BREAKING देश पंजाब राजनीती राज्य होम

ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਬ ਤਹਿਸੀਲ ਬਿਆਸ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜਾ

ਵਿਧਾਇਕ ਭਲਾਈਪੁਰ ਨੇ ਡੇਰਾ ਬਿਆਸ ਵਲੋਂ ਸਬ ਤਹਿਸੀਲ ਲਈ ਜਮੀਨ ਅਤੇ ਬਿਲਡਿੰਗ ਉਸਾਰੀ ਦੇ ਕੰਮ ਲਈ ਤਹਿ ਦਿਲੋਂ ਕੀਤਾ ਧੰਨਵਾਦ

ਬਿਆਸ-30 ਅਕਤੂਬਰ-(ਪ੍ਰਿੰਸ ਬਿਆਸ) : ਜੁਲਾਈ ਮਹੀਨੇ ਪੰਜਾਬ ਸਰਕਾਰ ਵਲੋਂ ਨਵੀਂ ਐਲਾਨ ਕੀਤੀ ਸਬ ਤਹਿਸੀਲ ਬਿਆਸ ਦਾ ਨੀਂਹ ਪੱਥਰ ਰੱਖੇ ਜਾਣ ਮੌਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਪੰਜ ਏਕੜ ਜਮੀਨ ਅਤੇ ਬਿਲਡਿੰਗ ਉਸਾਰੀ ਦਾ ਕੰਮ ਸੰਭਾਲਿਆ ਗਿਆ ਸੀ।ਜਿਸ ਉਪਰੰਤ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸੇਵਾਦਾਰ ਨਿਰਮਲ ਸਿੰਘ ਵਲੋਂ ਸਬ ਤਹਿਸੀਲ ਦੀ ਬਿਲਡਿੰਗ ਦੀ ਉਸਾਰੀ ਦੇ ਕੰਮ ਦਾ ਜਾਇਜਾ ਲਿਆ ਗਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਭਲਾਈਪੁਰ ਨੇ ਇਮਾਰਤ ਉਸਾਰੀ ਦੇ ਕੰਮ ਪ੍ਰਤੀ ਤਸੱਲੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇਲਾਕੇ ਦੀ ਮੰਗ ਨੂੰ ਸਵੀਕਾਰਨ ਲਈ ਧੰਨਵਾਦ ਕਰਨ ਤੋਂ ਇਲਾਵਾ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਜਮੀਨ ਤੇ ਬਿਲਡਿੰਗ ਉਸਾਰੀ ਲਈ ਦਿੱਤੇ ਵਿਸ਼ੇਸ਼ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰੇ ਬਿਆਸ ਦੇ ਸੇਵਾਦਾਰਾਂ ਵਲੋਂ ਬੜੇ ਸੁਚੱਜੇ ਢੰਗ ਨਾਲ ਇਮਾਰਤ ਦਾ ਕੰਮ ਬਹੁਤ ਤਸੱਲੀ ਨਾਲ ਕਰਦਿਆਂ ਕਾਫੀ ਹੱਦ ਤੱਕ ਨੇਪਰੇ ਚਾੜ੍ਹ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਤੱਕ ਉਕਤ ਇਮਾਰਤ ਦਾ ਕੰਮ ਮੁਕੰਮਲ ਕਰ ਬਿਲਡਿੰਗ ਵਿੱਚ ਪੰਜਾਬ ਸਰਕਾਰ ਰਾਂਹੀ ਲੋਕਾਂ ਦੀ ਸੇਵਾ ਲਈ ਸਬ ਤਹਿਸੀਲ ਵਜੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ੍ਹ, ਸੰਦੀਪ ਸਿੰਘ ਭਲਾਈਪੁਰ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਸਿਕੰਦਰ ਸਿੰਘ ਅਜੀਤ ਨਗਰ, ਸਾਬਕਾ ਬਲਾਕ ਸੰਮਤੀ ਮੈਂਬਰ ਸੇਵੀ ਰਾਮ, ਸੁਰਜੀਤ ਸਿੰਘ ਗੁਰੂਨਾਨਕਪੁਰਾ, ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ, ਮੈਂਬਰ ਪੰਚਾਇਤ ਸੰਦੀਪ ਕੁਮਾਰ, ਪੀਏ ਵਿਧਾਇਕ ਜਗਦੀਪ ਸਿੰਘ ਮਾਨ, ਏਐਸਆਈ ਯਾਦਵਿੰਦਰ ਸਿੰਘ ਆਦਿ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।

ਕੈਪਸ਼ਨ : ਸਬ ਤਹਿਸੀਲ ਬਿਆਸ ਵਿਖੇ ਬਣ ਰਹੀ ਇਮਾਰਤ ਦਾ ਜਾਇਜਾ ਲੈਂਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਨਿਰਮਲ ਸਿੰਘ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਅਤੇ ਹੋਰਨਾਂ ਦੀ ਤਸਵੀਰ।