BREAKING देश पंजाब बिहार मध्य प्रदेश राजनीती राज्य होम

ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਹਲਕੇ ਦਾ ਸੇਵਾਦਾਰ ਬਣਕੇ ਜੁਟਿਆ ਰਹਾਂਗਾ : ਵਿਧਾਇਕ ਭਲਾਈਪੁਰ

ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਹਲਕੇ ਦਾ ਸੇਵਾਦਾਰ ਬਣਕੇ ਜੁਟਿਆ ਰਹਾਂਗਾ : ਵਿਧਾਇਕ ਭਲਾਈਪੁਰ

ਖੇਤੀ ਕਾਨੂੰਨਾਂ ਵਿੱਰੁਧ ਬਿਆਸ ਪੰਚਾਇਤ ਘਰ ਤੋਂ ਵੱਡੇ ਕਾਫਿਲੇ ਹੋਣਗੇ ਰਵਾਨਾ

ਬਿਆਸ-13-ਦਸੰਬਰ-(ਪੀ.ਐਸ ਸਦਿਉੜਾ) : ਕਿਸਾਨੀ ਅੰਦੋਲਨ ਰੋਜਾਨਾ ਇੱਕ ਨਵੀਂ ਪਹਿਲ ਵੱਲ ਵੱਧਦਿਆਂ ਵੱਡੇ ਇਕੱਠ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ, ਜਿਸ ਦਾ ਕਾਰਣ ਹੈ ਕਿ ਕਾਫੀ ਵੱਡੇ ਕਾਫਿਲੇ ਕਿਸਾਨਾਂ ਦੇ ਪਹਿਲੇ ਹੀ ਪੰਜਾਬ ਭਰ ਤੋਂ ਰਵਾਨਾ ਹੋ ਚੁੱਕੇ ਹਨ ਤੇ ਹੁਣ ਕਿਸਾਨ ਅੰਦੋਲਨ ਵਿੱਚ ਵੱਧਦੇ ਜੋਸ਼ ਨੂੰ ਦੇਖ ਪੰਜਾਬ ਦੇ ਹਰ ਵਰਗ ਨਾਲ ਜੁੜੇ ਲੋਕ ਵੀ ਦਿੱਲੀ ਰਵਾਨਾ ਹੋ ਰਹੇ ਹਨ।ਲੋੜਵੰਦ ਕਿਸਾਨਾਂ ਲਈ ਡੀਜਲ ਪਵਾਉਣ ਦੀ ਸੇਵਾ ਵਿੱਚ ਜੁਟੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਅੱਜ ਹਲਕੇ ਦੇ ਪਿੰਡਾਂ ਨਾਲ ਜੁੜੇ ਕਿਸਾਨਾਂ ਦੇ ਜੱਥੇ ਬਿਆਸ ਤੋਂ ਰਵਾਨਾ ਕੀਤੇ ਗਏ।ਬਿਆਸ ਪੈਟਰੋਲ ਪੰਪ ਤੋਂ ਟਰੈਕਟਰ ਵਿੱਚ ਡੀਜਲ ਭਰਵਾ ਟਰਾਲੀਆਂ ਦੇ ਕਾਫਿਲੇ ਨੂੰ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਉਹ ਹਲਕੇ ਦੇ ਸੇਵਾਦਾਰ ਹਨ ਅਤੇ ਜਿੱਥੇ ਵੀ ਹਲਕੇ ਦੇ ਲੋਕਾਂ ਨੂੰ ਲੋੜ ਪਈ ਉਹ ਹਮੇਸ਼ਾਂ ਉਨ੍ਹਾਂ ਨਾਲ ਡਟ ਕੇ ਖੜਦੇ ਰਹੇ ਅਤੇ ਖੜਦੇ ਰਹਿਣਗੇ।ਉਨ੍ਹਾਂ ਕਿਹਾ ਕਿ ਹਲਕੇ ਦੇ ਲੋੜਵੰਦ ਕਿਸਾਨਾਂ ਨੂੰ ਦਿੱਲੀ ਜਾਣ ਲਈ ਉਹ ਡੀਜਲ ਭਰਵਾ ਕੇ ਦੇਣ ਦੀ ਸੇਵਾ ਨਿਭਾਅ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਮਜਦੂਰ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਸਕਣ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਗੱਲ ਤੇ ਅੜੀ ਹੋਈ ਹੈ ਜਦਕਿ ਸਰਕਾਰ ਜੇਕਰ ਸੋਧ ਨੂੰ ਤਿਆਰ ਹੈ ਤਾਂ ਖੇਤੀ ਕਾਨੂੰਨ ਰੱਦ ਕਰਨ ਨੂੰ ਕਿਉਂ ਨਹੀਂ, ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਅੰਨਦਾਤਾ ਨੂੰ ਜੋ ਚੀਜ ਨਹੀਂ ਚਾਹੀਦੀ ਉਹ ਕੇਂਦਰ ਨੂੰ ਵਾਪਿਸ ਲੈਣ ਲਈ ਕਹਿ ਰਿਹਾ ਹੈ ਪਰ ਕੇਂਦਰ ਸਰਕਾਰ ਇਸ ਗੱਲ ਨੂੰ ਤਿਆਰ ਨਹੀਂ, ਜੋ ਕਿ ਮੰਦਭਾਗਾ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਚ ਬੈਠੇ ਕਿਸਾਨਾਂ ਬਜੁਰਗਾਂ, ਨੋਜਵਾਨਾਂ, ਮਾਤਾਵਾਂ, ਭੈਣਾਂ ਦੀਆਂ ਭਾਂਵਨਾਵਾਂ ਨੂੰ ਧਿਆਨ ਚ ਰੱਖਦੇ ਹੋਏ ਉਹ ਆਪਣਾ ਫੈਸਲਾ ਵਾਪਿਸ ਲੈਣ ਅਤੇ ਜਾਰੀ ਕੀਤੇ ਕਾਨੂੰਨਾਂ ਨੂੰ ਜਲਦ ਰੱਦ ਕੀਤਾ ਜਾਵੇ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਸੋਮਵਾਰ ਤੜਕੇ ਗ੍ਰਾਮ ਪੰਚਾਇਤ ਘਰ ਬਿਆਸ ਤੋਂ ਖੇਤੀ ਕਾਨੁੰਨਾਂ ਦੇ ਵਿਰੋਧ ਵਿੱਚ ਵੱਡੇ ਕਾਫਿਲੇ ਦਿੱਲੀ ਨੂੰ ਰਵਾਨਾ ਹੋਣਗੇ।ਇਸ ਮੌਕੇ ਪ੍ਰਧਾਨ ਕੇ.ਕੇ ਸ਼ਰਮਾ, ਬਲਾਕ ਸੰਮਤੀ ਮੈਂਬਰ ਨਵ ਪੱਡਾ, ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਚੀਮਾ, ਬਲਾਕ ਕਾਂਗਰਸ ਪ੍ਰਧਾਨ ਅਰਜਨਬੀਰ ਸਿੰਘ ਸਰ੍ਹਾਂ, ਸਰਪੰਚ ਵਡਾਲਾ ਖੁਰਦ ਬਲਜੀਤ ਸਿੰਘ, ਸਰਪੰਚ ਦੀਦਾਰ ਸਿੰਘ ਮੀਆਂਵਿੰਡ, ਕੁਲਦੀਪ ਰਾਏ ਬੁੱਟਰ, ਲਾਲੀ ਮਾਨ, ਜਰਮਨ ਸਿੰਘ ਖੋਜਕੀਪੁਰ, ਤੇਜਿੰਦਰ ਸਿੰਘ ਕੰਗ ਆਦਿ ਤੋਂ ਇਲਾਵਾ ਹੋਰ ਨੌਜਵਾਨ ਹਾਜਰ ਸਨ।

ਕੈਪਸ਼ਨ : ਬਿਆਸ ਪੈਟਰੋਲ ਪੰਪ ਤੋਂ ਦਿੱਲੀ ਨੌਜਵਾਨਾਂ ਦੇ ਕਾਫਲਿਆਂ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੀਨੀਅਰ ਆਗੂ ਕੇ.ਕੇ ਸ਼ਰਮਾ, ਨਵ ਪੱਡਾ, ਅਰਜਨਬੀਰ ਸਿੰਘ ਸਰ੍ਹਾਂ ਅਤੇ ਹੋਰਨਾਂ ਦੀ ਤਸਵੀਰ।