BREAKING our team देश पंजाब राजनीती राज्य होम

ਕੋਰੋਨਾ ਕਾਲ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਵੱਖ ਵੱਖ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨੂੰ ਐਸਐਸਪੀ ਨੇ ਕੀਤਾ ਸਨਮਾਨਿਤ

ਕੋਰੋਨਾ ਕਾਲ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਵੱਖ ਵੱਖ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨੂੰ ਐਸਐਸਪੀ ਨੇ ਕੀਤਾ ਸਨਮਾਨਿਤ

ਬਿਆਸ-(ਪੀ.ਐਸ ਸਦਿਓੜਾ) : ਬੀਤੇ ਸਾਲ ਮਾਰਚ ਕੋਰੋਰਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵਲੋਂ ਮਾਰਚ ਮਹੀਨੇ ਅਚਾਨਕ ਲਾਕਡਾਊਨ ਅਤੇ ਕਰਫਿਊ ਲਗਾ ਦਿੱਤੇ ਜਾਣ ਕਾਰਣ ਜਿੱਥੇ ਲੋਕ ਪ੍ਰੇਸ਼ਾਨੀ ਦੇ ਆਲਮ ਵਿੱਚ ਸਨ, ਉੱਥੇ ਹੀ ਲੋਕਾਂ ਲਈ ਮਸੀਹਾ ਬਣ ਦਿਨ ਰਾਤ ਸੇਵਾ ਕਰਨ ਵਾਲੇ ਧਾਰਮਿਕ ਸਥਾਨਾਂ ਦੇ ਸੇਵਾਦਾਰ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਮੁਲਾਜਮਾਂ ਦਾ ਵੀ ਅਥਾਹ ਯੋਗਦਾਨ ਰਿਹਾ ਹੈ।ਇਸੇ ਦੇ ਤਹਿਤ ਕੋਰੋਨਾ ਕਾਲ ਦੌਰਾਨ ਫਰੰਟ ਲਾਈਨ ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਦੀ ਹੌਂਸਲਾ ਅਫਜਾਈ ਕਰਦਿਆਂ ਅੱਜ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ (ਆਈਪੀਐਸ) ਨੇ ਵਿਸ਼ੇਸ਼ ਤੌਰ ਤੇ ਡੀਜੀਪੀ ਪੰਜਾਬ ਵਲੋਂ ਡਿਪਟੀ ਜਨਰਲ ਆਫ ਪੰਜਾਬ ਪੁਲਿਸ ਦੇ ਹਸਤਾਖਰ ਕੀਤੇ ਹੋਏ ਫਰੇਮਡ ਸਨਮਾਨ ਪੱਤਰ ਅਤੇ ਮੈਡਲਾਂ ਨਾਲ ਅੰਮ੍ਰਿਤਸਰ ਦਿਹਾਤੀ ਦੇ ਵੱਖ ਵੱਖ ਥਾਣਿਆਂ ਨਾਲ ਸਬੰਧਿਤ ਅਫਸਰਾਂ ਅਤੇ ਮੁਲਾਜਮਾਂ ਨੂੰ ਸਨਮਾਨਿਤ ਕੀਤਾ।ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਸ਼੍ਰੀ ਧਰੁਵ ਦਹੀਆ ਨੇ ਦੱਸਿਆ ਕਿ ਸ਼ਾਨਦਾਰ ਡਿਊਟੀ ਕਰਨ ਵਾਲੇ ਅਫਸਰਾਂ ਅਤੇ ਮੁਲਾਜਮਾਂ ਲਈ ਡੀਜੀਪੀ ਪੰਜਾਬ ਵਲੋਂ “ਡਾਇਰੈਕਟਰ ਜਨਰਲ ਆਫ ਪੁਲਿਸ ਆੱਨਰ ਫਾਰ ਅਗਜੈਂਪਲਰੀ ਸੇਵਾ ਟੂ ਸੋਸਾਇਟੀ” ਦੇ ਕੀਤੇ ਐਲਾਨ ਅਨੁਸਾਰ ਅੱਜ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ, ਇੰਸਪੈਕਟਰ ਸਤਪਾਲ ਸਿੰਘ, ਸਬ ਇੰਸਪੈਕਟਰ ਹਰਪਾਲ ਸਿੰਘ, ਏਐਸਆਈ ਰਫੀ ਮੁਹੰਮਦ, ਏਐਸਆਈ ਆਗਿਆਪਾਲ ਸਿੰਘ, ਏਐਸਆਈ ਚਰਨ ਸਿੰਘ, ਏਐਸਆਈ ਨਰਿੰਦਰ ਸਿੰਘ ਅਤੇ ਹੌਲਦਾਰ ਜਤਿੰਦਰ ਸਿੰਘ ਨੂੰ ਸਨਮਾਨ ਪੱਤਰ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਸੇਵਾ ਲਈ ਹਮੇਸ਼ਾਂ ਹਾਜਰ ਹੈ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧਤਾ ਦਰਸਾਉਂਦੀ ਹੈ। ਬੇਸ਼ੱਕ ਸਮਾਜ ਵਿੱਚ ਜਿੱਥੇ ਆਏ ਦਿਨ ਸ਼ੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਅਕਸਰ ਪੁਲਿਸ ਉੱਤੇ ਕਿਤੇ ਨਾ ਕਿਤੇ ਕਥਿਤ ਤੌਰ ਤੇ ਧੱਕੇਸ਼ਾਹੀ ਜਾਂ ਫਿਰ ਕਿਸੇ ਨਾ ਕਿਸੇ ਪੱਖ ਨੂੰ ਜੋੜ ਕੇ ਇਲਜਾਮ ਲਗਾਏ ਜਾਂਦੇ ਹਨ ਪਰ ਇਸ ਦੇ ਉਲਟ ਪੁਲਿਸ ਵਰਦੀ ਵਿੱਚ ਆਪਣੀ ਡਿਊਟੀ ਅਤੇ ਫਰਜ ਦਾ ਇੰਨ ਬਿੰਨ ਪਾਲਣ ਕਰਨ ਵਾਲੇ ਅਜਿਹੇ ਯੋਧਿਆਂ ਨੁੰ ਪੁਲਿਸ ਵਿਭਾਗ ਤੋਂ ਇਲਾਵਾ ਆਮ ਸਮਾਜ ਵਲੋਂ ਵੀ ਹਮੇਸ਼ਾਂ ਵੱਧ ਤੋਂ ਵੱਧ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਇੱਕ ਚੰਗਾ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।