BREAKING our team देश पंजाब राजनीती राज्य होम

ਸਿੱਖਿਆ ਸਕੱਤਰ ਵਲੋਂ 92 ਸਾਲ ਪੁਰਾਣੇ ਹੁਕਮ ਬਦਲਣ ਤੇ ਵੱਧ ਸਕਦੀ ਹੈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ

ਸਕੂਲ ਨੂੰ ਸੁੰਦਰ ਅਤੇ ਸ਼ਾਨਦਾਰ ਬਣਾਉਣ ਲਈ ਹਲਕਾ ਵਿਧਾਇਕ ਭਲਾਈਪੁਰ ਅਤੇ ਸਕੂਲ ਸਟਾਫ ਦਾ ਭਰਪੂਰ ਸਹਿਯੋਗ : ਸਰਪੰਚ ਬਿਆਸ

ਵਿਿਦਆਰਥੀ ਹੁਣ ਟਰਾਂਸਫਰ ਸਰਟੀਫਿਕੇਟ ਦੀ ਬਜਾਏ ਸਵੈ ਘੋਸ਼ਣਾ ਪੱਤਰ ਨਾਲ ਵੀ ਲੈ ਸਕਣਗੇ ਦਾਖਿਲਾ-ਸਿੱਖਿਆ ਵਿਭਾਗ

ਬਿਆਸ-(ਪੀ.ਐਸ.ਸਦਿਉੜਾ) : ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸ਼ੁੱਕਰਵਾਰ ਨੂੰ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਵਲੋਂ 1929 ਤੋਂ ਲਾਗੂ ਨਿਯਮਾਂ ਵਿੱਚ ਬਦਲਾਅ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਿਲ ਹੋਣ ਲਈ ਟਰਾਂਸਫਰ ਸਰਟੀਫਿਕੇਟ ਦੀ ਬਜਾਏ ਸਵੈ ਘੋਸ਼ਣਾ ਪੱਤਰ ਨਾਲ ਦਾਖਿਲਾ ਦੇਣ ਦੀ ਇਜਾਜਤ ਦਿੱਤੀ ਗਈ।ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਬੱਚਿਆਂ ਦੀ ਗਿਣਤੀ ਵੱਧਣ ਦੇ ਆਸਾਰ ਹਨ।ਦੱਸਣਯੋਗ ਹੈ ਕਿ ਕਰੋੋਨਾ ਕਾਲ ਅਤੇ ਲਾਕਡਾਊਨ ਦੌਰਾਨ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਰਹੇ ਮਾਪੇ ਹੁਣ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਮਹਿੰਗੀਆਂ ਫੀਸਾਂ ਅਤੇ ਦਾਖਿਲੇ ਦਿਵਾਉਣ ਤੋਂ ਕਥਿਤ ਤੌਰ ਤੇ ਪ੍ਰੇਸ਼ਾਨ ਨਜਰ ਆ ਰਹੇ ਸਨ, ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੀ ਸਮਾਰਟ ਸਕੂਲਾਂ ਦੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਨੂੰ ਕਾਫੀਤਰ ਅਪਡੇਟ ਕਰਦਿਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਦੇਖਿਆ ਜਾਵੇ ਤਾਂ ਸੋਲਰ, ਪੀਣ ਯੋਗ ਪਾਣੀ ਦੀਆਂ ਸਹੂਲਤਾਂ ਤੋਂ ਇਲਾਵਾ ਨਵਾਂ ਫਰਨੀਚਰ, ਆਧੁਨਿਕ ਟੈਕਨਾਲੋਜੀ ਨਾਲ ਬੱਚਿਆਂ ਨੂੰ ਪੜਾਉਣ ਲਈ ਪ੍ਰੋਜੈਕਟਰ ਸਮੇਤ ਸਾਫ ਸੁਥਰਾ ਵਾਤਾਵਰਣ ਅਤੇ ਸਕੂਲ ਨੂੰ ਚੰਗੀ ਦਿੱਖ ਪ੍ਰਦਾਨ ਕਰਨ ਤੇ ਜੋਰ ਲਗਾਇਆ ਗਿਆ ਨਜਰ ਆ ਰਿਹਾ ਹੈ।ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਦੇ ਅਮਲੇ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਪੜਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਇਸ ਦੌਰਾਨ ਹੀ ਸਿੱਖਿਆ ਸਕੱਤਰ ਵਲੋਂ ਦਾਖਿਲੇ ਲਈ ਅਜਿਹੀ ਰਾਹਤ ਦੇਣ ਤੇ ਹੁਣ ਸਰਕਾਰੀ ਸਕੂਲ਼ਾਂ ਵਿੱਚ ਬੱਚਿਆਂ ਦੀ ਆਮਦ ਵੱਧ ਸਕਦੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ ਪਿੰ੍ਰਸੀਪਲ ਰਾਜੀਵ ਕਪੂਰ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਟਰਾਂਸਫਰ ਸਰਟੀਫਿਕੇਟ ਦੀ ਸ਼ਰਤ ਖਤਮ ਕਰਨ ਨਾਲ ਬੱਚਿਆਂ ਨੂੰ ਕਾਫੀ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਬਿਆਸ ਸਕੂਲ ਨੂੰ ਪੰਜਾਬ ਸਰਕਾਰ, ਗ੍ਰਾਮ ਪੰਚਾਇਤ ਬਿਆਸ, ਸਹਿਯੋਗੀ ਦੀ ਮਦਦ ਨਾਲ ਸਭਨਾਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਬਿਆਸ ਸਕੂਲ ਵਿੱਚ ਆਪਣੀ ਬੇਟੀ ਦਾ ਦਾਖਿਲਾ ਕਰਵਾਉਣ ਆਏ ਲਛਮਣ ਦਾ ਕਹਿਣਾ ਹੈ ਕਿ ਉਹ ਵੀ ਆਪਣੇ ਸਮੇਂ ਤੇ ਇੰਨ੍ਹਾਂ ਸਕੂਲਾਂ ਵਿੱਚ ਹੀ ਪੜੇ ਲਿਖੇ ਹਨ ਅਤੇ ਥੋੜਾ ਭਟਕ ਗਏ ਸਨ, ਉਨ੍ਹਾਂ ਕਿਹਾ ਕਿ ਬਿਆਸ ਸਕੂਲ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਅਤੇ ਸਮੂਹ ਮੀਡੀਅਮਾਂ ਦਾ ਸਟਾਫ ਇੱਥੇ ਮੌਜੂਦ ਹੈ, ਜਿਸ ਲਈ ਉਹ ਆਪਣੀ ਬੇਟੀ ਦਾ ਦਾਖਿਲਾ ਕਰਵਾਉਣ ਲਈ ਇੱਥੇ ਪੁੱਜੇ ਹਨ।
ਸਰਪੰਚ ਬਿਆਸ ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਯਤਨਾਂ ਸਦਕਾ ਬਿਆਸ ਸਮਾਰਟ ਸਕੂਲ ਬਣ ਚੁੱਕਾ ਹੈ, ਜਿੱਥੇ ਬੱਚਿਆਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹਨ, ਉੱਥੇ ਹੀ ਪ੍ਰਿੰਸੀਪਲ ਰਾਜੀਵ ਕਪੂਰ ਅਤੇ ਸਮੂਹ ਸਟਾਫ ਬੇਹੱਦ ਮਿਹਨਤੀ ਹੈ ਅਤੇ ਬੱਚਿਆਂ ਦੇ ਭਵਿੱਖ ਲਈ ਹਰ ਸੰਭਵ ਉਪਰਲਾ ਕਰਦੇ ਹਨ।ਸੂਤਰਾਂ ਅਨੁਸਾਰ ਟਰਾਂਸਫਰ ਸਰਟੀਫਿਕੇਟ ਦੀ ਲੋੜ ਜਨਮ ਮਿਤੀ ਤਸਦੀਕ ਕਰਨ ਤੇ ਜਿਸ ਕਲਾਸ ਵਿੱਚ ਬੱਚਾ ਪੜਦਾ ਰਿਹਾ ਹੈ ਦੀ ਕਲਾਸ (ਜਮਾਤ) ਨੂੰ ਤਸਦੀਕ ਕਰਦਾ ਹੈ ਜਿਸ ਲਈ ਹੁਣ ਸਿੱਖਿਆ ਵਿਭਾਗ ਵਲੋਂ ਸਵੈ ਘੋਸ਼ਣਾ ਪੱਤਰ ਲਿਆ ਜਾਵੇਗਾ।