BREAKING Crime पंजाब राज्य होम

ਟਰਾਲੀ ਕਾਰ ਦਰਮਿਆਨ ਟੱਕਰ, ਚਾਲਕ ਗੰਭੀਰ ਜਖਮੀ

ਟਰਾਲੀ ਕਾਰ ਦਰਮਿਆਨ ਟੱਕਰ, ਚਾਲਕ ਗੰਭੀਰ ਜਖਮੀ

ਬਿਆਸ-30 ਅਕਤੂਬਰ-(ਪ੍ਰਿੰਸ) : ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਬਿਆਸ ਨੇੜੇ ਪਰਾਲੀ ਨਾਲ ਭਰੀ ਟਰਾਲੀ ਅਤੇ ਕਾਰ ਦਰਮਿਆਨ ਸੜਕ ਹਾਦਸਾ ਵਾਪਰਨ ਕਾਰਣ ਕਾਰ ਚਾਲਕ ਗੰਭੀਰ ਰੂਪ ਵਿੱਚ ਅਤੇ ਪਰਿਵਾਰਕ ਮੈਂਬਰ ਮਾਮੂਲੀ ਤੌਰ ਤੇ ਜਖਮੀ ਹੋ ਜਾਣ ਦੀ ਖਬਰ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਐਸਆਈ ਵਿਕਟਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸਬ ਇੰਸ ਜਸਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੋ ਕਿ ਰਾਜ ਨਗਰ ਜਲੰਧਰ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ ਇਸ ਦੌਰਾਨ ਅੱਗੇ ਜਾ ਰਹੀ ਪਰਾਲੀ ਵਾਲੀ ਟਰਾਲੀ ਦੇ ਚਾਲਕ ਜਸਬੀਰ ਸਿੰਘ ਪੁੱਤਰ ਮਾਹਲ ਸਿੰਘ ਵਾਸੀ ਮਾਖਾ (ਮਾਨਸਾ) ਵਲੋਂ ਅਚਾਨਕ ਕਿਸੇ ਕਾਰਣ ਬਰੇਕ ਲਗਾਏ ਜਾਣ ਕਾਰਣ ਕਾਰ ਟਰਾਲੀ ਨਾਲ ਟਕਰਾ ਗਈ, ਜਿਸ ਕਾਰਣ ਕਾਰ ਚਾਲਕ ਜਸਪਾਲ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਿਆ ਜਦਕਿ ਪਰਿਵਾਰਕ ਮੈਂਬਰਾਂ ਨੂੰ
ਮਾਮੂਲੀ ਸੱਟਾਂ ਲੱਗੀਆਂ ਹਨ।ਫਿਲਹਾਲ ਪੁਲਿਸ ਵਲੋਂ ਜਖਮੀ ਨੂੰ ਹਸਪਤਾਲ ਲਿਜਾਣ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੈਪਸ਼ਨ : ਹਾਦਸਾਗ੍ਰਸਤ ਕਾਰ ਦੀ ਤਸਵੀਰ।