BREAKING Crime देश पंजाब राज्य होम

ਬਿਆਸ ਪੁਲਿਸ ਵਲੋਂ ਟਰੈਕਟਰ ਟਰਾਲੀ ਸਮੇਤ ਦੋ ਸੈਂਕੜੇ ਰੇਤਾ ਬਰਾਮਦ

ਬਿਆਸ ਪੁਲਿਸ ਵਲੋਂ ਟਰੈਕਟਰ ਟਰਾਲੀ ਸਮੇਤ ਦੋ ਸੈਂਕੜੇ ਰੇਤਾ ਬਰਾਮਦ

ਬਿਆਸ-03 ਨਵੰਬਰ-(ਪੀ.ਐਸ ਸਦਿਉੜਾ) : ਬਿਆਸ ਪੁਲਿਸ ਵਲੋਂ ਗਸ਼ਤ ਦੌਰਾਨ ਟਰੈਕਟਰ ਟਰਾਲੀ ਸਮੇਤ ਰੇਤਾ ਕਾਬੂ ਕਰਨ ਦੀ ਖਬਰ ਹੈ।।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਬਿਆਸ ਦੇ ਏਐਸਆਈ ਰਜਿੰਦਰਪਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪਿੰਡ ਜੋਧੇ ਨੂੰ ਜਾ ਰਹੇ ਸਨ ਕਿ ਇਸ ਦੌਰਾਨ ਸਾਹਮਣੇ ਤਰਫੋਂ ਇੱਕ ਟਰੈਟਰ ਟਰਾਲੀ ਰੇਤ ਨਾਲ ਲੱਦੀ ਆਉਂਦੀ ਦਿਖਾਈ ਦਿੱਤੀ, ਜਿਸ ਦਾ ਚਾਲਕ ਪੁਲਿਸ ਪਾਰਟੀ ਨੂੰ ਦੇਖ ਟਰੈਕਟਰ ਟਰਾਲੀ ਸਮੇਤ ਦੋ ਸੈਂਕੜਾ ਰੇਤਾ ਛੱਡ ਮੌਕੇ ਤੋਂ ਭੱਜ ਗਿਆ।ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।