आर्टिकल देश पंजाब मनोरंजन राजनीती राज्य होम

ਉਘੇ ਨਾਟਕਕਾਰ ਹੰਸਾ ਸਿੰਘ ਦੇ ਨਮਿਤ ਅਰਦਾਸ ਸਮਾਗਮ ਮੌਕੇ ਪੰਜਾਬ ਭਰ ਤੋਂ ਪੁੱਜੇ ਪਤਵੰਤਿਆਂ ਵਲੋਂ ਭਰਪੂਰ ਸ਼ਰਧਾਂਜਲੀਆਂ

ਪੰਜਾਬ ਚ ਕਾਲੇ ਦੌਰ ਦੇ ਦੌਰਾਨ ਲੋਕਾਂ ਦੇ ਹੱਕਾਂ ਲਈ ਆਵਾਜ ਬੁਲੰਦ ਕਰਨ ਵਾਲੇ ਯੋਧਾ ਸਨ ਨਾਟਕਕਾਰ ਹੰਸਾ ਸਿੰਘ : ਸੰਪਾਦਕ ਵਿਸ਼ਾਲ

ਬਿਆਸ-26 ਅਕਤੂਬਰ-(ਪ੍ਰਿੰਸ ਬਿਆਸ) : ਬੀਤੀ ਦਿਨ੍ਹੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਉਪਰੰਤ ਪ੍ਰਭ ਚਰਨਾਂ ਵਿੱਚ ਜਾ ਬਿਰਾਜੇ ਨਾਟਕਕਾਰ ਹੰਸਾ ਸਿੰਘ ਦੀ ਅੰਤਿਮ ਅਰਦਾਸ ਅਤੇ ਭੋਗ ਅੱਜ ਗੁਰਦੁਆਰਾ ਸ਼ਹੀਦ ਬਾਬਾ ਲੰਗਾਹ ਜੀ ਬੁੱਢਾ ਥੇਹ ਵਿਖੇ ਪਾਇਆ ਗਿਆ, ਜਿੱਥੇ ਪਾਠ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀ ਭਾਈ ਬਲਦੇਵ ਸਿੰਘ (ਲੁਧਿਆਣੇ ਵਾਲੇ) ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਇਸ ਮੌਕੇ ਰੱਖੇ ਸ਼ਰਧਾਂਜਲੀ ਸਮਾਗਮ ਦੌਰਾਨ ਕਲਾ ਜਗਤ, ਰੰਗਮੰਚ, ਸਾਹਿਤ ਜਗਤ, ਫਿਲਮੀ ਕਲਾਕਾਰਾਂ ਤੋਂ ਇਲਾਵਾ ਰਾਜਨੀਤਿਕ ਆਗੂਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਪਲਸ ਮੰਚ ਪ੍ਰਧਾਨ ਅਮੋਲਕ ਸਿੰਘ, ਮਜਦੂਰ ਸਭਾ ਪੰਜਾਬ ਜਨਰਲ ਸਕੱਤਰ ਹਰਮੇਸ਼ ਮਾਲੜੀ, ਸੰਗੀਤ ਨਾਟਕ ਅਕੈਡਮੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਪ੍ਰਧਾਨ ਕੇਵਲ ਧਾਲੀਵਾਲ, ਸੰਪਾਦਕ ਅੱਖਰ ਵਿਸ਼ਾਲ ਬਿਆਸ, ਮੈਡਮ ਸੁਰਿੰਦਰ ਕੁਮਾਰੀ ਕੋਛੜ ਸੀਨੀਅਰ ਟਰੱਸਟੀ ਦੇਸ਼ ਭਗਤ ਯਾਦਗਰ ਹਾਲ ਜਲੰਧਰ, ਕਿਸਾਨ ਯੂਨੀਅਨ ਉਗਰਾਹਾਂ ਜਿਲਾ ਪ੍ਰਧਾਨ ਗੁਰਦਾਸਪੁਰ ਲਖਵਿੰਦਰ ਸਿੰਘ, ਜਰਨਮਜੀਤ ਸਿੰਘ ਜਰਨਲ ਸਕੱਤਰ ਡੀਟੀਐਫ ਆਦਿ ਬੁਲਾਰਿਆਂ ਨੇ ਸਾਂਝੇ ਤੌਰ ਤੇ ਪਹਿਲਾਂ ਤਾਂ ਉਨ੍ਹਾਂ ਨਾਲ ਬਿਤਾਏ ਪਲ੍ਹਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਨਾਟਕਕਾਰ ਹੰਸਾ ਸਿੰਘ ਅਜਿਹੇ ਇਨਸਾਨ ਸਨ ਜਿੰਨ੍ਹਾਂ ਜਿੰਦਗੀ ਦੀ ਸ਼ੁਰੁਆਤ ਹੀ ਰੰਗ ਮੰਚ ਤੋਂ ਕੀਤੀ ਅਤੇ ਉੱਘੇ ਨਾਟਕਕਾਰ ਭਾਈ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਤੋਂ ਸਿੱਖਿਆ ਹਾਸਿਲ ਕਰ ਉਨ੍ਹਾਂ ਨੂੰ ਗੁਰੂ ਧਾਰ ਕੇ ਤਾ ਉਮਰ ਉਨਾਂ ਇੱਕ ਸੰਘਰਸ਼ਸ਼ੀਲ ਜਿੰਦਗੀ ਜਿਉਂਦਿਆਂ ਲੋਕਾਂ ਦੇ ਰੰਗਮੰਚ ਨੂੰ ਜਿਉਂਦਾ ਰੱਖਦਿਆਂ ਆਪਣੇ ਨਾਟਕਾਂ ਰਾਂਹੀ ਕਿਰਤੀ ਕਾਮਿਆਂ ਦੀ ਆਵਾਜ ਉਠਾ ਘਰ ਘਰ ਤੱਕ ਪਹੁੰਚਾਈ, ਜੋ ਕਿ ਨਾ ਭੁੱਲਣਯੋਗ ਹੈ, ਉਨ੍ਹਾਂ ਬੀਤੇ ਸਮੇਂ ਚ ਪੰਜਾਬ ਦੇ ਕਾਲੇ ਦੌਰ ਦੀਆਂ ਹਨੇਰੀਆਂ ਰਾਤਾਂ ਵਿੱਚ ਗੋਲਆਂ ਤੋਂ ਨਾ ਡਰਦਿਆਂ ਹੱਕਾਂ ਦੀ ਆਵਾਜ ਬੁਲੰਦ ਕਰਨ ਲਈ ਨਾਟਕਕਾਰ ਹੰਸਾ ਸਿੰਘ ਨੂੰ ਸਲਾਮ ਕਰਦਿਆਂ ਇੱਕ ਦੌਰ ਦੇ ਅੰਤ ਹੋ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਹਮੇਸ਼ਾਂ ਹੀ ਲੋਕਾਂ ਦੇ ਦਿਲ੍ਹਾਂ ਵਿੱਚ ਵੱਸਦੀ ਰਹੇਗੀ।ਇਸ ਮੌਕੇ ਪਾਲੀਵੁੱਡ ਅਦਾਕਾਰਾ ਅਨੀਤਾ ਦੇਵਗਨ, ਅਦਾਕਾਰ ਗਿੱਲ ਹਰਦੀਪ, ਖਜਾਨਚੀ ਕਸੂਤਰੀ ਲਾਲ, ਮੈਂਬਰ ਮੰਗਤ ਰਾਮ, ਨਾਟਕਕਾਰ ਪੱਪੀ (ਨਗਰ), ਇੰਦਰਜੀਤ ਸਿੰਘ ਰੂਪੋਵਾਲੀ ਜਨਰਲ ਸਕੱਤਰ ਇਪਟਾ ਪੰਜਾਬ, ਗੁਰਮੀਤ ਸਿੰਘ ਪਾੜ੍ਹਾ ਪ੍ਰਧਾਨ ਇਪਟਾ ਗੁਰਦਾਸਪੁਰ, ਦਵਿੰਦਰ ਸਤਿਆਰਥੀ ਸਾਹਿਤ ਸਭਾ ਭੰਦੌੜ, ਲੋਕ ਸੰਗੀਤ ਮੰਡਲੀ ਭੰਦੋੜ ਮਾ ਰਾਮ ਕੁਮਾਰ, ਵਿਰਾਸਤ ਕਲਾ ਮੰਚ ਸ਼੍ਰੀ ਗੋਇੰਦਵਾਲ ਸਾਹਿਬ ਮਾ ਅਵਤਾਰ ਸਿੰਘ, ਜਗਤਾਰ ਬਾਹੋਵਾਲ, ਕੁਲਵੰਤ ਸਿੰਘ ਗਿੱਲ (ਗਾਉਂਦਾ ਪੰਜਾਬ ਟੋਰਾਂਟੋ), ਸੀਨੀਅਰ ਕਲਾਕਾਰ ਬੰਟੀ ਬਿਆਸ (ਟੀਟੀ), ਹਰਭਜਨ ਕੌਰ (ਸੁਪਤਨੀ), ਬਿਕਰਮਜੀਤ ਸਿੰਘ ਲੱਕੀ, ਕ੍ਰਾਂਤੀਪਾਲ ਸਿੰਘ (ਦੋਵੇਂ ਸਪੁੱਤਰ), ਰਾਮ ਸਿੰਘ, ਗਿਆਨ ਸਿੰਘ, ਮਾਨ ਸਿੰਘ, ਨਰਿੰਦਰ ਸਿੰਘ, ਲੋਕ ਗਾਇਕ ਮਨਜੀਤ ਪੱਪੂ, ਬਖਸ਼ੀਸ਼ ਸਿੰਘ (ਸਾਰੇ ਭਰਾ), ਲੋਕ ਗਾਇਕ ਹਰਜੀਤ ਸਿਤਾਰਾ, ਬਲਕਾਰ ਸਿੰਘ ਜ਼ੋਰੀ, ਨਵਨੀਤ ਸਿੰਘ, ਹੈਪੀ, ਸਰਵਮੀਤ ਸਿੰਘ, ਰਿੰਕੂ ਸੱਭਰਵਾਲ (ਭਤੀਜੇ), ਹਰਵਿੰਦਰ ਦੀਵਾਨਾ ਲੋਕ ਕਲਾ ਕੇਂਦਰ ਕਲਾ ਬਰਨਾਲਾ, ਜਗਤਾਰ ਬਾਹੋਵਾਲ, ਅਵਤਾਰ ਲੰਗੇਰੀ, ਗੁਰਮੇਲ ਭੂਟਾਲ, ਗੁਰਬਚਨ ਸਿੰਘ ਲੋਕ ਮੋਰਚਾ ਪੰਜਾਬ, ਅਮਰਦੀਪ ਬਾਈ, ਸੁਮੀਤ, ਸਰਬਜੀਤ ਸਿੰਘ ਸੋਨੂੰ ਬਾਬਾ ਸਾਵਣ ਸਿੰਘ ਨਗਰ, ਬੀਈਓ ਰਈਆ-1 ਹਰਜਿੰਦਰ ਸਿੰਘ ਸਠਿਆਲਾ, ਰਿਟਾ ਬਲਾਕ ਐਜੂਕੇਸ਼ਨ ਅਫਸਰ ਰਈਆ-1 ਬਲਕਾਰ ਸਿੰਘ ਮੁੱਛਲ, ਰਿਟਾ ਬੀਈਓ ਮੱਖਣ ਸਿੰਘ ਭੈਣੀਵਾਲ, ਰਿਟਾ ਬੀਈਓ ਮੱਖਣ ਸਿੰਘ ਬੱਲ੍ਹ, ਨਿਰਮਲ ਸਿੰਘ ਠੱਠੀਆਂ, ਹਰਿੰਦਰ ਸਿੰਘ ਪੱਲ੍ਹਾ ਸੂਬਾ ਕਮੇਟੀ ਮੈਂਬਰ ਈਟੀਟੀ ਯੂਨੀਅਨ, ਸਟੇਟ ਐਵਾਰਡੀ ਹਰਮੇਸ਼ ਕੌਰ ਜੋਧੇ, ਮਾ ਗੁਰਮੀਤ ਸਿੰਘ ਸਠਿਆਲਾ, ਸਾਬਕਾ ਮੈਂਬਰ ਪਵਨ ਕੁਮਾਰ, ਗੁਰਦੀਪ ਸਿੰਘ ਜੰਬਾ, ਪਿੰ੍ਰਸੀਪਲ ਮਨਜੀਤ ਸਿੰਘ ਬਾਬਾ ਬਕਾਲਾ ਸਾਹਿਬ, ਕਰਤਾਰ ਸਿੰਘ ਬਾਬਾ ਬਕਾਲਾ ਸਾਹਿਬ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਆਮ ਆਦਮੀ ਪਾਰਟੀ ਸੂਬੇਦਾਰ ਹਰਜੀਤ ਸਿੰਘ, ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ ਘੁਮਾਣ ਮਾ ਪ੍ਰਿਤਪਾਲ ਸਿਘ ਸਠਿਆਲਾ, ਨਵ ਚਿੰਤਨ ਕਲਾ ਮੰਚ ਕਲਾਕਾਰ ਹਰਜੀਤ ਕੌਰ ਭੁੱਲਰ, ਮਾ ਸੁਖਦੇਵ ਸਿੰਘ ਬੱਲ੍ਹ, ਹਰਮੀਤ ਕੌਰ ਬੱਲ੍ਹ, ਯੂਸਫ, ਤਰੁਣ ਅਰੋੜਾ, ਅਭੈ ਸਲਵਾਨ, ਰਵਿੰਦਰ ਕੋਟ ਮਹਿਤਾਬ, ਸੁਖਵੰਤ ਕੌਰ, ਰਜਿੰਦਰ ਸਿੰਘ ਬਾਬਾ ਸਾਵਣ ਸਿੰਘ ਨਗਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੂਬੇ ਭਰ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ।ਸਟੇਜ ਸੈਕਟਰੀ ਦੀ ਭੂਮਿਕਾ ਕਸਤੂਰੀ ਲਾਲ (ਪਲਸ ਮੰਚ) ਅਤੇ ਮਾ ਸੁਖਦੇਵ ਸਿੰਘ ਬੱਲ੍ਹ ਨੇ ਨਿਭਾਈ।