BREAKING देश पंजाब राजनीती राज्य होम

ਐਕਸੀਅਨ ਇੰਜ਼ ਡਾ ਸੁਰਿੰਦਰਪਾਲ ਸੌਂਧੀ ਨੇ ਰਈਆ ਮੰਡਲ ਬਿਆਸ ਦਫਤਰ ਦਾ ਸੰਭਾਲਿਆ ਅਹੁਦਾ

ਐਕਸੀਅਨ ਇੰਜ਼ ਡਾ ਸੁਰਿੰਦਰਪਾਲ ਸੌਂਧੀ ਨੇ ਰਈਆ ਮੰਡਲ ਬਿਆਸ ਦਫਤਰ ਦਾ ਸੰਭਾਲਿਆ ਅਹੁਦਾ

ਲਾਇਨਜ ਕਲੱਬ ਰਈਆ ਬਿਆਸ ਨਾਈਟਸ ਦੀ ਟੀਮ ਨੇ ਗੁਲਦਸਤੇ ਭੇਂਟ ਕਰ ਕੀਤਾ ਸ਼ਾਨਦਾਰ ਸਵਾਗਤ

ਬਿਆਸ-03 ਨਵੰਬਰ-(ਪ੍ਰਿੰਸ ਬਿਆਸ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ ਦੇ ਰਈਆ ਮੰਡਲ ਬਿਆਸ ਦਫਤਰ ਵਿਖੇ ਐਕਸੀਅਨ ਇੰਜ਼ ਡਾ ਸੁਰਿੰਦਰਪਾਲ ਸੌਂਧੀ ਨੇ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ।ਇੰਜ਼ ਡਾ ਐਸ.ਪੀ ਸੌਂਧੀ ਵਲੋਂ ਅਹੁਦਾ ਸੰਭਾਲਣ ਮੌਕੇ ਲਾਇਨਜ ਕਲੱਬ ਰਈਆ ਬਿਆਸ ਨਾਈਟਸ ਦੀ ਟੀਮ ਉਚੇਚੇ ਤੌਰ ਤੇ ਪੁੱਜੀ ਅਤੇ ਗੁਲਦਸਤੇ ਭੇਂਟ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਮਿਠਾਈ ਵੰਡ ਉਨ੍ਹਾਂ ਦਾ ਸਵਾਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਜ਼ ਐਸ.ਪੀ ਸੌਂਧੀ ਨੇ ਕਿਹਾ ਕਿ ਇਲਾਕੇ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ ਨਾਲ ਵਿਭਾਗ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਨਿਪਟਾਰੇ ਲਈ ਹਮੇਸ਼ਾਂ ਹਾਜਿਰ ਹਨ।ਦੱਸਣਯੋਗ ਹੈ ਕਿ ਇੰਜ਼ ਐਸ.ਪੀ ਸੌਂਧੀ ਪਹਿਲਾਂ ਵੀ ਲੰਬਾ ਸਮਾਂ ਇਸ ਅਹੁਦੇ ਤੇ ਇਲਾਕੇ ਵਿੱਚ ਆਪਣੀਆਂ ਸ਼ਾਨਦਾਰ ਤੇ ਬੇਦਾਗ ਸੇਵਾਵਾਂ ਲਈ ਲੋਕਾਂ ਦਾ ਅਥਾਹ ਪਿਆਰ ਖੱਟਦੇ ਰਹੇ ਹਨ।ਇਸ ਮੌਕੇ ਲਾਇਨ ਸੰਜੀਵ ਭੰਡਾਰੀ, ਲਾਇਨ ਪਵਨ ਕੁਮਾਰ, ਲਾਇਨ ਪ੍ਰਸ਼ਾਂਤ ਰਈਆ, ਲਾਇਨ ਨਵਦੀਪ ਸਿੰਘ ਬਦੇਸ਼ਾ, ਲਾਇਨ ਮਾ ਜਗਜੀਤ ਸਿੰਘ, ਲਾਇਨ ਮਨੀ ਬਾਠ, ਲਾਇਨ ਕੁਲਵੰਤ ਸਿੰਘ ਰੰਧਾਵਾ ਬਾਬਾ ਬਕਾਲਾ ਸਾਹਿਬ, ਲਾਇਨ ਗੁਰਦੀਪ ਸਿੰਘ ਜੰਬਾ, ਵਿਕਾਸ਼ ਸ਼ਰਮਾ, ਰਜਿੰਦਰ ਸਿੰਘ, ਅਜੈਪਾਲ ਸਿੰਘ, ਕਮਲਜੀਤ ਸਿੰਘ, ਗੁਰਿੰਦਰ ਸਿੰਘ, ਕਰਨ ਕਾਲੀਆ, ਅਰਮਾਨ ਸੌਂਧੀ ਆਦਿ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।

ਕੈਪਸ਼ਨ : ਰਈਆ ਮੰਡਲ ਬਿਆਸ ਵਿਖੇ ਅਹੁਦਾ ਸੰਭਾਲਣ ਮੌਕੇ ਐਕਸੀਅਨ ਇੰਜ਼ ਡਾ ਐਸ.ਪੀ ਸੌਂਧੀ ਨਾਲ ਹਾਜ਼ਰ ਪਤਵੰਤਿਆਂ ਦੀ ਤਸਵੀਰ।