BREAKING Crime पंजाब राजनीती राज्य होम

ਐਸਐਚਓ ਮੋਹਿਤ ਕੁਮਾਰ ਨੇ ਸੰਭਾਲਿਆ ਬਿਆਸ ਥਾਣੇ ਦਾ ਅਹੁਦਾ

ਐਸਐਚਓ ਮੋਹਿਤ ਕੁਮਾਰ ਨੇ ਸੰਭਾਲਿਆ ਬਿਆਸ ਥਾਣੇ ਦਾ ਅਹੁਦਾ

ਪਹਿਲਾਂ ਵੀ ਥਾਣਾ ਬਿਆਸ ਵਿੱਚ ਨਿਭਾਅ ਚੁੱਕੇ ਨੇ ਸੇਵਾਵਾਂ

ਪ੍ਰਿੰਸ, ਬਿਆਸ : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਵਿੱਚ ਤੈਨਾਤ ਐਸਐਚਓ ਮਨਿੰਦਰ ਸਿੰਘ (ਆਈਪੀਐਸ) ਦਾ ਤਬਾਦਲਾ ਪੁਲਿਸ ਥਾਣਾ ਘਰਿੰਡਾ ਵਿਖੇ ਹੋ ਗਿਆ ਹੈ ਅਤੇ ਹੁਣ ਐਸਐਚਓ ਮੋਹਿਤ ਕੁਮਾਰ ਨੇ ਥਾਣਾ ਬਿਆਸ ਵਿਖੇ ਆਪਣਾ ਅਹੁਦਾ ਸੰਭਾਲ ਕੇ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਐਸਐਚਓ ਮੋਹਿਤ ਕੁਮਾਰ ਪਹਿਲਾਂ ਵੀ ਥਾਣਾ ਬਿਆਸ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।ਗੱਲਬਾਤ ਦੌਰਾਨ ਨਵ ਨਿਯੁਕਤ ਐਸਐਚਓ ਮੋਹਿਤ ਕੁਮਾਰ ਨੇ ਕਿਹਾ ਕਿ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਉਹ ਵਚਨਬੱਧ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਸ਼ਰਾਰਤੀ ਅਨਸਰ੍ਹਾਂ ਨੂੰ ਸਖਤ ਰੂਪ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਇਲਾਕੇ ਚ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਸਮਾਜ ਵਿਰੋਧੀ ਅਨਸਰ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਤੋਂ ਇਲਾਵਾ ਇਲਾਕੇ ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਖਾਸਕਰ ਦੋਪਹੀਆ ਵਾਹਨਾਂ ਤੇ ਹੁੱਲੜਬਾਜੀ ਕਰਨ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਥਾਣਾ ਬਿਆਸ ਅਧੀਨ ਆਉਂਦੇ ਸਮੂਹ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਾਰਾਂ ਨੂੰ ਅਪੀਲ ਕੀਤੀ ਕਿ ਇਲਾਕੇ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇ।

ਕੈਪਸ਼ਨ-ਗੱਲਬਾਤ ਦੌਰਾਨ ਐਸਐਚਓ ਮੋਹਿਤ ਕੁਮਾਰ ਦੀ ਤਸਵੀਰ।