our team देश पंजाब मनोरंजन राजनीती राज्य होम

ਪ੍ਰਾਈਵੇਟ ਸਕੂਲਾਂ ਦੀ ਤਰਜ ਤੇ ਹੁਣ ਸਰਕਾਰੀ ਸਕੂਲ ਵੀ ਹਾਈਟੈਕ ਸਹੂਲਤਾਂ ਨਾਲ ਲੈਸ : ਗੁਰਮੀਤ ਕੌਰ ਬੀਈਈਓ

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਿਲੇ ਵਧਾਉਣ ਲਈ ਅਧਿਆਪਕਾਂ ਦੀ ਟੀਮ ਗਠਿਤ

ਮਨਜਿੰਦਰ ਚੰਦੀ / ਜੰਡਿਆਲਾ ਗੁਰੂ,ਬੰਡਾਲਾ : ਬਲਾਕ ਜੰਡਿਆਲਾ ਗੁਰੂ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 2 ਲੜਕੀਆਂ ਜੰਡਿਆਲਾ ਗੁਰੂ ਵਿਖੇ ਬਲਾਕ ਸਿੱਖਿਆ ਅਫਸਰ ਗੁਰਮੀਤ ਕੌਰ ਮੀਰਾਂਕੋਟ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਸਬੰਧੀ ਅਧਿਆਪਕਾਂ ਅਤੇ “ਪੜ੍ਹੋ ਪੰਜਾਬ, ਪੜਾਓ ਪੰਜਾਬ” ਦੀ ਟੀਮ ਨਾਲ ਮੀਟਿੰਗ ਹੋਈ।ਇਸ ਮੌਕੇ ਬੀ.ਈ.ਈ.ੳ ਗੁਰਮੀਤ ਕੌਰ ਮੀਰਾਂਕੋਟ ਨੇ ਸੈਂਟਰ ਜੰਡਿਆਲਾ ਗੁਰੂ ਦੇ ਅਧਿਆਪਕਾਂ ਦੀ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਨੂੰ ਬੱਚਿਆਂ ਦਾ ਦਾਖਲਾ ਵਧਾਉਣ ਸਬੰਧੀ ਡਿਉੂਟੀ ਲਗਾਈ ਅਤੇ ਦੱਸਿਆ ਕਿ ਅਧਿਆਪਕਾਂ ਦੀ ਇਹ ਕਮੇਟੀ ਸ਼ਹਿਰ ਵਿੱਚ ਲੋਕਾਂ ਨਾਲ ਰਾਬਤਾ ਕਰ ਅਨਾਊਂਸਮੈਂਟ ਕਰਵਾਕੇ ਆਦਿ ਤਰੀਕਿਆਂ ਨਾਲ ਬੱਚਿਆਂ ਦਾ ਦਾਖਲਾ ਵਧਾ ਕੇ ਮਾਪਿਆਂ ਨੂੰ ਜਾਗਰੂਕ ਕਰਨਗੇ।ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਆਧੁਨਿਕ ਤਕਨੀਕਾਂ ਜਿਵੇਂ ਪ੍ਰੋਜੈਕਟਰ, ਐਲ.ਈ.ਡੀ ਰਾਂਹੀ ਪੜਾਈ, ਖੇਡ ਮੈਦਾਨ, ਸੁੰਦਰ ਇਮਾਰਤਾਂ, ਬੈਠਣਯੋਗ ਚੰਗੇ ਟੇਬਲ, ਪੀਣ ਦੇ ਪਾਣੀ ਲਈ ਬੇਹਤਰ ਸੁਵਿਧਾਵਾਂ, ਗਰੀਨਰੀ, ਚੰਗੇ ਵਾਤਾਵਰਣ ਲਈ ਪਾਰਕਾਂ ਤੋਂ ਇਲਾਵਾ ਖੇਡਾਂ, ਕੰਪਿਊਟਰ ਸਮੇਤ ਸਮੂਹ ਵਿਿਸ਼ਆ ਦੀ ਪੜਾਈ ਆਦਿ ਸੁਵਿਧਾਵਾਂ ਸ਼ਾਮਿਲ ਹਨ, ਜਿਸ ਨਾਲ ਬੱਚਿਆਂ ਦਾ ਜੀੜਨ ਅਤੇ ਮਾਨਸਿਕ ਪੱਧਰ ਕਾਫੀ ਉੱਚਾ ਹੋਇਆ ਹੈ। ਇਸ ਤੋਂ ਇਲਾਵਾ ਤਜਰਬੇਕਾਰ ਮਿਹਨਤੀ ਪੜਿਆ-ਲਿਿਖਆ ਸਟਾਫ, ਸਮਾਰਟ ਸਕੂਲ, ਮੁਫਤ ਵਰਦੀ, ਮੁਫਤ ਦੁਪਹਿਰ ਦਾ ਖਾਣਾ, ਵਜੀਫੇ ਦੀ ਸਹੂਲਤਾਂ, ਪ੍ਰੀ-ਪ੍ਰਾਇਮਰੀ ਜਮਾਤਾਂ ਸਮੇਤ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।ਇਸ ਮੌਕੇ ਗੁਰਤੇਜ ਸਿੰਘ ਛਾਪਾ ਬੀ.ਐਮ.ਟੀ, ਨਵਦੀਪ ਸਿੰਘ ਵਿਰਕ ਪ੍ਰਧਾਨ, ਸੰਦੀਪ ਸਿੰਘ ਚੰਦੀ ਬਲਾਕ ਪ੍ਰਧਾਨ, ਸਵਿੰਦਰ ਸਿੰਘ ਬਾਲੀਆ, ਗੁਰਪ੍ਰੀਤ ਸਿੰਘ ਗਿੱਲ, ਰਾਜਵਿੰਦਰ ਕੌਰ ਮੁੱਖ ਅਧਿਆਪਕ, ਜਤਿੰਦਰਪਾਲ ਸਿੰਘ, ਰਾਜਬੀਰ ਕੌਰ, ਪ੍ਰੀਤੀ ਬਾਲਾ, ਸਤਵਿੰਦਰ ਕੌਰ ਆਦਿ ਹਾਜ਼ਿਰ ਸਨ।
ਕੈਪਸ਼ਨ:ਮੀਟਿੰਗ ਦੌਰਾਨ ਬਲਾਕ ਅਫਸਰ ਗੁਰਮੀਤ ਕੋਰ ਮੀਰਾਂਕੋਟ, ਨਵਦੀਪ ਵਿਰਕ, ਗੁਰਤੇਜ ਸਿੰਘ, ਸੰਦੀਪ ਚੰਦੀ ਤੇ ਹੋਰਨਾਂ ਦੀ ਤਸਵੀਰ।