BREAKING our team देश पंजाब राजनीती राज्य होम

ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਦੀ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਦੀ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

ਬਿਆਸ-07 ਮਾਰਚ (ਪੀ.ਐਸ ਸਦਿਓੜਾ) : ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਨਜਦੀਕੀ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਲੱਡੂ ਦੀ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਦਾ ਬੀਤੇ ਦਿਨ੍ਹੀਂ ਦੇਹਾਂਤ ਹੋ ਗਿਆ ਸੀ, ਨਮਿਤ ਰਖਵਾਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ, ਉਪਰੰਤ ਪੰਚਾਇਤ ਘਰ ਬਿਆਸ ਨੇੜੇ ਗਰਾਊਂਡ ਵਿੱਚ ਸਜਾਏ ਪੰਡਾਲ ਦੌਰਾਨ ਹਜੂਰੀ ਰਾਗੀ ਜੱਥਾ (ਗੁਰੁਦਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ) ਵਲੋਂ ਵੈਰਾਗਮਈ ਕੀਰਤਨ ਕਰ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ।ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਦੌਰਾਨ ਐਕਸੀਅਨ ਸ਼੍ਰੀ ਐਸ.ਪੀ ਸੌਂਧੀ ਨੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ, ਸਾਬਕਾ ਕੈਬਨਿਟ ਮੰਤਰੀ (ਪੰਜਾਬ) ਅਤੇ ਵਿਧਾਇਕ ਸ.ਬਿਕਰਮ ਸਿੰਘ ਮਜੀਠੀਆ, ਸ.ਪਰਮਰਾਜ ਸਿੰਘ ਉਮਰਾਨੰਗਲ (ਆਈ.ਜੀ), ਸਾਬਕਾ ਵਿਧਾਇਕ ਬਿਆਸ ਡਾ:ਵੀਰ ਪਵਨ ਕੁਮਾਰ ਭਾਰਦਵਾਜ, ਸਾਬਕਾ ਵਿਧਾਇਕ ਜੰਡਿਆਲਾ ਗੁਰੂ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇ ਬਲਜੀਤ ਸਿੰਘ ਜਲਾਲਾਉਸਮਾ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜੇ।ਉਪਰੰਤ ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਹਲਕਾ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ, ਸੀਨੀਅਰ ਕਾਂਗਰਸੀ ਆਗੂ ਕੇ.ਕੇ ਸ਼ਰਮਾ, ਜਿਲਾ ਪ੍ਰੀਸ਼ਦ ਮੈਂਬਰ ਬਲਕਾਰ ਸਿੰਘ ਬੱਲ, ਬਲਾਕ ਕਾਂਗਰਸ ਪ੍ਰਧਾਨ ਅਰਜਨਬੀਰ ਸਿੰਘ ਸਰਾਂ, ਐਕਸੀਅਨ ਐਸ ਪੀ ਸੌਂਧੀ ਨੇ ਮਾਤਾ ਕ੍ਰਿਸ਼ਨਾ ਦੇਵੀ ਵੱਲੋਂ ਸਮਾਜ ਪ੍ਰਤੀ ਅਤੇ ਧਾਰਮਿਕ ਪੱਖੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।ਇਸ ਮੌਕੇ ਜਥੇ ਬਾਬਾ ਗੱਜਣ ਸਿੰਘ ਮੁੱਖੀ (ਤਰਨਾ ਦਲ ਬਾਬਾ ਬਕਾਲਾ ਸਾਹਿਬ), ਢਾਡੀ ਜਥੇ ਭਾਈ ਤਰਸੇਮ ਸਿੰਘ ਮੋਰਾਂਵਾਲੀ, ਨਿਰਮਲ ਸਿੰਘ, ਲੱਕੀ ਜੀ, ਸੇਵਾਦਾਰ ਬਾਬਾ ਦਇਆ ਸਿੰਘ, ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ, ਡੀ.ਐਸ.ਪੀ ਸੁਭਾਸ਼ ਚੰਦਰ, ਕਮਲਮੀਤ ਸਿੰਘ ਰੰਧਾਵਾ (ਐਸ.ਐਚ.ਓ) ਬਿਆਸ, ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਲਛਮਣ ਸਿੰਘ, ਸੁਖਦੇਵ ਬੰਗੜ (ਨਾਇਬ ਤਹਿਸੀਲਦਾਰ), ਡਾਇਰੈਕਟਰ ਅਵਤਾਰ ਸਿੰਘ ਪੱਡਾ (ਬਿਆਸ ਹਸਪਤਾਲ), ਇੰਸਪੈਕਟਰ ਸੰਦੀਪ ਸਿੰਘ ਭਲਾਈਪੁਰ, ਨਵ ਪੱਡਾ ਬਲਾਕ ਸੰਮਤੀ ਮੈਂਬਰ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਚੇਅਰਮੈਨ ਨਿਰਮਲ ਸਿੰਘ ਪੱਡੇ, ਚੇਅਰਮੈਨ ਬਲਕਾਰ ਸਿੰਘ ਵਡਾਲਾ, ਬਿਆਸ ਮਾਰਕਿਟ ਯੂਨੀਅਨ ਪ੍ਰਧਾਨ ਰਾਮ ਸਰੂਪ ਗਾਰਡ, ਸਰਪੰਚ ਬੁੱਢਾ ਥੇਹ ਰਘਬੀਰ ਸਿੰਘ, ਸਰਪੰਚ ਬਾਬਾ ਸਾਵਣ ਸਿੰਘ ਨਗਰ ਹਰਪ੍ਰੀਤ ਸਿੰਘ ਸੋਨੂੰ, ਸਰਪੰਚ ਵਡਾਲਾ ਦਲਜੀਤ ਸਿੰਘ ਭੱਪੀ, ਸਰਪੰਚ ਕੋਟ ਮਹਿਤਾਬ ਗੁਰਬਿੰਦਰ ਸਿੰਘ ਸਾਬੀ, ਸਰਪੰਚ ਲੱਖੂਵਾਲ ਸੁੱਚਾ ਸਿੰਘ ਭਲਵਾਨ, ਸਰਪੰਚ ਭਿੰਡਰ ਲਖਵਿੰਦਰ ਸਿੰਘ, ਸਰਪੰਚ ਕਾਲੇਕੇ ਗੁਰਚਰਨ ਸਿੰਘ ਰਾਣਾ, ਸਰਪੰਚ ਧੂਲਕਾ ਵਰਿੰਦਰ ਸਿੰਘ ਮਿੱਠੂ, ਰਾਜੀਵ ਕੁਮਾਰ ਬੱਬਲੂ, ਸੁਰਜੀਤ ਸਿੰਘ ਗੁਰੂਨਾਨਕਪੁਰਾ, ਸੰਤੋਖ ਸਿੰਘ ਸੁੱਖ ਪ੍ਰਧਾਨ ਬਿਆਸ, ਡਾ ਕੁਲਵਿੰਦਰ ਸਿੰਘ ਪੱਡਾ, ਹਰਮਿੰਦਰਪਾਲ ਸਿੰਘ ਕਾਕਾ, ਸੁਰਜੀਤ ਸਿੰਘ, ਅਕਾਲੀ ਆਗੂ ਬਿੱਲਾ ਛਾਪਿਆਂਵਾਲੀ, ਡਾ ਬਲਦੇਵ ਸਿੰਘ ਬੱਗਾ, ਬੌਬੀ ਕੌੜਾ, ਪ੍ਰਮੋਦ ਕਾਲੀਆ, ਦਵਿੰਦਰ ਸਿੰਘ ਖੋਜਕੀਪੁਰ, ਓਂਕਾਰ ਨਾਥ ਸ਼ਰਮਾ, ਹਰੀਸ਼ ਕੁਮਾਰ, ਮੈਂਬਰ ਪੰਚਾਇਤ ਰਣਜੀਤ ਸਿੰਘ, ਸਾਬਕਾ ਮੈਂਬਰ ਗਿਆਨ ਚੰਦ, ਮੈਂਬਰ ਭੁਪਿੰਦਰ ਕੌਰ, ਮੈਂਬਰ ਨੀਨਾ ਸ਼ਰਮਾ, ਮੈਂਬਰ ਅਮਰਜੀਤ ਸਿੰਘ, ਮੈਂਬਰ ਪਰਮਿੰਦਰ ਸਿੰਘ ਮਿੰਟਾ, ਮੈਂਬਰ ਗੀਤਾ, ਮੈਂਬਰ ਕੁਸੁਮ, ਮੈਂਬਰ ਸਰਬਜੀਤ ਸਿੰਘ ਸ਼ੱਬਾ, ਹਰਜੀਪ੍ਰੀਤ ਸਿੰਘ ਕੰਗ, ਸ਼ਰਨਬੀਰ ਸਿੰਘ ਕੰਗ, ਜਸਮੇਲ ਸਿੰਘ ਚੀਦਾ, ਬਲਵਿੰਦਰ ਸਿੰਘ ਅਠੌਲਾ, ਲੱਖਾ ਸਿੰਘ ਅਜਾਦ, ਪਿੰ੍ਰਸ, ਵਿੱਕੀ ਉਮਰਾਨੰਗਲ, ਕਮਲਜੀਤ ਸਿੰਘ ਸੋਨੂੰ, ਰਾਜਾ ਕਾਲੇਕੇ, ਕੁਲਦੀਪ ਸਿੰਘ ਮਾਨ, ਸੁਖਵਿੰਦਰ ਸਿੰਘ ਚਾਹਲ (ਪੱਤਰਕਾਰ ਭਾਈਚਾਰਾ) ਆਦਿ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਆਗੂ, ਸਮੂਹ ਬਿਆਸ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਮੌਕੇ ਸਰਪੰਚ ਸੁਰਿੰਦਰਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਕੈਪਸ਼ਨ-ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਦੇ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਦੇ ਸ਼ਰਧਾਂਜਲੀ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ ।