our team खेल देश पंजाब राजनीती राज्य होम

ਹੋਲੇ-ਮੁਹੱਲੇ ਮੇਲੇ ਮੌਕੇ ਬਾਬਾ ਬ੍ਰਹਮਚਾਰੀ ਦੀ ਯਾਦ ਵਿੱਚ ਪਿੰਡ ਕੋਟ ਮਹਿਤਾਬ ਜੋੜ ਮੇਲਾ ਅਤੇ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪਨ

ਮੇਲੇ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ਤੇ ਪੁੱਜੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ

ਬਿਆਸ-30 ਮਾਰਚ-(ਪੀ.ਐਸ ਸਦਿਉੜਾ) ਨਜਦੀਕੀ ਪਿੰਡ ਕੋਟ ਮਹਿਤਾਬ ਵਿਖੇ ਹੋਲੇ-ਮੁਹੱਲੇ ਮੌਕੇ ਧੰਨ ਧੰਨ ਬਾਬਾ ਬ੍ਰਹਮਚਾਰੀ ਜੀ ਦੀ ਯਾਦ ਬਣੇ ਸਥਾਨਾਂ ਤੇ ਖੇਡ ਮੇਲਾ ਅਤੇ ਜੋੜ ਮੇਲਾ ਬਾਬਾ ਬ੍ਰਹਮਚਾਰੀ ਸਪੋਰਟਸ ਕਲੱਬ ਅਤੇ ਮੇਲਾ ਕਮੇਟੀ ਵੱਲੋਂ ਪਿੰਡ ਦੀ ਸਮੂਹ ਸੰਗਤ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਇਸ ਮੇਲੇ ਨੂੰ ਕਰਵਾਉਣ ਵਿੱਚ ਸਰਪੰਚ ਗੁਰਬਿੰਦਰ ਸਿੰਘ ਸਾਹਬੀ, ਸੰਮਤੀ ਮੈਂਬਰ ਨਵ ਪੱਡਾ, ਮਲੂਕ ਸਿੰਘ ਪੱਡਾ, ਸੁੱਚਾ ਸਿੰਘ ਲੀਡਰ, ਮੈਂਬਰ ਪਰਮਜੀਤ ਸਿੰਘ, ਗੁਰਪ੍ਰਕਾਰ ਸਿੰਘ ਪੱਡਾ ਕਲੱਬ ਪ੍ਰਧਾਨ, ਮਨਜੋਤ ਪੱਡਾ, ਝਿਲਮਲ ਪੱਡਾ, ਸ਼ਰਨ ਪੱਡਾ, ਅਨਮੋਲ ਪੱਡਾ, ਤੇਜਿੰਦਰ ਪੱਡਾ, ਬਿਕਰਮ ਪੱਡਾ, ਹੈਪੀ ਪੱਡਾ, ਗੁਰਦੇਵ ਸਿੰਘ ਦੇਵਾ, ਪ੍ਰਗਟ ਜੰਬਾ, ਮਾ:ਮਨਜੀਤ ਸਿੰਘ, ਸਰਵਣ ਕੰਗ, ਪ੍ਰੀਤ ਪੱਡਾ, ਸੁਖਰਾਜ ਪੱਡਾ, ਰਾਜਾ ਕੋਟ ਮਹਿਤਾਬ, ਰਿੰਕਾ ਪੱਡਾ, ਬਲਦੇਵ ਮਿਸਤਰੀ, ਪ੍ਰਗਟ ਸਿੰਘ ਕਾਲੂ, ਬਲਕਾਰ ਸਿੰਘ ਆੜਤੀ, ਰਣਜੀਤ ਸਿੰਘ ਪੱਡਾ, ਮਨਜੀਤ ਸਿੰਘ ਮੱਲੀ, ਖਜਾਨ ਸਿੰਘ ਪੱਡਾ, ਲਾਡੀ ਪੱਡਾ ਆਦਿ ਨੇ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਸ਼ਿਰਕਤ ਕੀਤੀ, ਉਹਨਾਂ ਨਾਲ ਗੁਰਕੰਵਲ ਮਾਨ ਪੀ ਏ ਵਿਧਾਇਕ ਭਲਾਈਪੁਰ, ਪ੍ਰਦੀਪ ਸਿੰਘ ਸਰਪੰਚ ਭਲਾਈਪੁਰ ਬੇਟਾ ਵਿਧਾਇਕ ਭਲਾਈਪੁਰ, ਨਿਰਵੈਰ ਸਿੰਘ ਸਾਹਬੀ ਚੇਅਰਮੈਨ, ਹਰਜਿੰਦਰ ਸਿੰਘ ਠੇਕੇਦਾਰ, ਚਾਂਦੀ ਸਰਪੰਚ ਭਲੋਜਲਾ ਆਦਿ ਹਾਜਰ ਸਨ।ਸਭ ਤੋਂ ਪਹਿਲਾਂ ਸਵੇਰੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿੱਚ ਵੱਖ ਵੱਖ ਰਾਗੀਆਂ, ਢਾਡੀਆਂ ਅਤੇ ਕਵੀਸ਼ਰਾਂ ਨੇ ਬਾਬਾ ਜੀ ਦੇ ਇਤਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।ਉਪਰੰਤ ਸ਼ਾਮ ਨੂੰ ਕਬੱਡੀ 70 ਕਿਲੋ ਦੇ ਫਾਈਨਲ ਵਿੱਚ ਕੋਟ ਮਹਿਤਾਬ ਦੀ ਟੀਮ ਨੇ ਨਿਰੰਜਨਪੁਰ ਨੂੰ 35-26 ਅੰਕਾਂ ਦੇ ਫਰਕ ਨਾਲ ਅਤੇ ਕਬੱਡੀ ਦੇ ਮਹਾਂ ਮੁਕਾਬਲਿਆਂ ਦੌਰਾਨ ਅਕੈਡਮੀਆਂ ਦੇ ਫਾਈਨਲ ਮੈਚ ਵਿੱਚ ਚੌੜੇ ਮੱਧਰੇ ਨੇ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਨੂੰ 36-21 ਅੰਕਾਂ ਦੇ ਫਰਕ ਨਾਲ ਹਰਾਇਆ। ਕਬੱਡੀ ਦੀ ਕੁਮੈਟਰੀ ਪ੍ਰਸਿੱਧ ਕੁਮੈਨਟਰ ਸ਼ਿਵ ਯੋਧੇ ਨੇ ਬਾਖੂਬੀ ਕੀਤੀ।ਇਨਾਮਾਂ ਦੀ ਵੰਡ ਪਰਦੀਪ ਸਿੰਘ ਭਲਾਈਪੁਰ, ਨਿਰਵੈਰ ਸਿੰਘ ਸਾਹਬੀ, ਕਲੱਬ ਦੇ ਮੈਂਬਰਾਂ, ਮੇਲਾ ਕਮੇਟੀ ਅਤੇ ਪਤਵੰਤਿਆਂ ਨੇ ਸਾਂਝੇ ਤੌਰ ਤੇ ਕੀਤੀ।ਅੰਤ ਵਿੱਚ ਸਰਪੰਚ ਗੁਰਬਿੰਦਰ ਸਿੰਘ ਸਾਹਬੀ ਅਤੇ ਸੰਮਤੀ ਮੈਂਬਰ ਨਵ ਪੱਡਾ ਨੇ ਆਏ ਮਹਿਮਾਨਾ ਤੇ ਸਮੂਹ ਮੇਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਦਿੱਲੀ ਵਿਖੇ ਚੱਲ ਕਿਸਾਨ ਮੋਰਚੇ ਵਿੱਚ ਹਰ ਘਰ ਤੋਂ ਇੱਕ ਵਿਅਕਤੀ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।

ਕੈਪਸ਼ਨ-ਹੋਲੇ-ਮੁਹੱਲੇ ਮੌਕੇ ਪਿੰਡ ਕੋਟ ਮਹਿਤਾਬ ਬਾਬਾ ਬਰ੍ਹਮਚਾਰੀ ਦੇ ਖੇਡ ਮੇਲੇ ਦੌਰਾਨ ਪ੍ਰਦੀਪ ਸਿੰਘ ਸਰਪੰਚ ਭਲਾਈਪੁਰ,ਨਿਰਵੈਰ ਸਿੰਘ ਸਾਹਬੀ ਚੇਅਰਮੈਨ,ਸਰਪੰਚ ਗੁਰਬਿੰਦਰ ਸਿੰਘ ਸਾਹਬੀ,ਨਵ ਪੱਡਾ,ਮੇਲਾ ਕਮੇਟੀ,ਕਲੱਬ ਮੈਂਬਰ ਅਤੇ ਪਤਵੰਤੇ ਖਿਡਾਰੀਆਂ ਨਾਲ ਯਾਦਗਰੀ ਤਸਵੀਰ ਕਰਵਾਉਦੇ ਹੋਏ।