BREAKING our team UP उत्तर प्रदेश देश पंजाब बिहार मध्य प्रदेश मनोरंजन राजनीती राज्य हिमाचल प्रदेश होम

ਆਸਾਮ ਚੋਣ ਮੈਦਾਨ ‘ਚ ਪ੍ਰਚਾਰ ਲਈ ਗੁਹਾਟੀ ਪੁੱਜੇ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਪੰਜਾਬੀ ਭਾਈਚਾਰੇ ਦੀਆਂ ਸੁਣੀਆਂ ਮੁਸ਼ਕਿਲਾਂ

ਆਸਾਮ ਚੋਣ ਮੈਦਾਨ ‘ਚ ਪ੍ਰਚਾਰ ਲਈ ਗੁਹਾਟੀ ਪੁੱਜੇ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਪੰਜਾਬੀ ਭਾਈਚਾਰੇ ਦੀਆਂ ਸੁਣੀਆਂ ਮੁਸ਼ਕਿਲਾਂ

ਗੁਹਾਟੀ 14 ਮਾਰਚ-(ਪੀ.ਐਸ ਸਦਿਓੜਾ) : ਆਸਾਮ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਸਮੂਹ ਪਾਰਟੀਆਂ ਆਪੋ ਆਪਣੇ ਚੋਣ ਮਨੋਰਥ ਪੱਤਰ ਰਾਂਹੀ ਲੋਕਾਂ ਨਾਲ ਵਾਅਦੇ ਕਰ ਵੋਟ ਪਾਉਣ ਦੀ ਅਪੀਲ ਕਰ ਰਹੀਆਂ ਹਨ, ਉੱਥੇ ਹੀ ਅਕਸਰ ਪੰਜਾਬ ਅਤੇ ਪੰਜਾਬੀਆਂ ਨਾਲ ਜੁੜੇ ਮਸਲੇ ਸੰਸਦ ਵਿੱਚ ਉਠਾਉਣ ਵਾਲੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੀ ਅੱਜ ਚੋਣ ਪ੍ਰਚਾਰ ਲਈ ਗੁਹਾਟੀ ਪੁੱਜੇ।

ਆਸਾਮ ਕਾਂਗਰਸ ਇੰਚਾਰਜ ਭੰਵਰ ਜਿਤੇਂਦਰ ਸਿੰਘ ਦੀ ਅਗਵਾਈ ਹੇਠ ਗੁਹਾਟੀ ਵਿਖੇ ਅੱਜ ਪੰਜਾਬੀ ਭਾਈਚਾਰੇ ਨਾਲ ਕਾਂਗਰਸ ਹਾਈਕਮਾਨ ਦੇ ਵੱਖ ਵੱਖ ਲੀਡਰਾਂ ਨੇ ਮੁਲਾਕਾਤ ਕੀਤੀ ਅਤੇ ਆਸਾਮ ਵਿੱਚ ਕਾਂਗਰਸ ਸਰਕਾਰ ਬਣਨ ਤੇ ਪੰਜਾਬੀਆਂ ਦੇ ਸਮੂਹ ਮਸਲੇ ਪਹਿਲ ਦੇ ਅਧਾਰ ਤੇ ਹੱਲ੍ਹ ਕਰਨ ਲਈ ਭਰੋਸਾ ਦਿੱਤਾ।ਪੰਜਾਬੀ ਭਾਈਚਾਰੇ ਤੋਂ ਰਣਜੀਤ ਸਿੰਘ ਬਾਜਵਾ ਅਤੇ ਹਰਪ੍ਰੀਤ ਸਿੰਘ ਹੈਪੀ ਆਦਿ ਵਲੋਂ ਪੰਜਾਬੀ ਭਾਈਚਾਰੇ ਸਮੇਤ ਖਾਸਕਰ ਟਰਾਂਸਪੋਰਟਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਜਿਕਰ ਕਰਨ ਤੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਮੀਟਿੰਗ ਦੌਰਾਨ ਹਾਜਰ ਸਮੂਹ ਆਗੂਆਂ ਨੂੰ ਭਰੋਸਾ ਦਿੱਤਾ ਕਿ ਆਸਾਮ ਵਿੱਚ ਕਾਂਗਰਸ ਸਰਕਾਰ ਬਣਨ ਤੇ ਪੁਰੇ ਤਰੀਕੇ ਨਾਲ ਸਿੰਡੀਕੇਟ ਰਾਜ ਬੰਦ ਕਰ ਆਸਾਮ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਪਹਿਲ ਦਿੱਤੀ ਜਾਵੇਗੀ।

ਇਸ ਮੌਕੇ ਰਣਜੀਤ ਸਿੰਘ ਰਾਣਾ ਅਤੇ ਹਰਪ੍ਰੀਤ ਸਿੰਘ ਹੈਪੀ ਆਦਿ ਆਗੂਆਂ ਵਲੋਂ ਸਮੂਹਿਕ ਤੌਰ ਤੇ ਮੀਟਿੰਗ ਦੌਰਾਨ ਹਾਜਰ ਲੀਡਰਾਂ ਨੂੰ ਸਨਮਾਨਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਆਸਾਮ ਵਿੱਚ ਕਾਂਗਰਸ ਸਰਕਾਰ ਬਣਾਉਣ ਲਈ ਉਹ ਲੋਕਾਂ ਨੂੰ ਲਾਮਬੰਦ ਕਰਨਗੇ।ਜਿਕਰਯੋਗ ਹੈ ਕਿ ਆਸਾਮ ਸੂਬਾ ਦੇਸ਼ ਭਰ ਨਾਲ ਵਪਾਰਿਕ ਤੌਰ ਤੇ ਮੋਹਰੀ ਤੌਰ ‘ਤੇ ਜੁੜਿਆ ਹੋਇਆ ਹੈ ਅਤੇ ਬਹੁ ਗਿਣਤੀ ਪੰਜਾਬੀ ਆਸਾਮ ਵਿੱਚ ਟਰਾਂਸਪੋਰਟ ਅਤੇ ਵਪਾਰਕ ਖੇਤਰ ਨਾਲ ਜੁੜੇ ਹੋਏ ਹਨ।

ਫੋਟੋ ਕੈਪਸ਼ਨ : ਗੁਹਾਟੀ ਵਿੱਚ ਪੰਜਾਬੀ ਭਾਈਚਾਰੇ ਨਾਲ ਮੀਟਿੰਗ ਕਰਦੇ ਹੋਏ ਇੰਚਾਰਜ ਭੰਵਰ ਜਿਤੇਂਦਰ ਸਿੰਘ, ਐਮਪੀ ਜਸਬੀਰ ਸਿੰਘ ਡਿੰਪਾ ਨਾਲ ਹਰਪ੍ਰੀਤ ਸਿੰਘ ਹੈਪੀ ਅਤੇ ਹੋਰਨਾਂ ਦੀ ਤਸਵੀਰ।