BREAKING Crime our team पंजाब राजनीती राज्य होम

ਪੰਚਾਇਤ ਘਰ ਬਿਆਸ ਵਿੱਚ ਵਿਸ਼ੇਸ਼ ਮੁੱਦਿਆਂ ਨੂੰ ਲੈ ਕੇ ਡੀਐਸਪੀ ਬਾਬਾ ਬਕਾਲਾ ਸਾਹਿਬ ਨੇ ਤਿੰਨ ਪਿੰਡਾਂ ਦੀ ਪੰਚਾਇਤ ਨਾਲ ਕੀਤੀ ਮੀਟਿੰਗ

ਪੰਚਾਇਤਾਂ ਤੋਂ ਇਲਾਵਾ ਹਰ ਨਾਗਰਿਕ ਸਾਫ ਸੁਥਰੇ ਸਮਾਜ ਦੀ ਸਿਰਜਣਾ ਲਈ ਪੁਲਿਸ ਨੂੰ ਦੇਵੇ ਸਹਿਯੋਗ : ਐਸਐਚਓ ਇੰਸ ਬਿੰਦਰਜੀਤ ਸਿੰਘ

ਬਿਆਸ-03 ਅਪ੍ਰੈਲ-(ਪੀ.ਐਸ ਸਦਿਉੜਾ) : ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਗ੍ਰਾਮ ਪੰਚਾਇਤ ਘਰ ਬਿਆਸ ਵਿੱਚ ਸਰਪੰਚ ਬਿਆਸ ਸੁਰਿੰਦਪਾਲ ਸਿੰਘ ਦੀ ਅਗਵਾਈ ਹੇਠ ਰੱਖੀ ਮੀਟਿੰਗ ਵਿੱਚ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ, ਪੰਚ, ਮੋਹਤਬਾਰ ਵਿਅਕਤੀ ਇਕੱਤਰ ਹੋਏ।
ਜਿਸ ਵਿੱਚ ਉਪ ਪੁਲਿਸ ਕਪਤਾਨ ਬਾਬਾ ਬਕਾਲਾ ਸਾਹਿਬ ਸ਼੍ਰੀ ਸ਼ੁਰਿੰਦਰਪਾਲ ਧੋਗੜੀ ਅਤੇ ਥਾਣਾ ਬਿਆਸ ਮੁੱਖੀ ਇੰਸਪੈਕਟਰ ਸ.ਬਿੰਦਰਜੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਹਾਜਰ ਗ੍ਰਾਮ ਪੰਚਾਇਤ ਬਿਆਸ, ਗ੍ਰਾਮ ਪੰਚਾਇਤ ਬਾਬਾ ਸਾਵਣ ਸਿੰਘ ਨਗਰ ਅਤੇ ਗ੍ਰਾਮ ਪੰਚਾਇਤ ਵਜੀਰ ਭੁੱਲਰ ਦੇ ਸਰਪੰਚਾਂ, ਪੰਚਾਂ ਸਮੇਤ ਹਾਜਰ ਮੋਹਤਾਬਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਰਿੰਦਰਪਾਲ ਧੋਗੜੀ ਨੇ ਕਿਹਾ ਕਿ ਸੂਬਾ ਵਿੱਚ ਵੱਧ ਰਹੇ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਲਗਾਉਣ ਅਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਨੂੰ ਯਕੀਨੀ ਬਣਾਈ ਜਾਵੇ ਅਤੇ ਪੰਚਾਇਤ ਨੁਮਾਇੰਦੇ ਪਿੰਡ ਪਿੰਡ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕਰਨ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨਸ਼ੇ ਦੇ ਨੈਟਵਰਕ ਨੂੰ ਪੂਰਨ ਤੌਰ ਤੇ ਤੋੜਨ ਲਈ ਪੰਚਾਇਤਾਂ ਸਮੇਤ ਆਮ ਨਾਗਰਿਕ ਸਹਿਯੋਗ ਕਰਨ ਅਤੇ ਉੱਚ ਅਧਿਕਾਰੀਆਂ ਦੇ ਪੱਧਰ ਤੇ ਅਜਿਹੇ ਅਨਸਰ੍ਹਾਂ ਦੀ ਸੂਚਨਾ ਦੇਣ ਜੋ ਕਿ ਬਿਲਕੁਲ ਗੁਪਤ ਰੱਖੀ ਜਾਵੇਗੀ।ਇਸ ਤੋਂ ਇਲਾਵਾ ਪਿੰਡਾਂ ਵਿੱਚ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਅਜਿਹਾ ਆਉਂਦਾ ਹੈ ਕਿ ਕੋਈ ਬੰਧੂਆਂ ਮਜਦੂਰ ਹੈ ਤਾਂ ਗੁਪਤ ਤੌਰ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।ਉਨ੍ਹਾਂ ਸ਼ਰਾਰਤੀ ਅਨਸਰ੍ਹਾਂ ਨੂੰ ਤਾੜਨਾ ਕੀਤੀ ਕਿ ਨਾਈਟ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਜਾਂ ਫਿਰ ਜੇਕਰ ਕੋਈ ਵੀ ਵਿਅਕਤੀ ਬੁਲਟ ਦੇ ਪਟਾਕੇ ਜਾਂ ਫਿਰ ਬਾਜਾਰਾਂ ਵਿੱਚ ਹੁੜਦੰਗ ਮਚਾਉਂਦਾ ਦਿਿਸਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਹਾਜਰ ਸਮੂਹ ਪੰਚਾਇਤਾਂ ਅਤੇ ਮੋਹਤਬਾਰਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਕਿ ਉਹ ਮੀਟਿੰਗ ਵਿੱਚ ਹੋੲਆਂਿ ਉਕਤ ਵਿਚਾਰਾਂ ਨੂੰ ਧਿਆਨ ਹਿੱਤ ਰੱਖਦਿਆਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨਗੇ।ਇਸ ਮੌਕੇ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਸਰਪੰਚ ਵਜੀਰ ਭੁੱਲਰ ਬੀਬੀ ਸਤਵਿੰਦਰ ਕੌਰ, ਸਰਪੰਚ ਬਾਬਾ ਸਾਵਣ ਸਿੰਘ ਨਗਰ ਹਰਪ੍ਰੀਤ ਸਿੰਘ, ਬਿਆਸ ਮਾਰਕਿਟ ਯੂਨੀਅਨ ਪ੍ਰਧਾਨ ਰਾਮ ਸਰੂਪ ਗਾਰਡ, ਮੈਂਬਰ ਪੰਚਾਇਤ ਸੰਦੀਪ ਕੁਮਾਰ, ਮੈਂਬਰ ਪੰਚਾਇਤ ਅਮਰਜੀਤ ਸਿੰਘ, ਸਾਬਕਾ ਮੈਂਬਰ ਪੰਚਾਇਤ ਬੱਲਸਰ੍ਹਾਂ ਲਖਬੀਰ ਸਿੰਘ ਲੱਖਾ ਬੱਲ, ਰਵੀ ਜੱਲੂਵਾਲ, ਹਰਵਿੰਦਰ ਸਿੰਘ ਨੀਟੂ ਬਿਆਸ, ਭੁਪਿੰਦਰ ਸਿੰਘ ਬਿੱਟੂ ਵਜੀਰ ਭੁੱਲਰ, ਰਾਜ ਕੁਮਾਰ ਆਦਿ ਤੋਂ ਇਲਾਵਾ ਇਲਾਕੇ ਦੇ ਮੋਹਤਬਾਰ ਹਾਜਰ ਸਨ।

ਕੈਪਸ਼ਨ : ਗ੍ਰਾਮ ਪੰਚਾਇਤ ਘਰ ਬਿਆਸ ਵਿੱਚ ਮੋਹਤਬਾਰਾਂ ਨਾਲ ਮੀਟਿੰਗ ਕਰਦੇ ਹੋਏ ਡੀਐਸਪੀ ਸੁਰਿੰਦਰਪਾਲ ਧੋਗੜੀ ਨਾਲ ਹਾਜਰ ਸਰਪੰਚ ਬਿਆਸ ਸੁਰਿੰਦਰਪਾਲ ਸਿੰਘ, ਐਸਐਚਓ ਇੰਸ ਬਿੰਦਰਜੀਤ ਸਿੰਘ ਅਤੇ ਹੋਰਨਾਂ ਦੀ ਤਸਵੀਰ।