BREAKING Crime देश पंजाब राजनीती राज्य होम

ਭਾਰੀ ਧੁੰਦ ਦਰਮਿਆਨ ਬਿਆਸ ਚ ਤੜਕਸਾਰ ਵਾਪਰਿਆ ਭਿਆਨਕ ਸੜਕੀ ਹਾਦਸਾ

ਭਾਰੀ ਧੁੰਦ ਦਰਮਿਆਨ ਬਿਆਸ ਚ ਤੜਕਸਾਰ ਵਾਪਰਿਆ ਭਿਆਨਕ ਸੜਕੀ ਹਾਦਸਾ

ਹਾਈਵੇ ਪੈਟਰੋਲਿੰਗ ਪੁਲਿਸ ਟੀਮ ਪੁੱਜੀ ਮੌਕੇ ‘ਤੇ, ਟ੍ਰੈਫਿਕ ਨੂੰ ਨਿਰਵਿਘਨ ਰੱਖਿਆ ਜਾਰੀ

ਬਿਆਸ-23 ਦਸੰਬਰ-(ਪਿੰ੍ਰਸ) : ਮੌਸਮ ਦੇ ਬਦਲਾਅ ਕਾਰਣ ਸਵੇਰ ਅਤੇ ਰਾਤ ਸਮੇਂ ਭਾਰੀ ਧੁੰਦ ਹੋਣ ਦੇ ਚੱਲਦਿਆਂ ਸੜਕੀ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਨਜਰ ਆ ਰਹੀ ਹੈ, ਇਸੇ ਤਰ੍ਹਾਂ ਅੱਜ ਤੜਕਸਾਰ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਪੈਂਦੇ ਕਸਬਾ ਬਿਆਸ ਵਿਖੇ ਭਾਰੀ ਧੁੰਦ ਦੇ ਚੱਲਦਿਆਂ ਜਲੰਧਰ ਤੋਂ ਛਪਦੇ ਪ੍ਰਮੱਖ ਅਖਬਾਰ ਦੇ ਅਦਾਰੇ ਦੀ ਅਖਬਾਰਾਂ ਨਾਲ ਭਰੀ ਗੱਡੀ ਪਲਟ ਜਾਣ ਦੀ ਖਬਰ ਹੈ।ਉਕਤ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਹਾਈਵੇ ਪੈਟਰੋਲਿੰਗ ਪੁਲਿਸ ਗੱਡੀ ਨੰ.19 ਦੇ ਏਐਸਆਈ ਜਗਜੀਤ ਸਿੰਘ ਅਤੇ ਏਐਸਆਈ ਸੁਰਜੀਤ ਸਿੰਘ ਮੌਕੇ ਤੇ ਪੁੱਜੇ ਅਤੇ ਗੱਡੀ ਚ ਸਵਾਰ ਵਿਅਕਤੀਆਂ ਦਾ ਹਾਲ ਚਾਲ ਜਾਣਦਿਆਂ ਜਖਮੀ ਹਾਲਤ ਵਿੱਚ ਵਿਅਕਤੀ ਨੂੰ ਨੇੜਲੇ ਹਸਪਤਾਲ ਮੁੱਢਲੀ ਸਹਾਇਤਾ ਲਈ ਲਿਜਾਇਆ ਅਤੇ ਮੁਸਤੈਦੀ ਵਰਤਦਿਆਂ ਹੋਰ ਕਿਸੇ ਹਾਦਸੇ ਨੂੰ ਰੋਕਦਿਆਂ ਪਹਿਲ ਦੇ ਅਧਾਰ ਤੇ ਸੜਕ ਕਿਨਾਰੇ ਰਿਫਲੈਕਟਰ ਲਗਾ ਕੇ ਟ੍ਰੈਫਿਕ ਨੂੰ ਨਿਰੰਤਰ ਜਾਰੀ ਰੱਖਿਆ।ਹਾਈਵੇ ਪੈਟਰੋਲਿੰਗ ਦੇ ਏਐਸਆਈ ਜਗਜੀਤ ਸਿੰਘ ਵਲੋਂ ਮਿਲੀ ਜਾਣਕਾਰੀ ਵਿੱਚ ਉਨ੍ਹਾਂ ਕਿਹਾ ਕਿ ਗੱਡੀ ਚਾਲਕ ਰਾਹੁਲ ਨੇ ਦੱਸਿਆ ਕਿ ਉਹ ਜਲੰਧਰ ਤੋਂ ਤਾਰਾਗੜ੍ਹ (ਦੀਨਾਨਗਰ) ਲਈ ਅਖਬਾਰਾਂ ਲਿਜਾ ਰਹੇ ਸਨ ਕਿ ਬਿਆਸ ਨੇੜੇ ਧੁੰਦ ਜਿਆਦਾ ਹੋਣ ਕਾਰਣ ਅਚਾਨਕ ਗੱਡੀ ਫੁੱਟਪਾਥ ਨਾਲ ਟਕਰਾ ਕੇ ਪਲਟ ਗਈ, ਹਾਦਸੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ।

ਕੈਪਸ਼ਨ : ਹਾਦਸੇ ਮੌਕੇ ਪੁੱਜੇ ਹਾਈਵੇ ਪੈਟਰੋਲਿੰਗ ਪੁਲਿਸ ਟੀਮ ਦੇ ਏਐਸਆਈ ਜਗਜੀਤ ਸਿੰਘ ਦੀ ਤਸਵੀਰ।