BREAKING देश पंजाब राजनीती राज्य होम

ਅਮਨ ਸ਼ਰਮਾ ਦੇ ਸਿਰ ਤੇ ਸੱਜਿਆ ਨਗਰ ਪੰਚਾਇਤ ਰਈਆ ਦੀ ਪ੍ਰਧਾਨਗੀ ਦਾ ਤਾਜ

ਸਰਬਜੀਤ ਕੌਰ ਸੀ: ਮੀਤ ਪ੍ਰਧਾਨ ਤੇ ਅਮਰਜੀਤ ਕੌਰ ਮੀਤ ਪ੍ਰਧਾਨ ਬਣੀਆਂ

ਬਿਆਸ-(ਪ੍ਰਗਟ ਸਿੰਘ) : ਬੀਤੇ ਫਰਵਰੀ ਮਹੀਨੇ ਵਿੱਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਰਹਿਨੁਮਾਈ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਸ਼ਰਮਾ ਦੀ ਅਗਵਾਈ ਹੇਠ ਨਗਰ ਪੰਚਾਇਤ ਰਈਆ ਹੋਈਆਂ ਸਨ।ਜਿਸ ਵਿੱਚ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਪ੍ਰਾਪਤ ਕਰਕੇ 13 ਵਾਰਡਾਂ ਵਿੱਚੋਂ 12 ਸੀਟਾਂ ਤੇ ਕਬਜਾ ਕਰ ਲਿਆ ਸੀ।
ਅੱਜ ਨਗਰ ਪੰਚਾਇਤ ਰਈਆ ਦੇ ਦਫਤਰ ਵਿਖੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ.ਸੀ ਤੋਂ ਇਲਾਵਾ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਲਛਮਣ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਬੰਗੜ, ਕਾਰਜ ਸਾਧਕ ਅਫਸਰ ਰਜੇਸ਼ ਖੋਸਲਾ, ਅਮਨ ਸ਼ਰਮਾ, ਜਤਿੰਦਰ ਸਿੰਘ ਸੋਨੂ, ਰਜਿੰਦਰ ਕਾਲੀਆ, ਰੌਬਿਨ ਮਾਨ, ਰਜਿੰਦਰ ਸਿੰਘ ਬਿੱਟਾ, ਹਰਪ੍ਰੀਤ ਸਿੰਘ ਹੈਪੀ, ਸੁਦੇਸ਼ ਰਾਣੀ, ਸਰਬਜੀਤ ਕੌਰ, ਜਗਦੀਪ ਕੌਰ, ਦਲਬੀਰ ਕੌਰ ਮਾਨ, ਅਮਰਜੀਤ ਕੌਰ, ਜਸਬੀਰ ਕੌਰ, ਕਰਮਜੀਤ ਕੌਰ (ਇਹ ਤੇਰਾਂ ਕੌਂਸਲਰ) ਹਾਜਰ ਸਨ।
ਸਮਾਗਮ ਦੌਰਾਨ ਚੋਣ ਅਧਿਕਾਰੀ ਲਛਮਣ ਸਿੰਘ ਵਲੋਂ ਕਾਰਵਾਈ ਸ਼ੁਰੂ ਕਰਦੇ ਹੋਏ ਪ੍ਰਧਾਨਗੀ ਲਈ ਨਾਮ ਮੰਗੇ ਜਾਣ ਤੇ ਜਤਿੰਦਰ ਸਿੰਘ ਸੋਨੂੰ ਨੇ ਕੇ.ਕੇ ਸ਼ਰਮਾ ਦੀ ਨੂੰਹ ਅਮਨ ਸ਼ਰਮਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਅਤੇ ਰਜਿੰਦਰ ਸਿੰਘ ਬਿੱਟਾ ਨੇ ਇਸ ਦੀ ਤਾਈਦ ਕੀਤੀ ਹੋਰ ਕੋਈ ਨਾਮ ਸਾਹਮਣੇ ਨਾ ਆਉਣ ਤੇ ਅਮਨ ਸ਼ਰਮਾ ਨੂੰ ਨਗਰ ਪੰਚਾਇਤ ਰਈਆ ਦਾ ਪ੍ਰਧਾਨ ਐਲਾਨਿਆ ਗਿਆ।ਇਸ ਤੋਂ ਬਾਅਦ ਸਰਬਜੀਤ ਕੌਰ ਤੇ ਅਮਰਜੀਤ ਕੌਰ ਕਰਮਵਾਰ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਚੁਣੀਆਂ ਗਈਆਂ।ਇਸ ਦੌਰਾਨ ਵਿਰੋਧੀ ਧਿਰ ਨੇ ਸੰਵਿਧਾਨ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਵਿਵਸਥਾ ਨਾ ਹੋਣ ਤੇ ਇਸ ਲਈ ਆਪਣਾ ਇਤਰਾਜ ਦਰਜ ਕਰਾਇਆ।
ਇਸ ਮੌਕੇ ਗੁਰਦਿਆਲ ਸਿੰਘ ਢਿਲੋਂ, ਬਲਕਾਰ ਸਿੰਘ ਬੱਲ, ਨਿਰਵੈਰ ਸਿੰਘ ਸਾਹਬੀ, ਪਿੰਦਰਜੀਤ ਸਿੰਘ ਸਰਲੀ (ਚਾਰੇ ਚੇਅਰਮੈਨ), ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਗੁਰਕੰਵਲ ਮਾਨ ਪੀ.ਏ, ਚੇਅਰਮੈਨ ਹਰਜਿੰਦਰ ਸਿੰਘ ਜਸਪਾਲ, ਨਵ ਪੱਡਾ ਸੰਮਤੀ ਮੈਂਬਰ, ਜਗਦੀਪ ਸਿੰਘ ਮਾਨ, ਤਜਿੰਦਰ ਸਿੰਘ ਬਿੱਲੂ, ਰਾਮ ਲੁਭਾਇਆ ਠੇਕਦਾਰ, ਰਕੇਸ਼ ਕਾਲੜਾ, ਸੁਨੀਲ ਕਾਲੜਾ, ਰਜਿੰਦਰ ਲੂਥਰਾ, ਸਰਬਜੀਤ ਸਿੰਘ ਸੰਧੂ, ਬੌਬੀ ਕੌੜਾ, ਤਰਸੇਮ ਰਮਪਾਲ, ਰਜੇਸ਼ ਰਮਪਾਲ, ਨੌਬੀ ਨਿਰੋਤਮਪੁਰ, ਲਖਵਿੰਦਰ ਸਿੰਘ ਭਿੰਡਰ, ਰਾਮਪਾਲ ਟੋਕਿਆਂ ਵਾਲੇ, ਯਾਦਵਿੰਦਰ ਸਿੰਘ ਯਾਦੀ, ਰਵਦੀਪ ਸਿੰਘ, ਪ੍ਰਮੋਦ ਕਾਲੀਆ ਸਿਆਸੀ ਸਲਾਹਕਾਰ ਵਿਧਾਇਕ ਭਲਾਈਪੁਰ, ਬਾਜ ਸਿੰਘ ਭਲਾਈਪੁਰ, ਗੁਰਬਿੰਦਰ ਸਿੰਘ ਸਾਹਬੀ ਸਰਪੰਚ ਕੋਟ ਮਹਿਤਾਬ, ਗੁਰਚਰਨ ਸਿੰਘ ਰਾਣਾ ਸਰਪੰਚ ਕਾਲੇਕੇ, ਗੁਰਮੁਖ ਸਿੰਘ ਸਰਪੰਚ ਸੁਧਾਰ, ਰਾਜਾ ਕਲੇਰ ਲੋਹਗੜ, ਸੋਨਾ ਸਰਪੰਚ ਬੂਲੇਨੰਗਲ ਆਦਿ ਹਾਜ਼ਰ ਸਨ।