BREAKING देश पंजाब राजनीती राज्य होम

ਉਪਦੇਸ਼ ਗਿੱਲ ਅਤੇ ਪ੍ਰਧਾਨ ਭਿੰਦਾ ਰੰਧਾਵਾ ਦੀ ਅਗਵਾਈ ਹੇਠ ਬਿਆਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

ਕਿਸਾਨ ਵਿਰੋਧੀ ਬਿੱਲ ਵਾਪਿਸ ਲਏ ਜਾਣ ਤੱਕ ਜਾਰੀ ਰਹੇਗਾ ਕੇਂਦਰ ਦਾ ਵਿਰੋਧ : ਉਪਦੇਸ਼ ਗਿੱਲ

ਬਿਆਸ-25 ਅਕਤੂਬਰ-(ਪ੍ਰਿੰਸ ਬਿਆਸ) : ਦੁਸਹਿਰੇ ਮੌਕੇ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਉਪਦੇਸ਼ ਸਿੰਘ ਗਿੱਲ, ਪੰਜਾਬ ਯੂਥ ਕਾਂਗਰਸ ਦੇ ਹਲਕਾ ਬਾਬਾ ਬਕਾਲਾ ਸਾਹਿਬ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਰੰਧਾਵਾ ਵਲੋਂ ਬਿਆਸ ਵਿਖੇ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਜਾਹਿਰ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮਪੀ ਜਸਬੀਰ ਸਿੰਘ ਡਿੰਪਾ ਦੇ ਸਪੁੱਤਰ ਉਪਦੇਸ਼ ਸਿੰਘ ਗਿੱਲ, ਪ੍ਰਧਾਨ ਭਿੰਦਾ ਰੰਧਾਵਾ ਆਦਿ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਇਸ ਵਾਰ ਬੁਰਿਆਈ ਤੇ ਚੰਗਿਆਈ ਦੀ ਜਿੱਤ ਵਜੋਂ ਜਾਣੇ ਜਾਂਦੇ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ, ਮੇਗਨਾਥ, ਕੁੰਭਕਰਨ ਦੇ ਪੁਤਲੇ ਨਾ ਸਾੜ ਕੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸਾਨੀ ਬਿੱਲਾਂ ਨੂੰ ਰੱਦ ਕੀਤੇ ਜਾਣ ਤੱਕ ਪੰਜਾਬ ਯੂਥ ਕਾਂਗਰਸ ਇਸ ਦਾ ਵਿਰੋਧ ਜਾਰੀ ਰੱਖੇਗੀ।ਇਸ ਮੌਕੇ ਪ੍ਰਭ ਥੋਥੀਆਂ, ਮਨਮੀਤ ਰਾਜ ਧਾਲੀਵਾਲ, ਜਸਪੁਨੀਤ ਭਿੰਡਰ, ਲਵਜੀਤ ਭੁੱਲਰ, ਮਨਦੀਪ ਬੱਲਸਰ੍ਹਾਂ, ਜਗਰੂਪ ਬੱਲ੍ਹ, ਸੋਨੂੰ ਭਲਾਈਪੁਰ, ਕੁਲਦੀਪ ਢਿੱਲੋਂ, ਦਲਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਪ੍ਰੀਤ ਸਿੰਘ ਬੱਲਸਰ੍ਹਾਂ, ਗਗਨ ਨੰਗਲੀ, ਰੁਸਤਮ ਖਹਿਰਾ, ਅਰਸ਼ ਸੰਧੂ, ਜਸਕਰਨ ਸਿੰਘ, ਜੁਗਰਾਜ ਮਹਿਤਾ, ਗੋਪੀ, ਸਿੰਮਾ, ਦੀਪ, ਮਨਦੀਪ ਦਿਓਲ, ਲਾਡੀ ਦਿਓਲ, ਮੀਤੂ, ਸੰਨੀ ਜੋਧੇ, ਸੁਖਦੇਵ ਸਿੰਘ, ਏਪੀ ਰੰਧਾਵਾ, ਗੁਰਵੰਤ ਰੰਧਾਵਾ ਆਦਿ ਹਾਜ਼ਰ ਸਨ।

ਕੈਪਸ਼ਨ : ਦੁਸਹਿਰੇ ਮੌਕੇ ਬਿਆਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਅੱਗ ਲਗਾਉਂਦੇ ਹੋਏ ਉਪਦੇਸ਼ ਗਿੱਲ, ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ, ਪ੍ਰਭ ਥੋਥੀਆਂ, ਮਨਮੀਤ ਰਾਜ, ਜੁਗਰਾਜ ਮਹਿਤਾ ਆਦਿ ਦੀ ਤਸਵੀਰ।