BREAKING our team करियर & जॉब खेल देश पंजाब फर्श से अर्श तक मनोरंजन राजनीती राज्य होम

ਰੋਇਲ ਕੈਂਬਰਿਜ ਸਕੂਲ ਸਟਾਫ ਨੇ ਬੱਚਿਆਂ ਨਾਲ ਆਨਲਾਈਨ ਮਨਾਇਆ ਵੈਸਾਖੀ ਦਾ ਤਿਉਹਾਰ

ਰੋਇਲ ਕੈਂਬਰਿਜ ਸਕੂਲ ਸਟਾਫ ਨੇ ਬੱਚਿਆਂ ਨਾਲ ਆਨਲਾਈਨ ਮਨਾਇਆ ਵੈਸਾਖੀ ਦਾ ਤਿਉਹਾਰ

ਬਿਆਸ-(ਪੀ.ਐਸ ਸਦਿਉੜਾ) : ਰੋਇਲ ਕੈਂਬਰਿਜ ਸਕੂਲ ਬਿਆਸ ਦੇ ਸਟਾਫ ਵਲੋਂ ਬੱਚਿਆਂ ਨਾਲ ਆਨਲਾਈਨ ਵੈਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਪੱਤਰਕਾਰਟਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਾਇਰੈਕਟਰ ਪਰਮ ਵੀਰ ਅਤੇ ਪਿੰ੍ਰਸੀਲ ਧਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਸਟਾਫ ਅਤੇ ਮੈਨੇਜਮੈਂਟ ਵਲੋਂ ਇੱਕ ਤਰਫ ਜਿੱਥੇ ਬੱਚਿਆਂ ਨਾਲ ਆਨਲਾਈਨ ਡਾਂਸ ਕਰਕੇ ਵੈਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ, ਉੱਥੇ ਹੀ ਵੈਸਾਖੀ ਦੇ ਤਿਉਹਾਰ ਸਬੰਧੀ ਬੱਚਿਆਂ ਨੂੰ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਦੱਸਿਆ ਗਿਆ ਕਿ ਇਸ ਤਿਉਹਾਰ ਮੌਕੇ ਕਿਸਾਨ ਆਪਣੀ ਸੋਨੇ ਵਰਗੀ ਕਣਕ ਦੀ ਪੱਕੀ ਫਸਲ ਨੂੰ ਕੱਟਕੇ ਉਸਦੀ ਕਮਾਈ ਕਰ ਮੇਲੇ ਵਾਂਗ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਇਸੇ ਹੀ ਦਿਨ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।ਇਸ ਮੌਕੇ ਗੁਰਜੀਤ, ਮਨਦੀਪ, ਅਰਚਨਾ, ਮਨੀਸ਼ਾਂ, ਰੂਬੀਨਾ, ਸ਼ਾਲਿਨੀ, ਦਿਵਯਾ, ਅੰਕਿਤਾ, ਮਨਿੰਦਰ, ਕਵਿਤਾ, ਬੰਨੀ, ਨਵਕਿਰਨ ਸਿੰਘ ਆਦਿ ਤੋਂ ਇਲਾਵਾ ਮੈਨੇਜਮੈਂਟ ਅਤੇ ਸਟਾਫ ਦੇ ਮੈਂਬਰ ਹਾਜਰ ਸਨ।

ਕੈਪਸ਼ਨ : ਰੋਇਲ ਕੈਬਰਿਜ ਸਕੂਲ ਬਿਆਸ ਵਿੱਚ ਵੈਸਾਖੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੇ ਕਰਦੇ ਹੋਏ ਪਿੰ੍ਰਸੀਪਲ ਧਰਵਿੰਦਰ ਕੌਰ ਅਤੇ ਸਟਾਫ ਦੀ ਤਸਵੀਰ।