BREAKING Crime our team देश पंजाब राजनीती राज्य होम

ਨਾਕੇਬੰਦੀ ਦੌਰਾਨ 1800 ਬੋਤਲਾਂ ਨਜਾਇਜ਼ ਅੰਗਰੇਜੀ ਸ਼ਰਾਬ ਸਮੇਤ ਦੋ ਕਾਬੂ

ਨਾਕੇਬੰਦੀ ਦੌਰਾਨ 1800 ਬੋਤਲਾਂ ਨਜਾਇਜ਼ ਅੰਗਰੇਜੀ ਸ਼ਰਾਬ ਸਮੇਤ ਦੋ ਕਾਬੂ

ਅੰਮ੍ਰਿਤਸਰ, ਬਿਆਸ-07 ਅਪ੍ਰੈਲ-(ਬਿਊਰੋ) : ਐਸਐਸਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ (ਆਈ.ਪੀ.ਐਸ) ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਰਿੰਦਰਪਾਲ ਧੋਗੜੀ ਦੀ ਅਗਵਾਈ ਹੇਠ ਥਾਣਾ ਬਿਆਸ ਮੁੱਖੀ ਇੰਸਪੈਕਟਰ ਬਿੰਦਰਜੀਤ ਸਿੰਘ ਵਲੋਂ ਭਾਰੀ ਮਾਤਰਾ ਵਿੱਚ ਨਜਾਇਜ ਅੰਗਰੇਜੀ ਸ਼ਰਾਬ ਸਣੇ ਦੋ ਕਥਿਤ ਮੁਲਜਮਾਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਚਓ ਇੰਸਪੈਕਟਰ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਮੁਲਜਮ ਚੰਡੀਗੜ੍ਹ ਤੋਂ ਸਸਤੇ ਭਾਅ ਤੇ ਸ਼ਰਾਬ ਲਿਆ ਕੇ ਬਟਾਲਾ ਦੇ ਨੇੜਲੇ ਪਿੰਡਾਂ ਵਿੱਚ ਮਹਿੰਗੇ ਭਾਅ ਤੇ ਵੇਚਦੇ ਹਨ ਅਤੇ ਹੁਣ ਚੰਡੀਗੜ੍ਹ ਤੋਂ ਬਿਆਸ ਤਰਫ ਆ ਰਹੇ ਹਨ। ਜਿਸ ਦੇ ਅਧਾਰ ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਦਰਿਆ ਬਿਆਸ ਨੇੜ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਕਰਕੇ ਸਮੇਤ ਇੱਕ ਗੱਡੀ 150 ਪੇਟੀਆਂ (ਕਰੀਬ 1800 ਬੋਤਲਾਂ) ਨਜਾਇਜ ਅੰਗਰੇਜੀ ਸ਼ਰਾਬ ਮਾਰਕਾ (555 ਗੋਲਡ ਵਿਸਕੀ) ਸਣੇ ਦੋ ਕਥਿਤ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕਥਿਤ ਮੁਲਜਮਾਂ ਦੀ ਪਛਾਣ ਅਜੈਪਾਲ ਸਿੰਘ ਪੁੱਤਰ ਪ੍ਰਦੁਮਣ ਸਿੰਘ ਵਾਸੀ ਵਡਾਲਾ ਬਾਂਗਰ, ਥਾਣਾ ਕਲਾਨੌਰ ਅਤੇ ਹਰਪ੍ਰੀਤ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਵਾਈਟ ਐਵਨਿਊ ਕਾਦੀਆਂ ਰੋਡ, ਥਾਣਾ ਸਿਵਲ ਲਾਈਨ ਬਟਾਲਾ ਵਜੋਂ ਹੋਈ ਹੈ, ਥਾਣਾ ਬਿਆਸ ਪੁਲਿਸ ਵਲੋਂ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਨੰ 84 ਜੁਰਮ 61/1/14 ਆਬਾਕਾਰੀ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਕਥਿਤ ਮੁਲਜਮਾਂ ਦੇ ਫਾਰਵਰਡ ਅਤੇ ਬੈਕਵਰਡ ਲੰਿਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਮੌਕੇ ਸਬ ਇੰਸਪੈਕਟਰ ਸਰਦੂਲ ਸਿੰਘ, ਏਐਸਆਈ ਬਲਕਾਰ ਸਿੰਘ, ਚੌਂਕੀ ਇੰਚਾਰਜ ਸਠਿਆਲਾ ਏਐਸਆਈ ਹਰਦੀਪ ਸਿੰਘ ਸੈਣੀ ਸਮੇਤ ਪੁਲਿਸ ਪਾਰਟੀ ਹਾਜਰ ਸੀ।

ਕੈਪਸ਼ਨ : ਥਾਣਾ ਬਿਆਸ ਪੁਲਿਸ ਵਲੋਂ 1800 ਬੋਤਲਾਂ ਨਜਾਇਜ ਅੰਗਰੇਜੀ ਸ਼ਰਾਬ ਸਣੇ ਕਾਬੂ ਕੀਤੇ ਕਥਿਤ ਮੁਲਜਮਾਂ ਨਾਲ ਹਾਜਰ ਸਬ ਇੰਸਪੈਕਟਰ ਸਰਦੂਲ ਸਿੰਘ, ਏਐਸਆਈ ਬਲਕਾਰ ਸਿੰਘ, ਏਐਸਆਈ ਹਰਦੀਪ ਸਿੰਘ ਸੈਣੀ ਅਤੇ ਪੁਲਿਸ ਪਾਰਟੀ ਦੀ ਤਸਵੀਰ।