BREAKING our team खेल देश राज्य होम

ਡਿਪਟੀ ਕਮਿਸ਼ਨਰ ਨੇ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਖਿਡਾਰਨਾਂ ਮਨਦੀਪ ਕੌਰ ਅਤੇ ਵੀਰਪਾਲ ਕੌਰ (ਸਕੀਆਂ ਭੈਣਾਂ) ਨੂੰ ਪ੍ਰਦਾਨ ਕੀਤੀਆਂ ਸਪੋਰਟਸ ਕਿੱਟਾਂ

ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਖਿਡਾਰਨਾਂ ਮਨਦੀਪ ਕੌਰ ਅਤੇ ਵੀਰਪਾਲ ਕੌਰ (ਸਕੀਆਂ ਭੈਣਾਂ) ਨੂੰ ਪ੍ਰਦਾਨ ਕੀਤੀਆਂ ਸਪੋਰਟਸ ਕਿੱਟਾਂ

ਵੱਡੀ ਭੈਣ ਰਾਜਵਿੰਦਰ ਕੌਰ ਵੀ ਹੈ ਅੰਤਰਰਾਸ਼ਟਰੀ ਹਾਕੀ ਖਿਡਾਰਨ

ਜ਼ਿਲ੍ਹੇ ਦੀਆਂ ਹੋਰਨਾਂ ਧੀਆਂ ਲਈ ਵੀ ਬਣ ਰਹੀਆਂ ਹਨ ਪ੍ਰੇਰਣਾ ਸਰੋਤ

ਤਰਨ ਤਾਰਨ, 07 ਅਪ੍ਰੈਲ-(ਸੁਦਰਸ਼ਨ) : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਖਿਡਾਰਨਾਂ ਮਨਦੀਪ ਕੌਰ ਅਤੇ ਵੀਰਪਾਲ ਕੌਰ (ਸਕੀਆਂ ਭੈਣਾਂ) ਨੂੰ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਹਨ ਤਾਂ ਜੋ ਉਹ ਆਪਣੀ ਖੇਡ ਵਿੱਚ ਹੋਰ ਨਿਖਾਰ ਲਿਆ ਸਕਣ ਅਤੇ ਹੋਰ ਨੌਜਵਾਨ ਲੜਕੀਆਂ ਲਈ ਪ੍ਰੇਰਣਾ ਸਰੋਤ ਬਣ ਸਕਣ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਮੁਗਲ ਚੱਕ ਪੰਨੂਆਂ ਦੀਆਂ ਰਹਿਣ ਵਾਲੀਆਂ ਖਿਡਾਰਨਾਂ ਮਨਦੀਪ ਕੌਰ (ਹਾਕੀ ਖਿਡਾਰਨ) ਅਤੇ ਵੀਰਪਾਲ ਕੌਰ (ਰੈਸਲਰ) ਦੋਵੇਂ ਸਕੀਆਂ ਭੈਣਾਂ ਹਨ ਅਤੇ ਇਨ੍ਹਾਂ ਦੀ ਵੱਡੀ ਭੈਣ ਰਾਜਵਿੰਦਰ ਕੌਰ ਵੀ ਅੰਤਰਰਾਸ਼ਟਰੀ ਹਾਕੀ ਖਿਡਾਰਨ ਹੈ, ਜੋ ਕਿ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਦੀ ਮੈਂਬਰ ਹੈ ਅਤੇ ਇਹ ਤਿੰਨੇ ਸਕੀਆਂ ਭੈਣਾਂ ਪਿਤਾ ਸਰਵਣ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀਆਂ ਧੀਆਂ ਹਨ, ਜਿੰਨ੍ਹਾਂ ਦੀ ਲਗਨ ਅਤੇ ਮਿਹਨਤ ਸਦਕਾ ਇਹ ਭੈਣਾਂ ਖੇਡਾਂ ਦੇ ਖੇਤਰ ਵਿੱਚ ਆਪਣਾ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੀਆਂ ਹਨ।
ਰੈਸਲੰਿਗ ਕਰਨ ਵਾਲੀ ਵੀਰਪਾਲ ਕੌਰ ਨੇ 19 ਤੋਂ 21 ਮਾਰਚ, 2021 ਤੱਕ ਕਰਨਾਟਕਾ ਵਿਖੇ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸਿੱਪ ਵਿੱਚ ਤਮਗਾ ਹਾਸਿਲ ਕੀਤਾ ਹੈ।ਮਨਦੀਪ ਕੌਰ (ਹਾਕੀ ਖਿਡਾਰਨ) ਵੀ ਸਟੇਟ ਪੱਧਰ
‘ਤੇ ਆਪਣਾ ਨਾਮ ਕਮਾ ਰਹੀ ਹੈ।ਇੰਨ੍ਹਾਂ ਤਿੰਨਾਂ ਸਕੀਆਂ ਭੈਣਾਂ ਨੇ ਮਾਤਾ ਗੰਗਾ ਸਕੂਲ ਤਰਨ ਤਾਰਨ ਤੋਂ ਆਪਣੀ ਮੁੱਢਲੀ ਪੜ੍ਹਾਈ ਸ਼ੁਰੂ ਕੀਤੀ ਅਤੇ ਇੱਥੇ ਮਿਲੇ ਮਾਹੌਲ ਸਦਕਾ ਇਹ ਆਪਣੀ-ਆਪਣੀ ਖੇਡ ਵਿੱਚ ਚੰਗਾ ਨਾਮ ਕਮਾ ਰਹੀਆਂ ਹਨ, ਜੋ ਕਿ ਤਰਨ ਤਾਰਨ ਜ਼ਿਲ੍ਹੇ ਦੀਆਂ ਹੋਰਨਾਂ ਧੀਆਂ ਲਈ ਵੀ ਪ੍ਰੇਰਣਾ ਸਰੋਤ ਹਨ।