BREAKING देश पंजाब राजनीती राज्य होम

ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਲਈ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦਿਹਾਤੀ ਇੰਚਾਰਜ ਨੇ ਚਲਾਇਆ ਜਾਗਰੂਕਤਾ ਅਭਿਆਨ

ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਲਈ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦਿਹਾਤੀ ਇੰਚਾਰਜ ਨੇ ਚਲਾਇਆ ਜਾਗਰੂਕਤਾ ਅਭਿਆਨ

ਬਿਆਸ-07 ਨਵੰਬਰ-(ਪ੍ਰਿੰਸ ਬਿਆਸ) : ਇਲਾਕੇ ਵਿੱਚ ਦਿਨੋਂ ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦਿਹਾਤੀ ਵਲੋਂ ਲਗਾਤਾਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਇਸ ਦੇ ਨਾਲ ਹੀ ਅੱਜ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਅੱਜ ਸਮੇਤ ਟੀਮ ਬਿਆਸ ਵਿਖੇ ਪੁੱਜੇ ਅਤੇ ਸੜਕ ਤੇ ਨਜਾਇਜ ਪਾਰਕ ਕੀਤੇ ਵਾਹਨ ਚਾਲਕਾਂ ਦੇ ਨਾਲ ਨਾਲ ਟੈਕਸੀ ਚਾਲਕਾਂ ਨੂੰ ਵੀ ਵਾਹਨ ਸਹੀ ਢੰਗ ਨਾਲ ਪਾਰਕ ਕਰਨ ਨੂੰ ਹਦਾਇਤ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਠ੍ਰੈਫਿਕ ਸਮੱਸਿਆ ਨੂੰ ਖਤਮ ਕਰਨ ਲਈ ਪੁਲਿਸ ਵਲੋਂ ਜਾਗਰੂਕਤਾ ਅਭਿਆਨ ਜਾਰੀ ਹੈ, ਜਿਸ ਤਹਿਤ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਵਲੋਂ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਖੇਤਰਾਂ ਵਿੱਚ ਜਾ ਕੇ ਖਾਸਕਰ ਬਾਜਾਰਾਂ, ਸਰਵਿਸ ਲੇਨ ਰੋਡ ਆਦਿ ਆਦਿ ਤੇ ਦੁਕਾਨਦਾਰਾਂ, ਆਟੋ, ਟੈਕਸੀ ਸਟੈਂਡ ਤੇ ਲੋਕਾਂ ਨੂੰ ਸਹੀ ਢੰਗ ਨਾਲ ਵਾਹਨ ਪਾਰਕ ਕਰਨ ਨੂੰ ਕਿਹਾ ਜਾ ਰਿਹਾ ਹੈ।ਇਸ ਮੌਕੇ ਟ੍ਰੈਫਿਕ ਪੁਲਿਸ ਏਐਸਆਈ ਸੁਰਿੰਦਰਪਾਲ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਡਾ ਬਲਦੇਵ ਸਿੰਘ ਬੱਗਾ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਦੁਕਾਨਦਾਰ ਹਾਜ਼ਰ ਸਨ।

ਕੈਪਸ਼ਨ : ਬਿਆਸ ਸਰਵਿਸ ਲੇਨ ਰੋਡ ਤੇ ਵਾਹਨਾਂ ਦੀ ਸਹੀ ਪਾਰਕਿੰਗ ਬਾਰੇ ਗੱਲਬਾਤ ਕਰਦੇ ਹੋਏ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦਿਹਾਤੀ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ, ਏਐਸਆਈ ਸੁਰਿੰਦਰਪਾਲ ਸਿੰਘ ਅਤੇ ਹੋਰਨਾਂ ਦੀ ਤਸਵੀਰ।