BREAKING पंजाब राजनीती राज्य होम

ਭਿੰਦਾ ਰੰਧਾਵਾ ਸਮੇਤ ਯੂਥ ਕਾਂਗਰਸੀ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

ਭਿੰਦਾ ਰੰਧਾਵਾ ਸਮੇਤ ਯੂਥ ਕਾਂਗਰਸੀ ਨੌਜਵਾਨਾਂ ਨੇ ਬਿਆਸ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

ਬਿਆਸ-11 ਅਕਤੂਬਰ-(ਪ੍ਰਿੰਸ ) : ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਸ.ਜਸਬੀਰ ਸਿੰਘ ਡਿੰਪਾ ਦੇ ਦਿਸ਼ਾ ਨਿਰਦੇਸ਼ਾਂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਉਪਦੇਸ਼ ਸਿੰਘ ਗਿੱਲ ਦੀ ਅਗਵਾਈ ਹੇਠ ਬਿਆਸ ਵਿਖੇ ਯੂਥ ਕਾਂਗਰਸੀ ਨੌਜਵਾਨ ਭੁਪਿੰਦਰ ਸਿੰਘ ਭਿੰਦਾ ਰੰਧਾਵਾ ਅਤੇ ਵਰਕਰਾਂ ਵਲੋਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੂਥ ਕਾਂਗਰਸੀ ਆਗੂ ਭਿੰਦਾ ਰੰਧਾਵਾ, ਮਨਮੀਤ ਧਾਲੀਵਾਲ, ਪ੍ਰਭ ਥੋਥੀਆਂ ਆਦਿ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਚ ਯੂਥ ਕਾਂਗਰਸੀ ਵਰਕਰਾਂ ਵਿੱਚ ਕੇਂਦਰ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਐਮ.ਪੀਜ਼ ਵਲੋਂ ਪਾਰਲੀਮੈਂਟ ਚ ਖੇਤੀਬਾੜੀ ਬਿੱਲਾਂ ਖਿਲਾਫ ਸ਼ਾਂਤਮਈ ਆਵਾਜ ਚੁੱਕਣ ਤੇ ਕੇਂਦਰ ਵਲੋਂ ਕੀਤੇ ਗਏ ਕਥਿਤ ਮਾੜੇ ਵਤੀਰੇ ਦੀ ਸਮੂਹ ਯੂਥ ਕਾਂਗਰਸੀ ਵਰਕਰ ਨਿੰਦਾ ਕਰਦੇ ਹਨ ।ਇਕੱਤਰ ਹੋਏ ਨੌਜਵਾਨਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਾਂਗਰਸ ਪਾਰਟੀ ਉਕਤ ਬਿੱਲਾਂ ਖਿਲਾਫ ਆਵਾਜ ਬੁਲੰਦ ਕਰਦੀ ਰਹੇਗੀ ਅਤੇ ਉਕਤ ਬਿੱਲਾਂ ਨੂੰ ਰੱਦ ਕਰਵਾ ਕੇ ਦਮ ਲਵੇਗੀ।ਇਸ ਮੌਕੇ ਲਵਜੀਤ ਸਿੰਘ ਵਜੀਰ ਭੁੱਲਰ, ਮਨਦੀਪ, ਮਾਨਾ ਰੰਧਾਵਾ, ਸੁਖਦੇਵ ਸਿੰਘ, ਸ਼ੁਭਪ੍ਰੀਤ ਸਿੰਘ, ਏਪੀ ਰੰਧਾਵਾ, ਲਾਡੀ, ਮਨਦੀਪ ਦਿਓਲ, ਹਰਦੀਪ ਸਿੰਘ, ਗੁਰਜੰਟ ਸਿੰਘ, ਗਗਨ, ਸੂਰਜ, ਵਿੱਕੀ, ਰਾਜਾ, ਰੂਪਾ ਢਿੱਲੋਂ ਆਦਿ ਤੋਂ ਇਲਾਵਾ ਨੌਜਵਾਨ ਹਾਜ਼ਰ ਸਨ।

ਕੈਪਸ਼ਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜੀ ਕਰ ਪੁਤਲਾ ਫੂਕਦਾ ਹੋਏ ਯੂਥ ਕਾਂਗਰਸੀ ਆਗੂ ਭਿੰਦਾ ਰੰਧਾਵਾ, ਮਨਮੀਤ ਧਾਲੀਵਾਲ, ਲਵਜੀਤ, ਪ੍ਰਭ ਥੌਥੀਆਂ ਅਤੇ ਹੋਰਨਾਂ ਯੂਥ ਕਾਂਗਰਸੀ ਵਰਕਰਾਂ ਦੀ ਤਸਵੀਰ।