BREAKING देश पंजाब राजनीती राज्य होम

ਪਾਵਰਕਾਮ ਮੁਲਾਜਮ ਅਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਰਈਆ ਮੰਡਲ ਬਿਆਸ ਵਿਖੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ

ਪਾਵਰਕਾਮ ਮੁਲਾਜਮ ਅਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਰਈਆ ਮੰਡਲ ਬਿਆਸ ਵਿਖੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ

ਬਿਆਸ-04 ਜਨਵਰੀ (ਪੀ.ਐਸ ਸਦਿਉੜਾ) : ਪਾਵਰਕਾਮ ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਪਰ ਰਈਆ ਮੰਡਲ ਬਿਆਸ ਦੇ ਕਨਵੀਨਰ ਸੁਰਿੰਦਰ ਸਿੰਘ ਕੰਗ, ਸੁਖਦੇਵ ਸਿੰਘ ਨਾਗੋਕੇ, ਪ੍ਰਗਟ ਸਿੰਘ ਸਰਲੀ ਅਤੇ ਕੰਵਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਬਣਦਾ ਪੇ ਸਕੇਲ ਇੱਕ ਜਨਵਰੀ 2016 ਤੋਂ ਦੇਣਾ, ਪੇ ਬੈਂਡ ਲਾਗੂ ਕਰਨ, ਬਣਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੈਨਸ਼ਨਰਜ਼ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਦੇਣ ਬਾਰੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕਰਨ ਬਾਰੇ, ਮੈਡੀਕਲ ਦੀ ਕੈਸ਼ਲੈਸ ਸਕੀਮ ਦੁਬਾਰਾ ਚਾਲੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਗਈ ਅਤੇ ਕਿਸਾਨੀ ਘੋਲ ਦੀ ਹਰ ਤਰ੍ਹਾਂ ਦੀ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਗਿਆ।ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ ਡਿਪਟੀ ਜਨਰਲ ਸਕੱਤਰ ਪੰਜਾਬ ਇੰਪਲਾਈਜ਼ ਫੈਡਰੇਸ਼ਨ, ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ, ਤੇਜਿੰਦਰ ਸਿੰਘ ਸੇਖੋ ਮਹਿਤਾ ਚੌਕ, ਦਲਬੀਰ ਸਿੰਘ ਚੀਮਾਂ, ਹਰਭਜਨ ਸਿੰਘ ਬੁਟਾਰੀ ਸਰਕਲ ਸਕੱਤਰ, ਰਣਜੀਤ ਸਿੰਘ ਬੱਲ, ਰਸ਼ਪਾਲ ਸਿੰਘ ਫਾਜਲਪੁਰ ਪ੍ਰਧਾਨ, ਸਤਨਾਮ ਸਿੰਘ ਔਜਲਾ ਪ੍ਰਧਾਨ, ਹਰਭਿੰਦਰ ਸਿੰਘ ਨਾਗੋਕੇ, ਸੁਰਿੰਦਰ ਸਿੰਘ ਕੰਗ, ਸਤਨਾਮ ਸਿੰਘ ਜੇਈ, ਰਣਜੀਤ ਸਿੰਘ ਬੁਟਾਰੀ, ਗੁਰਬਚਨ ਸਿੰਘ ਬਾਠ, ਸਕੱਤਰ ਰਕੇਸ਼ ਕੁਮਾਰ ਬਿਆਸ, ਪੂਰਨ ਸਿੰਘ, ਰਾਮ ਲਾਲ, ਮਨਜੀਤ ਸਿੰਘ ਝਾੜੂ ਨੰਗਲ, ਪ੍ਰਭਜੋਤ ਸਿੰਘ, ਗੁਲਸ਼ਨ ਕੁਮਾਰ ਅਤੇ ਮਨਜੀਤ ਸਿੰਘ ਗੁਨੋਵਾਲ, ਜੰਗ ਸਿੰਘ ਬਿਆਸ ਆਦਿ ਸੈਕੜਿਆਂ ਦੀ ਗਿਣਤੀ ਵਿੱਚ ਸਾਥੀ ਹਾਜ਼ਰ ਹੋਏ।

ਕੈਪਸ਼ਨ : ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅਰਥੀ ਫੂਕ ਮੁਜਾਹਰੇ ਮੌਕੇ ਹਾਜਰ ਆਗੂ ਅਤੇ ਵਰਕਰਾਂ ਦੀ ਤਸਵੀਰ।