BREAKING UP उत्तर प्रदेश देश पंजाब राजनीती राज्य होम

ਵਾਲਮੀਕ ਸੰਘਰਸ਼ ਦਲ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਦਾ ਫੂਕਿਆ ਪੁਤਲਾ

ਵਾਲਮੀਕ ਸੰਘਰਸ਼ ਦਲ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਦਾ ਫੂਕਿਆ ਪੁਤਲਾ

ਸਰਕਾਰ ਤਾਂ ਨਹੀਂ ਪਰ ਪੂਰਾ ਦੇਸ਼ ਖੜਾ ਹੈ ਯੂਪੀ ਦੀ ਬੇਟੀ ਨਾਲ : ਚੇਅਰਮੈਨ ਭੰਗਾਲੀ

ਅੰਮ੍ਰਿਤਸਰ-03 ਅਕਤੂਬਰ-(ਪ੍ਰਿੰਸ ਬਿਆਸ) : ਉੱਤਰ ਪ੍ਰਦੇਸ਼ ਵਿੱਚ ਬੀਤੇ ਦਿਨ੍ਹੀਂ ਇੱਕ ਬੇਟੀ ਨਾਲ ਵਾਪਰੀ ਸ਼ਰਮਨਾਕ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਰੋਸ ਦਾ ਆਲਮ ਹੈ ਅਤੇ ਇਸ ਦੇ ਚੱਲਦਿਆਂ ਦੇਸ਼ ਚ ਜਗ੍ਹਾ ਜਗ੍ਹਾ ਤੇ ਕੇਂਦਰ ਤੇ ਯੂਪੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਅੱਜ ਮਜੀਠਾ ਵਿਖੇ ਵਾਲਮੀਕ ਸੰਘਰਸ਼ ਦਲ ਰਜਿ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਦੀ ਅਗਵਾਈ ਹੇਠ ਇਕੱਤਰ ਆਗੂਆਂ ਵਲੋਂ ਰੋਸ ਮਾਰਚ ਕੱਢ ਕੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਫਿਰ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਅਤੇ ਚੇਅਰਮੈਨ ਅੰਮ੍ਰਿਤਸਰ ਦਿਹਾਤੀ ਪਾਖਰ ਸਿੰਘ ਬਰਾੜ ਆਦਿ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਤਾਂ ਬਹੁਤ ਸ਼ਰਮਾਨਕ ਹੈ ਕਿ ਦੇਸ਼ ਦੀ ਇੱਕ ਬੇਟੀ ਨਾਲ ਦਰਿੰਦਿਆਂ ਵਲੋਂ ਅਜਿਹਾ ਘਿਨੋਣਾ ਕਾਰਾ ਕੀਤਾ ਗਿਆ ਪਰ ਉਸ ਤੋਂ ਬਾਅਦ ਜੇਰੇ ਇਲਾਜ ਹਸਪਤਾਲ ਵਿੱਚ ਪੀੜਤ ਲੜਕੀ ਦੀ ਮੌਤ ਹੋ ਜਾਣ ਤੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰਨ ਦੀ ਬਜਾਏ ਪੁਲਿਸ ਵਲੋਂ ਖੁਦ ਹੀ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ।ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਿੱਚ ਰਾਜਨੀਤੀ ਇੰਨੇ ਕੁ ਘਟੀਆ ਪੱਧਰ ਤੇ ਪੁੱਜ ਚੁੱਕੀ ਹੈ ਕਿ ਜਿਸ ਪਰਿਵਾਰ ਨਾਲ ਇੰਨ੍ਹਾ ਦਰਦਨਾਕ ਹਾਦਸਾ ਵਾਪਰਿਆ ਹੋਵੇ ਤਾਂ ਸਰਕਾਰ ਵਲੋਂ ਪਰਿਵਾਰ ਨਾਲ ਖੜ ਕੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਿਲ ਹੋਣ ਦੀ ਬਜਾਏ ਉਨ੍ਹਾਂ ਦੀ ਧੀ ਦੀਆਂ ਅੰਤਿਮ ਰਸਮਾਂ ਵੀ ਪਰਿਵਾਰ ਨੂੰ ਦੱਸੇ ਬਿਨਾਂ ਕਰ ਦਿੱਤੀਆਂ ਜਾਣ, ਉਨ੍ਹਾਂ ਕਿਹਾ ਕਿ ਕੇਂਦਰ ਜਾਂ ਯੂਪੀ ਸਰਕਾਰ ਚਾਹੇ ਪਰਿਵਾਰ ਨਾਲ ਨਾ ਖੜੀ ਦਿਸੇ ਪਰ ਪੂਰਾ ਦੇਸ਼ ਉਸ ਬੇਟੀ ਦੇ ਪਰਿਵਾਰ ਨਾਲ ਹਮੇਸ਼ਾਂ ਖੜਾ ਹੈ ਅਤੇ ਜਦੋਂ ਤੱਕ ਪੀੜਤਾ ਨੂੰ ਇਨਸਾਫ ਨਹੀਂ ਮਿਲੇਗਾ, ਉਨ੍ਹਾਂ ਵਲੋਂ ਰੋਸ ਧਰਨੇ ਜਾਰੀ ਰਹਿਣਗੇ।ਇਸ ਮੌਕੇ ਸਾਬਕਾ ਡੀਐਸਪੀ ਅਰਜਨ ਸਿੰਘ ਪੰਜਾਬ ਸੈਕਟਰੀ, ਮਾਝਾ ਜੋਨ ਮੀਤ ਪ੍ਰਧਾਨ ਜਸਬੀਰ ਸਿੰਘ ਬੁੱਢਾ ਥੇਹ, ਕਾਨੂੰਨੀ ਸਲਾਹਕਾਰ ਰਘਬੀਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ ਠੱਠੀਆਂ ਪ੍ਰਧਾਨ, ਬਲਵਿੰਦਰ ਸਿੰਘ ਠੱਠੀਆਂ, ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸੁਖਦੇਵ ਸਿੰਘ ਕੋਟ ਮਹਿਤਾਬ, ਗੁਰਲਾਲ ਸਿੰਘ ਪੇਂਟਰ ਬੁੱਢਾ ਥੇਹ, ਸਿਕੰਦਰ ਸਿੰਘ ਬੁੱਢਾ ਥੇਹ, ਮਨਜੀਤ ਸਿੰਘ ਬੁੱਢਾ ਥੇਹ ਆਦਿ ਤੋਂ ਇਲਾਵਾ ਸੰਘਰਸ਼ ਦਲ ਨਾਲ ਜੁੜੇ ਆਗੂ ਹਾਜ਼ਰ ਸਨ।