल प्रदेश होम

ਕਿਸਾਨਾਂ ਵਲੋਂ ਤਰਨ ਤਾਰਨ ਦੇ ਉਸਮਾਂ ਟੋਲ ਪਲਾਜੇ ਤੇ ਧਰਨਾ ਸ਼ੁਰੂ

ਕਿਸਾਨਾਂ ਵਲੋਂ ਤਰਨ ਤਾਰਨ ਦੇ ਉਸਮਾਂ ਟੋਲ ਪਲਾਜੇ ਤੇ ਧਰਨਾ ਸ਼ੁਰੂ ਕਰ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ

ਤਰਨ ਤਾਰਨ-03 ਅਕਤੂਬਰ (ਪੀ ਐਸ ਸਦਿਉੜਾ) : ਕੇਂਦਰ ਸਰਕਾਰ ਵਲੋਂ ਨਵੇਂ ਲਿਆਂਦੇ ਖੇਤੀ ਆਰਡੀਨੈਂਸ ਬਿੱਲਾਂ ਤੋਂ ਖਫਾ ਪੰਜਾਬ ਦੇ ਕਿਸਾਨ ਲਗਾਤਾਰ ਉਕਤ ਬਿੱਲਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੀਤੇ ਮਹੀਨੇ ਚੱਲੇ ਰੋਸ ਧਰਨੇ ਪ੍ਰਦਰਸ਼ਨਾਂ ਤੋਂ ਇਲਾਵਾ ਮੁੜ ਤੋਂ ਇੱਕ ਅਕਤੂਬਰ ਤੋਂ ਕਿਸਾਨਾਂ ਵਲੋਂ ਸਾਂਝਾ ਰੋਸ ਹਫਤਾ ਉਲੀਕੇ ਜਾਣ ਤੋਂ ਬਾਅਦ ਪੰਜਾਬ ਭਰ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਹਨ।ਦੱਸ ਦੇਈਈ ਕਿ ਮਾਝੇ ਵਿੱਚ ਕੱਥੂਨਨੰਗਲ ਟੋਲ ਪਲਾਜਾ ਤੋਂ ਬਾਅਦ ਹੁਣ ਕਿਸਾਨਾਂ ਮਜਦੂਰਾਂ ਵਲੋਂ ਤਰਨ ਤਾਰਨ ਨੇੜੇ ਪੈਂਦੇ ਉਸਮਾਂ ਟੋਲ ਪਲਾਜਾ ਖਿਲ਼ਾਫ ਧਰਨਾ ਲਗਾਇਆ ਗਿਆ ਹੈ, ਇਸ ਦੌਰਾਨ ਸਾਂਝੇ ਰੂਪ ਵਿੱਚ ਕਿਸਾਨ ਮਜਦੂਰ ਆਗੂਆਂ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ, ਉੱਥੇ ਹੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਕੋਸਦਿਆਂ ਖੇਤੀ ਬਿੱਲ ਰੱਦ ਨਾ ਹੋਣ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ।