BREAKING Crime पंजाब राज्य होम

ਨਾਕੇਬੰਦੀ ਦੌਰਾਨ ਨਜਾਇਜ ਪਿਸਟਲ ਅਤੇ ਚਾਰ ਜਿੰਦਾ ਰੌਂਦ ਸਣੇ ਇੱਕ ਕਾਬੂ

ਨਾਕੇਬੰਦੀ ਦੌਰਾਨ ਨਜਾਇਜ ਪਿਸਟਲ ਅਤੇ ਚਾਰ ਜਿੰਦਾ ਰੌਂਦ ਸਣੇ ਇੱਕ ਕਾਬੂ

ਬਿਆਸ-03 ਨਵੰਬਰ-(ਸੁਦਰਸ਼ਨ) : ਥਾਣਾ ਬਿਆਸ ਦੀ ਪੁਲਿਸ ਪਾਰਟੀ ਵਲੋਂ ਇੱਕ ਕਥਿਤ ਦੋਸ਼ੀ ਨੂੰ ਪਿਸਟਲ ਅਤੇ ਜਿੰਦਾ ਰੌਂਦ ਸਣੇ ਕਾਬੂ ਕਰਨ ਦੀ ਖਬਰ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਚੌਕ ਬਾਬਾ ਬਕਾਲਾ ਸਾਹਿਬ ਮੌਜੂਦ ਸਨ ਕਿ ਇਸ ਦੌਰਾਨ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਕਥਿਤ ਦੋਸ਼ੀ ਜੋ ਕਿ ਫਰੀਦਕੋਟ ਜੇਲ ਵਿੱਚੋ ਛੁੱਟੀ ਆਇਆ ਹੈ ਅਤੇ ਕਥਿਤ ਤੌਰ ਨਜਾਇਜ ਅਸਲਾ ਖਰੀਦ ਵੇਚ ਕਰਦਾ ਹੈ ਤੇ ਬਾਬਾ ਬਕਾਲਾ ਸਾਹਿਬ ਤਰਫ ਆ ਰਿਹਾ ਹੈ, ਜਿਸ ਦੇ ਅਧਾਰ ਤੇ ਕੀਤੀ ਨਾਕੇਬੰਦੀ ਦੌਰਾਨ ਕਥਿਤ ਦੋਸ਼ੀ ਨਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਧੁਲਕਾ ਨੂੰ ਕਾਬੂ ਕਰ ਉਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਪਿਸਟਲ 30 ਬੋਰ ਤੇ ਚਾਰ ਜਿੰਦਾ ਰੌਦ ਬਰਾਮਦ ਹੋਏ, ਜਿਸ ਦੇ ਅਧਾਰ ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਕੈਪਸ਼ਨ : ਨਜਾਇਜ ਅਸਲੇ ਸਣੇ ਕਾਬੂ ਕੀਤੇ ਕਥਿਤ ਦੋਸ਼ੀ ਨਾਲ ਹਾਜ਼ਰ ਏਐਸਆਈ ਜਤਿੰਦਰ ਸਿੰਘ ਅਤੇ ਪੁਲਿਸ ਪਾਰਟੀ ਦੀ ਤਸਵੀਰ।