BREAKING देश पंजाब राजनीती राज्य होम

ਕਬਰਸਤਾਨਾਂ ਲਈ ਪੰਜਾਬ ਸਰਕਾਰ ਤਰਫੋਂ ਹਲਕਾ ਵਿਧਾਇਕ ਨੇ ਕੀਤਾ ਵੱਡਾ ਐਲਾਨ

ਵਿਧਾਇਕ ਭਲਾਈਪੁਰ ਨੇ ਕਬਰਸਤਾਨਾਂ ਲਈ ਮੁਸਲਿਮ ਅਤੇ ਕ੍ਰਿਸਚਨ ਭਾਈਚਾਰੇ ਨੂੰ ਇੱਕ ਇੱਕ ਕਿੱਲਾ ਜਮੀਨ ਦੇਣ ਦਾ ਕੀਤਾ ਐਲਾਨ

ਬਿਆਸ-03 ਨਵੰਬਰ-(ਪ੍ਰਿੰਸ ਬਿਆਸ ) : ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਮੁਸਲਮਾਨ ਅਤੇ ਕ੍ਰਿਸਚਨ ਭਾਈਚਾਰੇ ਦੀ ਕਬਰਸਤਾਨਾਂ ਲਈ ਜਮੀਨ ਸਬੰਧੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਸਵੀਕਾਰ ਕਰਦਿਆਂ ਅੱਜ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਗ੍ਰਾਮ ਪੰਚਾਇਤ ਬਿਆਸ ਅਤੇ ਗ੍ਰਾਮ ਪੰਚਾਇਤ ਗੁਰੂਨਾਨਕਪੁਰਾ ਦੀ ਪੰਚਾਇਤੀ ਜਮੀਨ ਵਿੱਚੋਂ ਉਕਤ ਮੰਗ ਪੂਰੇ ਕੀਤੇ ਜਾਣ ਦੀ ਖਬਰ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਭਲਾਈਪੁਰ ਨੇ ਦੱਸਿਆ ਕਿ ਬਿਆਸ ਅਤੇ ਗੁਰੂਨਾਨਕਪੁਰਾ ਦੀ ਜਮੀਨ ਵਿੱਚੋਂ ਇੱਕ ਕਿੱਲਾ ਜਮੀਨ ਮੁਸਲਿਮ ਭਾਈਚਾਰੇ ਅਤੇ ਇੱਕ ਕਿੱਲਾ ਜਮੀਨ ਕ੍ਰਿਸਚਨ ਭਾਈਚਾਰੇ ਨੂੰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਗੜੇਵਾਲ ਖੇਤਰ ਚ ਵੀ ਇੱਕ-ਇੱਕ ਕਿੱਲਾ ਜਮੀਨ ਦਿੱਤੀ ਜਾਵੇਗੀ।ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਕਬਰਸਿਤਾਨ ਦੇ ਨਿਰਮਾਣ ਲਈ ਦੋਨਾਂ ਭਾਈਚਾਰੇ ਨੂੰ ਦੋ ਦੋ ਲੱਖ ਰੁਪੈ ਦਿੱਤੇ ਜਾਣਗੇ।ਇਸ ਮੌਕੇ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਗੁਰੂਨਾਨਕਪੁਰਾ, ਸਿਕੰਦਰ ਸਿੰਘ ਅਜੀਤ ਨਗਰ, ਪੀਏ ਜਗਦੀਪ ਸਿੰਘ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਮੈਂਬਰ ਲਾਲ ਹੁਸੈਨ, ਏਐਸਆਈ ਰਫੀ ਮੁਹੰਮਦ, ਏਐਸਆਈ ਸਿਕੰਦਰ, ਏਐਸਆਈ ਮਨਜੀਤ ਸਿੰਘ ਆਦਿ ਹਾਜ਼ਰ ਸਨ।

ਕੈਪਸ਼ਨ : ਬਿਆਸ ਵਿਖੇ ਮੁਸਲਿਮ ਅਤੇ ਕ੍ਰਿਸਚਨ ਭਾਈਚਾਰੇ ਨੂੰ ਜਮੀਨ ਦੇਣ ਮੌਕੇ ਜਾਇਜਾ ਲੈਂਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨਾਲ ਹਾਜ਼ਰ ਸਰਪੰਚ ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਅਤੇ ਹੋਰਨਾਂ ਦੀ ਤਸਵੀਰ।