BREAKING देश पंजाब राजनीती राज्य होम

ਵਿਧਾਇਕ ਭਲਾਈਪੁਰ ਨੇ ਬਿਆਸ ਸਕੂਲ ਵਿੱਚ ਸਮਾਰਟ ਕੁਨੈਕਟ ਸਕੀਮ ਤਹਿਤ ਵਿਦਿਆਰਥੀਆਂ ਨੂੰ ਵੰਡੇ ਮੋਬਾਇਲ ਫੋਨ

ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਹੋਏ ਵਿਕਾਸ ਕਾਰਜਾਂ ਸਦਕਾ ਹਲਕੇ ਦੀ ਬਦਲੀ ਨੁਹਾਰ : ਸਰਪੰਚ ਬਿਆਸ

ਬਿਆਸ-31 ਦਸੰਬਰ-(ਪੀ.ਐਸ ਸਦਿਉੜਾ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਈ ਸਮਾਰਟ ਕੁਨੈਕਟ ਸਕੀਮ ਤਹਿਤ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਲਈ ਮੋਬਾਇਲ ਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਤਕਰੀਬਨ 90 ਪ੍ਰਤੀਸ਼ਤ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਫੋਨ ਵੰਡੇ ਜਾ ਚੁੱਕੇ ਹਨ, ਉਕਤ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਵਿਖੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬੱਚਿਆਂ ਨੂੰ ਫੋਨ ਵੰਡਣ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।ਜਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਵਿੱਚ ਸਰਪੰਚ ਸੁਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਪਿੰ੍ਰਸੀਪਲ ਸ਼੍ਰੀ ਰਾਜੀਵ ਕਪੂਰ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਨੂੰ ਮੋਬਾਇਲ ਵੰਡਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੱਚਿਆਂ ਦੇ ਉਜਵਲ ਭਵਿੱਖ ਨੂੰ ਧਿਆਨ ਚ ਰੱਖਦਿਆਂ ਸਮੇਂ ਸਮੇਂ ਤੇ ਹਰ ਸੰਭਵ ਉਪਰਾਲੇ ਕੀਤੇ ਗਏ ਹਨ ਅਤੇ ਇਸੇ ਤਹਿਤ ਹੀ ਬਿਆਸ ਸਕੂਲ ਵਿੱਚ ਬਾਰਵੀਂ ਜਮਾਤ ਦੇ ਕਰੀਬ 71 ਬੱਚਿਆਂ ਨੂੰ ਸਮਾਰਟ ਕੁਨੈਕਟ ਸਕੀਮ ਤਹਿਤ ਮੋਬਾਇਲ ਫੋਨ ਵੰਡੇ ਗਏ ਹਨ ਤਾਂ ਜੋ ਵਿਦਿਆਰਥੀ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਆਨਲਾਈਨ ਪੜਾਈ ਕਰ ਸਕਣ।ਇਸ ਮੌਕੇ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਸਰਪੰਚ ਅਰਜਨਬੀਰ ਸਿੰਘ ਮਾਂਗਾ, ਸਰਪੰਚ ਦੀਦਾਰ ਸਿੰਘ ਮੀਆਂਵਿੰਡ, ਜੇ.ਪੀ ਜਵੰਦਪੁਰ, ਮੈਂਬਰ ਪੰਚਾਇਤ ਅਮਰਜੀਤ ਸਿੰਘ, ਮੈਂਬਰ ਪੰਚਾਇਤ ਸਰਬਜੀਤ ਸਿੰਘ, ਗੁਰਜਿੰਦਰ ਸਿੰਘ ਮਾਨਾ ਰੰਧਾਵਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਬੱਬਲੂ, ਗੁਰਸ਼ਰਨ ਸਿੰਘ ਬੌਬੀ, ਸੰਦੀਪ ਸਿੰਘ, ਹਰਵਿੰਦਰ ਸਿੰਘ ਨੀਟੂ, ਚੇਅਰਮੈਨ ਸਰਬਜੀਤ ਸਿੰਘ, ਲੈਕਚਰਾਰ ਸੁਖਵਿੰਦਰਜੀਤ ਸਿੰਘ, ਲੈਕਚਰਾਰ ਮੈਡਮ ਰਾਜ ਰਾਣੀ, ਲੈਕਚਰਾਰ ਮੈਡਮ ਸਵਿੰਦਰ ਕੌਰ, ਮਾ ਜਸਬੀਰ ਸਿੰਘ, ਪੀਟੀਆਈ ਮਾ ਕੇਹਰ ਸਿੰਘ, ਸ਼੍ਰੀਮਤੀ ਕੁਲਵੰਤ ਕੌਰ, ਮਾ ਵਿਨੋਦ ਕੁਮਾਰ, ਮੈਡਮ ਗੁਰਜੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਸਿਮਰਨਜੋਤ ਕੌਰ, ਮੈਡਮ ਭਾਗਬੀਰ ਕੌਰ, ਸ਼ਰਨਜੀਤ ਸਿੰਘ, ਗੰਨਮੈਨ ਏਐਸਆਈ ਹਜਾਰਾ ਸਿੰਘ, ਰਾਜਾ, ਸਮੂਹ ਐਸ.ਐਮ.ਸੀ ਕਮੇਟੀ ਮੈਂਬਰ ਅਤੇ ਪਤਵੰਤੇ ਹਾਜਰ ਹਨ।

ਕੈਪਸ਼ਨ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਵਿਖੇ ਬੱਚਿਆਂ ਨੂੰ ਮੋਬਾਇਲ ਫੋਨ ਦਿੰਦੇ ਹੋਏ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਰਪੰਚ ਸੁਰਿੰਦਰਪਾਲ ਸਿੰਘ, ਚੇਅਰਮੈਨ ਪਿੰਦਰਜੀਤ ਸਿੰਘ ਸਰਲੀ ਅਤੇ ਹੋਰਨਾਂ ਦੀ ਤਸਵੀਰ।