BREAKING our team देश पंजाब राजनीती राज्य होम

ਪੱਤਰਕਾਰ ਹਰਜਿੰਦਰ ਸਿੰਘ ਭੁੱਲਰ ਦੀ ਅੰਤਿਮ ਅਰਦਾਸ ਅਤੇ ਭੋਗ

ਪੱਤਰਕਾਰ ਹਰਜਿੰਦਰ ਸਿੰਘ ਭੁੱਲਰ ਦੀ ਅੰਤਿਮ ਅਰਦਾਸ ਅਤੇ ਭੋਗ

ਇਲਾਕੇ ਭਰ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਵਲੋਂ ਡਾਹਢੇ ਦੁੱਖ ਦਾ ਪ੍ਰਗਟਾਵਾ

ਬਿਆਸ : 01 ਫਰਵਰੀ-(ਪ੍ਰਿੰਸ ਬਿਆਸ) : ਬੀਤੇ ਦਿਨ੍ਹੀਂ ਸੰਖੇਪ ਬਿਮਾਰੀ ਪਿੱਛੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਪੱਤਰਕਾਰ ਹਰਜਿੰਦਰ ਸਿੰਘ ਭੁੱਲਰ ਨਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਗਲੀ ਨੰ.1 ਬਿਆਸ ਵਿਖੇ ਅੱਜ ਮੰਗਲਵਾਰ ਨੂੰ ਪਵੇਗਾ, ਉਪਰੰਤ ਦਰਿਆ ਬਿਆਸ ਨੇੜੇ ਜੀ.ਟੀ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਅਮਾਨਤਸਰ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਕੀਰਤਨੀ ਜੱਥੇ ਵਲੋਂ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਜਾਵੇਗਾ।ਉਕਤ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਅਵਤਾਰ ਸਿੰਘ, ਕੰਵਰਦੀਪ ਸਿੰਘ ਅਤੇ ਸੰਦੀਪ ਸਿੰਘ ਨੇ ਸਾਂਝੀ ਕੀਤੀ।ਜਿਕਰਯੋਗ ਹੈ ਕਿ ਸਵ ਸ.ਹਰਜਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣਾ ਕਰ ਜਾਣ ਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਬਲਾਕ ਕਾਂਗਰਸ ਪ੍ਰਧਾਨ ਸ਼੍ਰੀ ਕੇ.ਕੇ ਸ਼ਰਮਾ, ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ, ਪੀਏ ਗੁਰਕੰਵਲ ਸਿੰਘ ਮਾਨ, ਪੀਏ ਜਗਦੀਪ ਸਿੰਘ ਮਾਨ, ਬਾਜਾਰ ਪ੍ਰਧਾਨ ਰਾਮ ਸਰੂਪ ਗਾਰਡ, ਸੀਨੀਅਰ ਕਾਂਗਰਸੀ ਆਗੂ ਡਾ ਬਲਦੇਵ ਸਿੰਘ ਬੱਗਾ, ਸ.ਗੁਰਬਚਨ ਸਿੰਘ (ਜਲੰਧਰ), ਸ.ਕਰਮਜੀਤ ਸਿੰਘ ਦਰਦੀ, ਲਖਬੀਰ ਸਿੰਘ ਬੱਲ (ਬੱਲ ਸਰ੍ਹਾਏ), ਸੁਰਜੀਤ ਸਿੰਘ ਗੁਰੂਨਾਨਕਪੁਰਾ, ਸਾਬਕਾ ਮੈਂਬਰ ਪਵਨ ਕੁਮਾਰ, ਹਰਮਿੰਦਰਪਾਲ ਸਿੰਘ ਕਾਕਾ, ਰਾਜੀਵ ਕੁਮਾਰ ਬੱਬਲੂ, ਚੇਅਰਮੈਨ ਸਰਬਜੀਤ ਸਿੰਘ, ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ, ਹਲਕਾ ਬਾਬਾ ਬਕਾਲਾ ਸਾਹਿਬ ਪ੍ਰਧਾਨ ਗੌਰਵ ਜੋਸ਼ੀ, ਮੀਤ ਪ੍ਰਧਾਨ ਅਰੁਣ ਕੁਮਾਰ, ਮੀਤ ਪ੍ਰਧਾਨ ਸੁਨੀਲ ਕੁਮਾਰ, ਜਨਰਲ ਸੈਕਟਰੀ ਗੁਰਦਰਸ਼ਨ ਸਿੰਘ ਪ੍ਰਿੰਸ ਬਿਆਸ, ਪਰਮਜੀਤ ਸਿੰਘ ਰੱਖੜਾ, ਮੇਜਰ ਸਿੰਘ, ਪ੍ਰਗਟ ਸਿੰਘ ਸਦਿਉੜਾ, ਮੈਂਬਰ ਪੰਚਾਇਤ ਸਰਬਜੀਤ ਸਿੰਘ, ਮੈਂਬਰ ਪੰਚਾਇਤ ਅਮਰਜੀਤ ਸਿੰਘ, ਮੈਂਬਰ ਪੰਚਾਇਤ ਸੰਦੀਪ ਕੁਮਾਰ, ਮੈਂਬਰ ਰਣਜੀਤ ਸਿੰਘ, ਨਰਿੰਦਰ ਸਿੰਘ ਰੱਖੜਾ, ਕਸਤੂਰੀ ਲਾਲ, ਗਗਨ ਮਦਾਨ, ਸੁਕਾਂਤ ਘਈ ਆਦਿ ਤੋਂ ਇਲਾਵਾ ਇਲਾਕੇ ਭਰ ਦੀਆਂ ਸ਼ਖਸ਼ੀਅਤਾਂ ਨੇ ਡਾਹਢੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੈਪਸ਼ਨ : ਸਵ ਹਰਜਿੰਦਰ ਸਿੰਘ ਭੁੱਲਰ ਦੀ ਫਾਈਲ ਫੋਟੋ।