BREAKING उत्तर प्रदेश देश पंजाब राजनीती राज्य होम

ਅੱਧਾ ਮਾਝਾ ਪੁੱਜ ਗਿਆ ਦਿੱਲੀ ਅੱਧਾ ਹਜੇ ਬਾਕੀ ਐ-ਕਿਸਾਨ ਆਗੂ

ਅੱਧਾ ਮਾਝਾ ਪੁੱਜ ਗਿਆ ਦਿੱਲੀ ਅੱਧਾ ਹਜੇ ਬਾਕੀ ਐ-ਕਿਸਾਨ ਆਗੂ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਦਿੱਲੀ ਨੂੰ ਰਵਾਨਾ

ਪ੍ਰਿੰਸ, ਬਿਆਸ : ਹਰਿਆਣਾ ਦੀ ਖੱਟਰ ਸਰਕਾਰ ਵਲੋਂ ਦਿੱਲੀ ਨੂੰ ਕੂਚ ਕਰ ਰਹੇ ਕਿਸਾਨਾਂ ਲਈ ਲਗਾਈਆਂ ਰੋਕਾਂ ਨੂੰ ਤੋੜਦੇ ਹੋਏ ਤੇ ਬੇਹੱਦ ਜੋਸ਼ ਨਾਲ ਦਿੱਲੀ ਨੂੰ ਜਾ ਰਹੇ ਕਿਸਾਨਾਂ ਤੇ ਜਿੱਥੇ ਦੁਨੀਆ ਭਰ ਦਾ ਧਿਆਨ ਕੇਂਦਰਤ ਹੈ, ਉੱਥੇ ਹੀ ਕਿਸਾਨਾਂ ਵਲੋਂ ਵੀ ਜੋਸ਼ੀਲੇ ਅੰਦਾਜ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਜੱਥਿਆਂ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਗੀਆਂ ਜਾਰੀ ਹਨ, ਇਸੇ ਤਰ੍ਹਾਂ ਅੰਮ੍ਰਿਤਸਰ ਦੇ ਜੰਡਿਆਲਾ ਹਲਕੇ ਤੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਅੱਜ ਟਰੈਕਟਰ ਟਰਾਲੀਆਂ, ਗੱਡੀਆਂ ਤੇ ਰਵਾਨਾ ਹੋਏ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਲਖਵਿੰਦਰ ਸਿੰਘ ਵਰਿਆਮ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਨੂੰ ਰੋਕਣ ਲਈ ਚਾਹੇ ਹੋਰ ਜਿੰਨੀ ਵੀ ਵਿਉਂਤਬੰਦੀ ਕਰ ਰੋਕਣ ਦੇ ਯਤਨ ਕਰ ਲਵੇ ਪਰ ਪੰਜਾਬ ਦੇ ਇਹ ਜੁਝਾਰੂ ਕਿਸਾਨ ਕੇਂਦਰ ਤੋਂ ਡਰਨ ਵਾਲੇ ਨਹੀਂ ਹਨ।ਉਨ੍ਹਾਂ ਹਰਿਆਣਾ ਦੀ ਖੱਟਰ ਸਰਕਾਰ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਸ਼ਾਂਤੀਪੂਰਵਕ ਢੰਗ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜਬਰਦਸਤੀ ਰੋਕਣਾ ਤੇ ਉਨ੍ਹਾਂ ਤੇ ਪਾਣੀਆਂ ਦੀਆਂ ਬੌਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣਾ ਬੇਹੱਦ ਨਿੰਦਣੀ ਹੈ।ਉਨ੍ਹਾਂ ਕਿਹਾ ਕਿ ਹੁਣ ਦਿੱਲੀ ਵਿੱਚ ਸੰਘਰਸ਼ ਭਾਵੇਂ 6 ਦਿਨ ਚੱਲੇ ਜਾਂ 6 ਮਹੀਨੇ ਕਿਸਾਨ ਹੁਣ ਪਿੱਛੇ ਨਹੀਂ ਹਟਣਗੇ ਇਸ ਦੇ ਨਾਲ ਹੀ ਕਿਸਾਨਾਂ ਵਲੋਂ ਕਮਰ ਕੱਸਦਿਆਂ 6-6  ਮਹੀਨਿਆਂ ਦਾ ਰਸਦ ਪਾਣੀ ਨਾਲ ਲਿਜਾਇਆ ਜਾ ਰਿਹਾ ਹੈ ਅਤੇ ਸਮੇਂ ਸਮੇਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਦਿੱਲੀ ਨੂੰ ਸੰਘਰਸ਼ ਚੱਲਦੇ ਰਹਿਣ ਤੱਕ ਜਾਂਦੇ ਰਹਿਣਗੇ।ਦੱਸ ਦੇਈਏ ਕਿ ਕਾਫੀਤਰ ਕਿਸਾਨ ਜੱਥੇਬੰਦੀਆਂ ਦਿੱਲੀ ਨੂੰ ਕੱਲ ਅਤੇ ਪਰਸੋਂ ਹੀ ਰਵਾਨਾ ਹੋ ਗਈਆਂ ਸਨ ਪਰ ਕਰੀਬ 63 ਦਿਨ ਤੋਂ ਜੰਡਿਆਲਾ ਵਿੱਚ ਧਰਨਾ ਲਗਾਈ ਬੈਠੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਅੱਜ ਦਿੱਲੀ ਨੂੰ ਰਵਾਨਾ ਹੋਏ ਹਨ, ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰੇਲ ਧਰਨੇ ਨੂੰ ਬਚਾਉਣ ਲਈ ਬੇਸ਼ੱਕ ਉਹ ਇੱਕ ਦਿਨ ਲੇਟ ਦਿੱਲੀ ਰਵਾਨਾ ਹੋਏ ਹਨ, ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਦੇ ਧਰਨੇ ਨੂੰ ਕਥਿਤ ਤੌਰ ਤੇ ਉਠਾaਣ ਲਈ ਪੁਰਜੋਰ ਯਤਨ ਚ ਸੀ, ਫਿਲਹਾਲ ਉਹ ਕੇਂਦਰ ਵਲੋਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਅਤੇ ਫਤਿਹ ਹਾਸਿਲ ਕਰਨ ਉਪਰੰਤ ਵਾਪਿਸ ਪੰਜਾਬ ਆਉਣਗੇ।