BREAKING our team देश पंजाब राजनीती राज्य होम

ਅੰਮ੍ਰਿਤਸਰ ਪ੍ਰਸ਼ਾਸ਼ਨ ਦੀ ਘਰੇਲੂ ਏਕਾਂਤਵਾਸ ਕੋਵਿਡ 19 ਮਰੀਜਾਂ ਲਈ ਪਹਿਲ ਆਈਸੋਕੇਅਰ ਐਪ ਕੀਤਾ ਜਾਵੇਗਾ ਲਾਂਚ

ਏਕਾਂਤਵਾਸ ਕੀਤੇ ਮਰੀਜਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਫਤਿਹ ਕਿੱਟ : ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ-(ਸੁਦਰਸ਼ਨ ਰਾਏ) : ਘਰਾਂ ਵਿੱਚ ਕਰੋਨਾ ਕਾਰਨ ਏਕਾਂਤਵਾਸ ਕੀਤੇ ਗਏ ਮਰੀਜਾਂ ਲਈ ਜ੍ਹਿਲਾ ਪ੍ਰਸਾਸ਼ਨ ਇੱਕ ਨਵੀਂ ਪਹਿਲ ਕਰਦਿਆਂ ਆਈਸੋਕੇਅਰ ਐਪ ਲਾਂਚ ਕਰਨ ਜਾ ਰਿਹਾ ਹੈ, ਇਸ ਸਬੰਧੀ ਦਫ਼ਤਰ ਨਗਰ ਨਿਗਮ ਵਿਖੇ ਅਧਿਕਾਰੀਆਂ ਨੂੰ ਪਾਇਲਟ ਪ੍ਰਾਜੈਕਟ ਤਹਿਤ ਆਈਸੋਕੇਅਰ ਸਬੰਧੀ ਟੇ੍ਰਨਿੰਗ ਦਿੱਤੀ ਗਈ।
ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਸਭ ਤੋਂ ਪਹਿਲਾਂ ਸਰਕਾਰੀ ਮੁਲਾਜਮ ਜੋ ਕਿ ਕੋਵਿਡ 19 ਮਹਾਂਮਾਰੀ ਦੌਰਾਨ ਏਕਾਂਤਵਾਸ ਵਿੱਚ ਹਨ ਤੇ ਇਸ ਐਪ ਰਾਂਹੀ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਕਾਮਯਾਬ ਹੋਣ ਤੇ ਆਮ ਲੋਕਾਂ ਨੂੰ ਵੀ ਇਹ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਐਪ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਅਮਨਦੀਪ ਹਸਪਤਾਲ ਵਲੋਂ ਪਹਿਲਾਂ ਹੀ ਕੋਵਿਡ 19 ਮਰੀਜਾਂ
ਦੀ ਨਿਗਰਾਨੀ ਲਈ ਵਰਤਿਆ ਜਾ ਰਿਹਾ ਹੈ ਤੇ ਹੁਣ ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਦਾ ਘੇਰਾ ਵਧਾ ਕੇ ਸਾਰੇ ਏਕਾਂਤਵਾਸ ਕੀਤੇ ਗਏ ਮਰੀਜਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਇਸ ਦੌਰਾਨ ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਦੱਸਿਆ ਕਿ ਡੀ.ਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਤੇ ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ ਦੀ ਅਗਾਵਈ ਹੇਠ ਤਿਆਰ ਕੀਤੇ ਗਏ, ਇਸ ਐਪ ਦੀਆਂ ਕਈ ਵਿਸ਼ੇਸ਼ਤਾਵਾਂ ਹਨ।ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਮਰੀਜਾਂ ਦੀ ਅਸਾਨ ਰਜਿਸਟਰੇਸ਼ਨ, ਸਿਹਤ ਦੀ ਲਾਈਵ ਨਿਗਰਾਨੀ, ਮਰੀਜਾਂ ਲਈ ਪ੍ਰਸ਼ਨਾਵਲੀ, ਦੈਨਿਕ ਨਿਗਰਾਨੀ ਤੇ ਟਰੈਕਿੰਗ, ਕੋਵਿਡ ਮਰੀਜਾਂ ਨਾਲ ਲਾਈਵ ਚੈਟ, ਅਲਾਰਮਿੰਗ, ਮੋਨੀਟਰਿੰਗ ਅਤੇ ਰਿਪੋਰਟਿੰਗ ਵੀ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਏਕਾਂਤਵਾਸ ਹੋਏ ਮਰੀਜ ਆਪਣਾ ਬਲੱਡ ਪ੍ਰੈਸ਼ਰ, ਸ਼ੂਗਰ, ਆਕਸੀਜਨ ਲੈਵਲ ਆਦਿ ਚੈੱਕ ਕਰਵਾੳੋਣ ਅਤੇ ਸਿਹਤ ਖਰਾਬ ਹੋਣ ਤੇ ਰਾਬਤਾ ਕਰ ਸਕਦੇ ਹਨ ਅਤੇ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ।ਇਸ ਦੇ ਨਾਲ ਹੀ ਏਕਾਂਤਵਾਸ ਕੀਤੇ ਗਏ ਲੋਕਾਂ ਦੀ ਨਿਗਰਾਨੀ ਲਈ ਤਾਇਨਾਤ ਸੈਕਟਰ ਮੈਜਿਸਟਰੇਟ ਨੂੰ ਵੀ ਇਸ ਐਪ ਤੋਂ ਸਹਾਇਤਾ ਮਿਲੇਗੀ, ਜਿਸ ਨਾਲ ਉਹ ਅਸਾਨੀ ਨਾਲ ਆਪਣੀ ਡਿਊਟੀ ਕਰ ਸਕਣਗੇ।