BREAKING Crime पंजाब राज्य होम

ਰੇਲਵੇ ਸਟੇਸ਼ਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਰੇਲਵੇ ਸਟੇਸ਼ਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਬਿਆਸ-28 ਨਵੰਬਰ-(ਪੀ.ਐਸ ਸਦਿਉੜਾ) : ਜੀਆਰਪੀ ਪੁਲਿਸ ਬਿਆਸ ਨੂੰ ਸਥਾਨਕ ਰੇਲਵੇ ਸਟੇਸ਼ਨ ਤੋਂ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲਣ ਦੀ ਖਬਰ ਹੈ।ਜਾਣਕਾਰੀ ਦਿੰਦਿਆਂ ਜੀਆਰਪੀ ਚੌਂਕੀ ਬਿਆਸ ਦੇ ਏਐਸਆਈ ਸੁਲਤਾਨ ਮਸੀਹ ਨੇ ਦੱਸਿਆ ਕਿ ਬਿਆਸ ਰੇਲਵੇ ਸਟੇਸ਼ਨ ਤੋਂ ਕਰੀਬ 65-70 ਸਾਲ ਦੇ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ ਅਤੇ ਪੁਲਿਸ ਫਿਲਹਾਲ ਉਕਤ ਘਟਨਾ ਦੀ ਜਾਂਚ ਕਰ ਰਹੀ ਹੈ।ਜਿਸ ਸਬੰਧੀ ਜੀਆਰਪੀ ਚੌਂਕੀ ਬਿਆਸ ਵਿੱਚ ਬਣਦੀ ਕਾਰਵਾਈ ਕਰਨ ਉਪਰੰਤ ਨੂੰ ਮ੍ਰਿਤਕ ਦੇਹ ਸ਼ਨਾਖਤ ਲਈ 72 ਘੰਟੇ ਤੱਕ ਮੋਰਚਰੀ ਵਿੱਚ ਰੱਖਿਆ ਗਿਆ ਹੈ।