BREAKING Crime देश पंजाब राजनीती राज्य हिमाचल प्रदेश होम

ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਆਸਟਰੇਲੀਆ ਸਮੇਤ ਵਿਸ਼ਵ ਭਰ ਚ ਕਿਸਾਨ ਅੰਦੋਲਨ ਦੀ ਗੂੰਜ, ਮੋਦੀ ਸਰਕਾਰ ਦੀ ਹੋ ਰਹੀ ਕਿਰਕਿਰੀ-ਕਿਸਾਨ ਆਗੂ

ਭਾਰਤ ਬੰਦ ਲਈ ਪੰਜਾਬ ਪੱਧਰੀ ਮੁਹਿੰਮ ਸ਼ੁਰੂ, ਲੋਕਾਂ ਦਾ ਭਰਵਾਂ ਹੁੰਗਾਰਾ

ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਆਸਟਰੇਲੀਆ ਸਮੇਤ ਵਿਸ਼ਵ ਭਰ ਚ ਕਿਸਾਨ ਅੰਦੋਲਨ ਦੀ ਗੂੰਜ

11 ਦਸੰਬਰ ਨੂੰ 25 ਹਜਾਰ ਤੋਂ ਵੱਧ ਲੋਕਾਂ ਦਾ ਜੱਥਾ ਹੋਵੇਗਾ ਦਿੱਲੀ ਰਵਾਨਾ

ਦਿੱਲੀ ਦੀਆਂ ਤਿਆਰੀਆਂ ਸਿਖਰਾਂ ਉਤੇ ਕੁੰਡਲੀ ਬਾਰਡਰ ਉੱਤੇ ਮੋਰਚਾ ਜਾਰੀ

ਅੰਮ੍ਰਿਤਸਰ, ਬਿਆਸ-07 ਦਸੰਬਰ-(ਪ੍ਰਿੰਸ ਬਿਆਸ) : ਭਾਰਤ ਬੰਦ ਦੀ ਕਾਲ ਨੂੰ ਦੇਸ਼ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਆਪ ਮੂਹਾਰੇ ਕਿਸਾਨਾਂ ਦੇ ਸਹਿਯੋਗ ਵਿੱਚ ਭਾਰਤ ਬੰਦ ਦੀ ਕਾਲ ਨੂੰ ਮਜਬੂਤ ਬਣਾਉਣ ਲਈ ਡਟੇ ਨਜਰ ਆ ਰਹੇ ਹਨ, ਕਿਉਂਕਿ ਮੋਦੀ ਸਰਕਾਰ ਦੀਆਂ ਕਾਲੀਆਂ ਨੀਤੀਆਂ ਅਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਢਾਹ ਲਗਾਉਣ ਵਿੱਚ ਲੱਗੀ ਕੇਂਦਰ ਨੂੰ ਜਵਾਬ ਦੇਣ ਲਈ ਹੁਣ ਇਕੱਲਾ ਪੰਜਾਬ ਹਰਿਆਣਾ ਹੀ ਨਹੀਂ ਬਲਕਿ ਪੂਰਾ ਦੇਸ਼ ਉੱਠ ਖੜਿਆ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਾਂਝੇ ਤੌਰ ਤੇ ਬਿਆਨ ਦਿੰਦਿਆਂ ਕੀਤਾ, ਉਨ੍ਹਾਂ ਕਿਹਾ ਕਿ 11 ਜਿਲ੍ਹਿਆਂ ਵਿੱਚ ਆਗੂਆਂ ਵੱਲੋਂ ਮੋਟਰ ਸਾਈਕਲ ਮਾਰਚ ਅਤੇ ਅਨਾਊਂਸਮੈਂਟਾਂ ਰਾਂਹੀ ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਜਥੇਬੰਦੀਆਂ ਨੂੰ ਭਾਰਤ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਲੋਕ ਇਸ ਦਾ ਭਰਪੂਰ ਸਮਰਥਨ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਅੱਜ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਬੱਸ ਅੱਡਾ ਅੰਮ੍ਰਿਤਸਰ ਵਿਖੇ ਟਰਾਂਸਪੋਰਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਜਿਸ ਉਪਰੰਤ ਮੋਟਰਸਾਈਕਲਾਂ ਤੇ ਮਾਰਚ ਸ਼ੁਰੂ ਕਰ ਸਫਕਿਰਾਂ ਰਾਂਹੀ ਬੰਦ ਦਾ ਹੌਕਾ ਦਿੰਦਿਆਂ ਮਾਰਚ ਸ਼ੁਰੂ ਕਰ ਮਾਲ ਰੋਡ, ਕਚਹਿਰੀ, ਰੇਲਵੇ ਸਟੇਸ਼ਨ, ਹਾਲ ਗੇਟ, ਜਲੰਧਰ ਰੋਡ ਗੋਲਡਨ ਗੇਟ ਵਿੱਚ ਆ ਕੇ ਮਾਰਚ ਸਮਾਪਤ ਕੀਤਾ।ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ‘ਚ ਜੰਡਿਆਲਾ ਗੁਰੂ, ਰਈਆ, ਬਿਆਸ, ਬਾਬਾ ਬਕਾਲਾ ਸਾਹਿਬ, ਸਠਿਆਲਾ, ਬੁਤਾਲਾ, ਟਾਂਗਰਾ, ਮਹਿਤਾ, ਮਜੀਠਾ, ਚੋਗਾਵਾਂ, ਲੋਪੋਕੇ, ਰਾਮ ਤੀਰਥ, ਖਾਸਾ ਵਿੱਚ ਮੁਹਿੰਮ ਚਲਾਈ ਗਈ।ਉਨ੍ਹਾਂ ਕਿਹਾ ਕਿ ਦਿੱਲੀ ਕੂਚ ਕਰਨ ਦੀ ਮੁਹਿੰਮ ਪੂਰੇ ਸਿਖਰਾਂ ਉਤੇ ਹੈ ਤੇ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ 11 ਦਸੰਬਰ ਨੂੰ 25 ਹਜਾਰ ਤੋਂ ਵਧੇਰੇ ਲੋਕਾਂ ਦਾ ਜੱਥਾ ਦਿੱਲੀ ਰਵਾਨਾ ਹੋਵੇਗਾ ਅਤੇ ਕੁੰਡਲੀ ਬਾਰਡਰ ਦਿੱਲੀ ਪਹੁੰਚੇਗਾ।ਜਿੱਥੇ ਪਹਿਲਾਂ ਤੋਂ ਹੀ ਹੋਰਨਾਂ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ ਦੀ ਅਗਵਾਈ ਵਿਚ ਮੋਰਚਾ ਲਗਾਤਾਰ ਜਾਰੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤਿੰਨੋ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ, ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਬਰ ਪਰਖ ਰਹੀ ਹੈ ਤੇ ਇਸ ਦੌਰਾਨ ਹੀ ਕੌਮਾਂਤਰੀ ਪੱਧਰ ਉਤੇ ਤਕਰੀਬਨ ਹਰ ਦੇਸ਼ ਜਿਸ ਚ ਆਸਟਰੇਲੀਆ, ਕੈਨੇਡਾ, ਅਮਰੀਕਾ, ਜਰਮਨੀ, ਇਟਲੀ, ਕੋਰੀਆ, ਇੰਗਲੈਂਡ ਆਦਿ ਸਮੇਤ ਮੋਦੀ ਸਰਕਾਰ ਦੀ ਕੜੀ ਆਲੋਚਨਾ ਹੋ ਰਹੀ ਹੈ।ਇਸ ਮੌਕੇ ਰੇਸ਼ਮ ਸਿੰਘ ਘੁਰਕਵਿੰਡ, ਮੇਹਰ ਸਿੰਘ ਤਲਵੰਡੀ, ਲਖਵਿੰਦਰ ਸਿੰਘ ਵਰਿਆਮ ਨੰਗਲ, ਸੁਰਿੰਦਰ ਸਿੰਘ ਰੂਪੋਵਾਲੀ, ਝਿਰਮਲ ਸਿੰਘ ਬੱਜੂਮਾਨ, ਪ੍ਰਧਾਨ ਅਜੀਤ ਸਿੰਘ ਠੱਠੀਆਂ, ਖਜਾਨਚੀ ਕਲੇਰ ਘੁਮਾਣ ਚਰਨ ਸਿੰਘ, ਜੋਗਿੰਦਰ ਸਿੰਘ ਵਦਾਦਪੁਰ, ਨਿਰਮਲ ਸਿੰਘ ਖਾਨਪੁਰ, ਜੋਗਿੰਦਰ ਸਿੰਘ ਜਮਾਲਪੁਰ, ਸੂਬਾ ਸਿੰਘ, ਗਰੀਬ ਸਿੰਘ, ਬਲਸਰਨਜੀਤ ਸਿੰਘ ਜਮਾਲਪੁਰ, ਪਰਮਜੀਤ ਸਿੰਘ ਸਠਿਆਲਾ, ਤਰਸੇਮ ਸਿੰਘ ਛਾਪਿਆਂਵਾਲੀ, ਸੰਤੋਖ ਸਿੰਘ ਬੁਤਾਲਾ, ਮੇਜਰ ਸਿੰਘ ਜਮਾਲਪੁਰ ਆਦਿ ਕਿਸਾਨ ਹਾਜਰ ਸਨ।

ਕੈਪਸ਼ਨ: ਭਾਰਤ ਬੰਦ ਨੂੰ ਸਹਿਯੋਗ ਦੇਣ ਲਈ ਅੰਮ੍ਰਿਤਸਰ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਤੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਸਮੇਤ ਕਿਸਾਨਾਂ ਦੀ ਤਸਵੀਰ।