BREAKING Crime our team देश पंजाब राजनीती राज्य होम

ਖਲਚੀਆਂ ਪੁਲਿਸ ਨੇ ਪਿਸਟਲ, ਮੈਗਜੀਨ ਅਤੇ 2 ਰੌਂਦਾਂ ਸਣੇ ਇੱਕ ਨੂੰ ਕੀਤਾ ਕਾਬੂ

ਖਲਚੀਆਂ ਪੁਲਿਸ ਨੇ ਪਿਸਟਲ, ਮੈਗਜੀਨ ਅਤੇ 2 ਰੌਂਦਾਂ ਸਣੇ ਇੱਕ ਨੂੰ ਕੀਤਾ ਕਾਬੂ

ਅੰਮ੍ਰਿਤਸਰ- (ਬਿਊਰੋ, ਪੀ.ਐਸ.ਸਦਿਉੜਾ) : ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਖਲਚੀਆਂ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਦੌਰਾਨ ਇੱਕ ਨੌਜਵਾਨ ਕੋਲੋਂ ਪਿਸਟਲ, ਮੈਗਜੀਨ ਅਤੇ ਰੌਂਦ ਬਰਾਮਦ ਕਰਨ ਦੀ ਖਬਰ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਖਲਚੀਆਂ ਐਸਐਚਓ ਸਬ ਇੰਸਪੈਕਟਰ ਅਜੈਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਧੂਲਕਾ ਫਾਟਕ ਤੋਂ ਕਥਿਤ ਦੋਸ਼ੀ ਪ੍ਰਭਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੇਰੀਆਣਾ, ਥਾਣਾ ਤਰਸਿੱਕਾ ਨੂੰ ਗ੍ਰਿਫਤਾਰ ਕਰ ਉਸ ਕੋਲੋਂ ਇੱਕ 32 ਬੋਰ ਪਿਸਟਲ ਸਮੇਤ ਇੱਕ ਮੈਗਜੀਨ ਅਤੇ 2 ਰੌਂਦ ਬਰਾਮਦ ਕੀਤੇ ਹਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਥਾਣਾ ਖਲਚੀਆਂ ਵਿਖੇ ਮੁੱਕਦਮਾ ਨੰ 50, ਜੁਰਮ 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਏ.ਐਸ.ਆਈ ਸ਼ਮਸ਼ੇਰ ਸਿੰਘ ਨੂੰ ਸੌਂਪੀ ਗਈ ਹੈ ਅਤੇ ਕਥਿਤ ਦੋਸ਼ੀ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।