BREAKING our team देश पंजाब राज्य होम

28ਵੇਂ ਸਲਾਨਾ ਸ਼੍ਰੀ ਆਖੰਡ ਪਾਠ ਸਾਹਿਬ ਅਤੇ ਭਗਵਤੀ ਜਾਗਰਣ ਦੀਆਂ ਤਿਆਰੀਆਂ ਮੁਕੰਮਲ

28 ਵੇਂ ਸਲਾਨਾ ਸ਼੍ਰੀ ਆਖੰਡ ਪਾਠ ਸਾਹਿਬ ਅਤੇ ਭਗਵਤੀ ਜਾਗਰਣ ਦੀਆਂ ਤਿਆਰੀਆਂ ਮੁਕੰਮਲ : ਪ੍ਰਧਾਨ ਰਾਮ ਸਰੂਪ

ਪ੍ਰਿੰਸ, ਬਿਆਸ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਆਸ ਬਾਜਾਰ ਦਾ ਸਲਾਨਾ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਮ ਸਰੂਪ ਗਾਰਡ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਸਰਬੱਤ ਦੇ ਭਲੇ ਲਈ ਬਿਆਸ ਬਾਜਾਰ ਵਿੱਚ ਸਲਾਨਾ ਸ਼੍ਰੀ ਆਖੰਡ ਪਾਠ ਸਾਹਿਬ ਅਤੇ ਭਗਵਤੀ ਜਾਗਰਣ ਕਰਵਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਣ ਸਰਕਾਰ ਵਲੋਂ ਬਚਾਅ ਲਈ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਸਲਾਨਾ ਪ੍ਰੋਗਰਾਮ ਮੇਨ ਬਾਜਾਰ ਵਿੱਚ ਵੱਡੇ ਪੱਧਰ ਤੇ ਕਰਵਾਉਣ ਦੀ ਬਜਾਏ ਸੰਖੇਪ ਰੂਪ ਵਿੱਚ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਲੰਗਾਹ ਜੀ (ਬੁੱਢਾ ਥੇਹ) ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 27 ਨਵੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਵੇਗਾ, ਜਿਸ ਤੋਂ ਬਾਅਦ ਸਵੇਰੇ ਸਾਢੇ ਦਸ ਵਜੇ ਤੋਂ ਸਾਢੇ 12 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਇਸ ਦੇ ਇਲਾਵਾ 28 ਨਵੰਬਰ ਨੂੰ ਭਗਵਤੀ ਜਾਗਰਣ ਮੰਦਿਰ ਵਾਲੀ ਗਲੀ ਨੇੜੇ ਸੋਖੀ ਕਲਾਥ ਹਾਊਸ ਰਾਤ 8 ਵਜੇ ਸ਼ੁਰੂ ਹੋਵੇਗਾ।ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਮਾਗਮਾਂ ਵਿੱਚ ਸ਼ਿਰਕਤ ਕਰਨ ਸਮੇਂ ਸਮੂਹ ਸੰਗਤਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਜਰੂਰ ਪਹਿਨਣ।