BREAKING देश पंजाब राजनीती राज्य होम

ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਦਿੱਲੀ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਲਈ ਕਾਰਾਂ ਤੇ ਸਵਾਰ ਨੌਜਵਾਨਾਂ ਦਾ ਵੱਡਾ ਕਾਫਿਲਾ ਰਵਾਨਾ

ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਦਿੱਲੀ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਲਈ ਕਾਰਾਂ ਤੇ ਸਵਾਰ ਨੌਜਵਾਨਾਂ ਦਾ ਵੱਡਾ ਕਾਫਿਲਾ ਰਵਾਨਾ

ਭਰ ਠੰਢ ਦੌਰਾਨ ਅੰਦੋਲਨ ਵਿੱਚ ਬੈਠੇ ਬੱਚਿਆਂ, ਬਜੁਰਗਾਂ, ਨੌਜਵਾਨਾਂ ਤਰਫ ਧਿਆਨ ਦਿੰਦਿਆਂ ਕੇਂਦਰ ਸਰਕਾਰ ਜਲਦ ਰੱਦ ਕਰੇ ਖੇਤੀ ਕਾਨੂੰਨ-ਵਿਧਾਇਕ ਭਲਾਈਪੁਰ

ਬਿਆਸ-16 ਦਸੰਬਰ-(ਪੀ.ਐਸ ਸਦਿਉੜਾ) : ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਾਰਾਂ ਦਾ ਇੱਕ ਵੱਡਾ ਕਾਫਿਲਾ ਮੋੜ ਬਾਬਾ ਬਕਾਲਾ ਸਾਹਿਬ ਪੈਟਰੋਲ ਪੰਪ ਤੋਂ ਰਵਾਨਾ ਹੋਇਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਪਹਿਲਾਂ ਵੀ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਅਤੇ ਕਾਰਾਂ ਦੇ ਜੱਥੇ ਰਵਾਨਾ ਕੀਤੇ ਗਏ ਹਨ ਅਤੇ ਅੱਜ ਵੀ ਵੱਖ ਵੱਖ ਪਿੰਡਾਂ ਨਾਲ ਸਬੰਧਿਤ ਕਾਰਾਂ ਤੇ ਸਵਾਰ ਨੌਜਵਾਨਾਂ ਦੇ ਕਾਫਿਲੇ ਰਵਾਨਾ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਾਰ ਵਾਰ ਕਿਸਾਨਾਂ ਨਾਲ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਗੱਲ ਕਰ ਰਹੀ ਹੈ ਜਦਕਿ ਕਿਸਾਨਾਂ ਨੂੰ ਇਹ ਗੱਲ ਮਨਜੂਰ ਨਹੀਂ ਹੈ, ਉਨ੍ਹਾਂ ਕਿਹਾ ਕਿ ਕਿਸਾਨ ਮਜਦੂਰ ਅਤੇ ਪੰਜਾਬ ਤੇ ਦੇਸ਼ ਭਰ ਦੇ ਕਿਸਾਨਾਂ ਦੇ ਦਰਦ ਨੂੰ ਸਮਝਣ ਵਾਲੇ ਸਮੂਹ ਲੋਕ ਦਿੱਲੀ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸ਼ਾਂਤਮਈ ਧਰਨੇ ਤੇ ਬੈਠੇ ਹੋਏ ਹਨ, ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਭਰ ਠੰਡ ਦੌਰਾਨ ਧਰਨੇ ਚ ਬੈਠੇ ਬਜੁਰਗਾਂ, ਬੱਚਿਆਂ, ਨੌਜਵਾਨਾਂ ਦਾ ਖਿਆਲ ਕਰਦਿਆਂ ਜਲਦ ਤੋਂ ਜਲਦ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੇ.ਕੇ ਸ਼ਰਮਾ, ਸਰਪੰਚ ਦਲਜੀਤ ਸਿੰਘ ਵਡਾਲਾ, ਸਰਪੰਚ ਰਾਣਾ ਕਾਲੇਕੇ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਵਿਧਾਇਕ ਪੀਏ ਗੁਰਕੰਵਲ ਸਿੰਘ ਮਾਨ, ਪ੍ਰਧਾਨ ਜਰਨੈਲ ਸਿੰਘ (ਸਠਿਆਲਾ), ਰਾਣਾ ਬੱਲ, ਬਲਜੀਤ ਸਿੰਘ, ਬਿੱਲਾ, ਜਿੰਦਾ, ਸਾਬਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਹਾਜ਼ਰ ਸਨ।

ਕੈਪਸ਼ਨ : ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਜੱਥੇ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੀਨੀਅਰ ਆਗੂ ਕੇ.ਕੇ ਸ਼ਰਮਾ, ਸਰਪੰਚ ਰਾਣਾ ਕਾਲੇਕੇ, ਸਰਪੰਚ ਦਲਜੀਤ ਸਿੰਘ ਵਡਾਲਾ ਅਤੇ ਹੋਰਨਾਂ ਦੀ ਤਸਵੀਰ।