our team देश पंजाब मनोरंजन राजनीती राज्य होम

2022 ‘ਚ ਬਾਦਲ ਸਰਕਾਰ ਬਨਣ ਤੇ ਪੰਜਾਬ ਨੂੰ ਵੱਧ ਤੋ ਵੱਧ ਸਹੂਲਤਾ ਮਿਲਣਗੀਆ : ਮੀਰਾਂਕੋਟ

2022 ‘ਚ ਬਾਦਲ ਸਰਕਾਰ ਬਨਣ ਤੇ ਪੰਜਾਬ ਨੂੰ ਵੱਧ ਤੋ ਵੱਧ ਸਹੂਲਤਾ ਮਿਲਣਗੀਆ : ਮੀਰਾਂਕੋਟ

ਚੰਦੀ,ਬਿੱਟੂ,ਜੰਡਿਆਲਾ ਗਰੂ,ਬੰਡਾਲਾ : 2022 ਦੀਆ ਵਿਧਾਨ ਸਭਾ ਚੋਣਾ ਦੇ ਸਬੰਧ ‘ਚ ਸ਼ਹਿਰ ਜੰਡਿਆਲਾ ਗੁਰੂ ਦੀ ਵਾਰਡ ਨੰਬਰ 5 ਮੁਹੱਲਾ ਸ਼ੇਖੂਪੁਰਾ ਵਿਖੇ ਸਵ:ਤਰੇਸਮ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਮੁੱਖ ਮਹਿਮਾਨ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਪਨਸਪ ਪੰਜਾਬ ਦੇ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਵਿਸੇਸ਼ ਤੋਰ ਤੇ ਹਾਜਿਰ ਹੋਏ।ਇਸ ਮੀਟਿੰਗ ਦੋਰਾਨ ਕਾਮਰੇਡ ਪਰਿਵਾਰਾ ਨੇ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ ਨੂੰ ਵਿਸ਼ਵਾਸ਼ ਦਿਵਾਇਆ ਕਿ ਆਉਣ 2022 ਦੀਆ ਵਿਧਾਨ ਸਭਾ ਚੋਣਾ ਵਿੱਚ ਉਹ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਪ੍ਰਣ ਕੀਤਾ ਅਤੇ ਕਿਹਾ ਕਿ 2022 ਦੀਆ ਵਿਧਾਨ ਸਭਾ ਚੋਣਾ ਵਿਰੋਧੀਆ ਦੇ ਰਹਿੰਦੇ ਭੁਲ਼ੇਖੇ ਦੂਰ ਕਰਨਗੇ।ਇਸ ਮੋਕੇ ਇਕੱਠ ਨੂੰ ਸਬੰਧਨ ਕਰਦਿਆ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ ਨੇ ਕਿਹਾ ਕਿ ਚਾਰ ਸਾਲ ਰਾਜ ਕਰਨ ਤੋ ਬਾਅਦ ਕਾਂਗਰਸ ਸਰਕਾਰ ਨੇ ਇਕ ਵਾਅਦਾ ਪੂਰਾ ਨਹੀ ਕੀਤਾ।ਕਿਉਕਿ ਕੈਪਟਨ ਸਰਕਾਰ ਨੇ ਆਪਣੇ ਰਾਜ ਦੋਰਾਨ ਗਰੀਬ ਲੋਕਾ ਨੂੰ ਜੋ ਨੀਲੇ ਕਾਰਡ ਤੇ ਕਣਕ ਮਿਲਦੀ ਸੀ ਉਹ ਨੀਲੇ ਕਾਰਡ ਬਿਨਾ ਇਨਕੁਆਰੀ ਹੀ ਕੱਟ ਦਿੱਤੇ ਹਨ,ਜੋ ਬਹੁਤ ਵੱਡਾ ਧੋਖਾ ਪੰਜਾਬ ਦੀ ਗਰੀਬ ਜਨਤਾ ਨਾਲ ਕੀਤਾ ਜਾ ਰਿਹਾ ਹੈ।ਮੀਰਾਂਕੋਟ ਨੇ ਕਿਹਾ 2022 ਦੀਆ ਸਭਾ ਚੋਣਾ ਵਿੱਚ ਬਾਦਲ ਸਰਕਾਰ ਬਣਦੀਆ ਹੀ ਕੱਟੇ ਹੋਏ ਨੀਲੇ ਕਾਰਡ ਪੰਜਾਬ ਦੀ ਜਨਤਾ ਨੂੰ ਨਵੇ ਬਣਾ ਕੇ ਦਿੱਤੇ ਜਾਣਗੇ।ਉਪਰੰਤ ਕਾਮਰੇਡ ਪਰਿਵਾਰਾ ਨੇ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਸਵਿੰਦਰ ਸਿੰਘ ਚੰਦੀ, ਸਰਬਜੀਤ ਸਿੰਘ ਸੋਨੂੰ ਜੰਡਿਆਲਾ, ਧਰਮਵੀਰ ਬਿੱਟੂ 5 ਦੇ ਇੰਚਾਰਜ, ਰੋਬਨ ਸਿੰਘ, ਕਸ਼ਮੀਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ, ਮਨਦੀਪ ਸਿੰਘ ਹੈਪੀ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਸੇਠੀ, ਬਾਬਾ ਧੀਰਾ ਸ਼ਾਹ, ਕੁਲਵੰਤ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ, ਜਸਬੀਰ ਸਿੰਘ, ਗੁਰਪਿੰਦਰ ਸਿੰਘ, ਸੁਰਿੰਦਰ ਸਿੰਘ, ਜਸਬੀਰ ਸਿੰਘ, ਕਵਲਜੀਤ ਸਿੰਘ, ਸਿਮਰਨਪਾਲ ਸਿੰਘ, ਗੁਰਬੱਖਸ਼ ਸਿੰਘ, ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ, ਰਣਜੀਤ ਸਿੰਗ ਰਾਣਾ, ਭਗਵਾਨ ਸਿੰਘ, ਜਗਰੂਪ ਸਿੰਘ, ਧਾਨੀ ਆਦਿ ਹਾਜਿਰ ਸਨ।

ਕੈਪਸ਼ਨ:ਨਵੇ ਜੁੜੇ ਕਾਮਰੇਡ ਪਰਿਵਾਰਾ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ,ਸੋਨੂੰ ਜੰਡਿਆਲਾ,ਧਰਮਵੀਰ ਬਿੱਟੂ ਤੇ ਸੱਜੇ ਇਕੱਠ