BREAKING Crime देश पंजाब राज्य होम

ਅਣਪਛਾਤੇ ਬਾਈਕ ਸਵਾਰਾਂ ਨੇ ਲੜਕੀ ਤੋਂ ਐਕਟਿਵਾ, ਨਕਦੀ ਅਤੇ ਕਾਗਜਾਤ ਖੋਹੇ, ਮਾਮਲਾ ਦਰਜ

ਅਣਪਛਾਤੇ ਬਾਈਕ ਸਵਾਰਾਂ ਨੇ ਲੜਕੀ ਤੋਂ ਐਕਟਿਵਾ, ਨਕਦੀ ਅਤੇ ਕਾਗਜਾਤ ਖੋਹੇ, ਮਾਮਲਾ ਦਰਜ

ਅੰਮ੍ਰਿਤਸਰ-08 ਅਕਤੂਬਰ-(ਰਾਏ) : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਕੰਬੋਅ ਦੇ ਖੇਤਰ ਵਿੱਚ ਅਣਪਛਾਤੇ ਬਾਈਕ ਸਵਾਰਾਂ ਵਲੋਂ ਇੱਕ ਲੜਕੀ ਪਾਸੋਂ ਅੇਕਟਿਵਾ, ਨਕਦੀ ਅਤੇ ਕਾਗਜਾਤ ਖੋਹ ਲੈਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਚ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਚ ਆਂਚਲ ਪੁੱਤਰੀ ਗਿਰਦਾਰੀ ਲਾਲ ਵਾਸੀ ਮੱਖਣਵਿੰਡੀ ਥਾਣਾ ਜੰਡਿਆਲਾ ਨੇ ਦੱਸਿਆ ਕਿ ਉਹ ਬੀਤੀ 7 ਅਕਤੂਬਰ ਨੁੰ ਦੁਪਹਿਰ ਸਮੇਂ ਆਪਣੀ ਡਿਊਟੀ ਤੋਂ ਵਾਪਿਸ ਘਰ ਪਰਤ ਰਹੇ ਸਨ ਕਿ ਇਸ ਦੌਰਾਨ ਜਦ ਉਹ ਫਤਹਿਗੜ ਸ਼ੁਕਰ ਚੱਕ ਨੇੜੇ ਪੁੱੱਜੀ ਤਾਂ ਪਿਛੋਂ ਦੋ ਮੋਟਰਾਈਕਲਾਂ ਤੇ ਸਵਾਰ ਹੋ ਆਏ ਚਾਰ ਨੌਜਵਾਨਾਂ ਨੇ ਜਬਰਦਸਤੀ ਉਸਦੀ ਐਕਟੀਵਾ, ਕਰੀਬ ਦਸ ਹਜ਼ਾਰ ਰੁਪਏ, ਇੱਕ ਮੋਬਾਇਲ ਫੋਨ ਤੇ ਹੋਰ ਕਾਗਜਾਤ ਆਦਿ ਖੋਹੇ ਤੇ ਫਰਾਰ ਹੋ ਗਏ।ਜਿਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਅਣਪਛਾਤੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।