BREAKING देश पंजाब राजनीती राज्य

ਐਮਐਲਏ ਸੰਤੋਖ ਸਿੰਘ ਭਲਾਈਪੁਰ ਨੇ ਬਿਆਸ ਸਮਾਰਟ ਸਕੂਲ ਦਾ ਕੀਤਾ ਉਦਘਾਟਨ

ਪੰਚਾਇਤ ਅਤੇ ਸਕੂਲ ਸਟਾਫ ਦੀ ਕੀਤੀ ਰੱਜ ਕੇ ਪ੍ਰਸੰਸਾ, ਮਿਹਨਤੀ ਸਟਾਫ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ–ਵਿਧਾਇਕ ਭਲਾਈਪੁਰ

ਬਿਆਸ-07 ਨਵੰਬਰ-(ਪ੍ਰਿੰਸ ਬਿਆਸ) : ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਦੇ ਨਾਲ ਨਾਲ ਚੰਗਾ ਮਾਹੌਲ ਦੇਣ ਦੀ ਕੋਸ਼ਿਸ਼ ਜਾਰੀ ਹੈ, ਜਿਸ ਤਹਿਤ ਆਧੁਨਿਕ ਸਹੂਲਤਾਂ ਨਾਲ ਲੈਸ ਸਮਾਰਟ ਸਕੂਲ ਬਣਾਏ ਗਏ ਹਨ, ਇਸੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਦੀ ਇਮਾਰਤ ਦਾ ਉਦਘਾਟਨ ਕਰਨ ਲਈ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ, ਸੀਨੀਅਰ ਕਾਂਗਰਸੀ ਆਗੂ ਸ਼੍ਰੀ ਕੇ.ਕੇ ਸ਼ਰਮਾ ਵਿਸ਼ੇਸ਼ ਤੌਰ ਤੇ ਬਿਆਸ ਸਕੂਲ ਪੁੱਜੇ।ਪ੍ਰੌਗਰਾਮ ਦੀ ਸ਼ੁਰੂਆਤ ਮੌਕੇ ਸ.ਸ.ਸ.ਸ.ਸਕੂਲ ਬਿਆਸ ਦੇ ਪਿੰ੍ਰਸੀਪਲ ਸ਼੍ਰੀ ਰਾਜੀਵ ਕਪੂਰ ਅਤੇ ਸਮੂਹ ਸਕੂਲ ਸਟਾਫ ਵਲੋਂ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਵੀਡਿਓ ਕਾਨਫਰਸਿੰਗ ਵਿੱਚ ਹਿੱਸਾ ਲਿਆ ਗਿਆ।ਜਿਸ ਉਪਰੰਤ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਪਲੇਟ ਤੋਂ ਪਰਦਾ ਹਟਾ ਉਦਘਾਟਨ ਦੀ ਰਸਮ ਅਦਾ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੇ ਉਦਮ ਸਦਕਾ ਸਮਾਰਟ ਸਕੂਲ ਨਾਲ ਪੰਜਾਬ ਦੇ ਬੱਚਿਆਂ ਨੂੰ ਚੰਗੀ ਪੜਾਈ ਤੋਂ ਇਲਾਵਾ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਮਿਲੇ ਹਨ, ਜੋ ਕਿ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ।ਇਸ ਦੇ ਨਾਲ ਹੀ ਉਨ੍ਹਾਂ ਬਿਆਸ ਨੂੰ ਸਮਾਰਟ ਸਕੂਲ ਬਣਾਉਣ ਲਈ ਅਣਥੱਕ ਮਿਹਨਤੀ ਸਥਾਨਕ ਪੰਚਾਇਤ ਅਤੇ ਸਕੂਲ ਸਟਾਫ ਨੂੰ ਵਧਾਈ ਦਾ ਪਾਤਰ ਦੱਸਦਿਆਂ ਸਨਮਾਨਿਤ ਕਰਨ ਲਈ ਅਲੱਗ ਤੋਂ ਕਿਸੇ ਦਿਨ ਵਿਸ਼ੇਸ਼ ਪ੍ਰੋਗਰਾਮ ਰੱਖਣ ਦਾ ਭਰੋਸਾ ਦਿੱਤਾ।ਇਸ ਮੌਕੇ ਅਰਜਨਬੀਰ ਸਿੰਘ ਮਾਗਾਂ, ਸਾਬਕਾ ਮੈਂਬਰ ਨਰਜਿੰਦਰ ਸਿੰਘ ਲਾਲੀ, ਪੀਏ ਵਿਧਾਇਕ ਜਗਦੀਪ ਸਿੰਘ ਮਾਨ, ਹਰਪ੍ਰੀਤ ਸਿੰਘ ਸੋਨੂੰ, ਪ੍ਰਿੰਸੀਪਲ ਰਾਜੀਵ ਕਪੂਰ, ਲੈਕਚਰਾਰ ਮੈਡਮ ਸਵਿੰਦਰ ਕੌਰ, ਲੈਕਚਰਾਰ ਮੈਡਮ ਰਾਜ ਰਾਣੀ, ਸਮੂਹ ਸਕੂਲ ਸੈਂਟਰ ਹੈੱਡ ਮੈਡਮ ਸਰਬਜੀਤ ਕੌਰ, ਮੈਡਮ ਬਲਜੀਤ ਕੌਰ ਚਾਹਲ, ਲੈਕਚਰਾਰ ਸੁਖਵਿੰਦਰਜੀਤ ਸਿੰਘ, ਸਤਿੰਦਰ ਸਿੰਘ, ਵਿਨੋਦ ਕੁਮਾਰ, ਹਰਜਿੰਦਰ ਸਿੰਘ, ਹਰਜਿੰਦਰਪਾਲ ਸਿੰਘ, ਚਰਨਜੀਤ ਸਿੰਘ, ਜਸਬੀਰ ਸਿੰਘ, ਸ਼੍ਰੀਮਤੀ ਕੁਲਵੰਤ ਕੌਰ ਬਿਆਸ, ਰਿੰਪੀ ਕੁਮਾਰੀ, ਗੁਰਜੀਤ ਕੌਰ, ਸਿਮਰਨਜੋਤ ਕੌਰ, ਮਨਪ੍ਰੀਤ ਕੌਰ, ਮਾ ਗੁਰਮੀਤ ਸਿੰਘ ਵੜੈਚ, ਮਾ ਜਗਜੀਤ ਸਿੰਘ, ਸੁਖਵਿੰਦਰ ਸਿੰਘ ਚਾਹਲ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਕੈਪਸ਼ਨ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਵਿਖੇ ਉਦਘਾਟਨ ਦੀ ਰਸਮ ਅਦਾ ਕਰਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਰਪੰਚ ਸੁਰਿੰਦਰਪਾਲ ਸਿੰਘ, ਪਿੰ੍ਰਸੀਪਲ ਰਾਜੀਵ ਕਪੂਰ, ਅਰਜਨਬੀਰ ਸਿੰਘ ਮਾਂਗਾ ਅਤੇ ਹੋਰਨਾਂ ਦੀ ਤਸਵੀਰ।