देश पंजाब राजनीती राज्य होम

ਰਾਜਾਸਾਂਸੀ ਮੰਡੀ ਦਾ ਬੁਰਾ ਹਾਲ। ਬਾਥਰੂਮਾਂ ਤੇ ਪੀਣ ਵਾਲੇ ਪਾਣੀ ਨੂੰ ਦੇਖ ਕੇ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।

ਰਾਜਾਸਾਂਸੀ -(ਸੁਦਰਸ਼ਨ ਰਾਏ): ਕਵਿਡ 19 ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿਚ ਸਾਰੀਆਂ ਬੁਨਿਆਦੀ ਸਹੁਲਤਾਂ ਤੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕਰਨ ਵਾਲੀ ਮੰਡੀ ਬੋਰਡ ਵੱਲੋਂ ਸਾਰਾ ਦਿਨ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕਿਸਾਨਾਂ ਲਈ ਪੀਣ ਵਾਲੇ ਠੰਢੇ ਪਾਣੀ ਤੇ ਨਾਂ ਹੀ ਬਾਥਰੂਮ ਦਾ ਪ੍ਰਬੰਧ ਹੈ। ਜਦ ਨੈਸ਼ਨਲ ਸਮਾਚਾਰ ਇੰਡੀਆ ਨੀਊਜ਼ ਵੱਲੋਂ ਅਨਾਜ ਮੰਡੀ ਰਾਜਾ  ਸਾਂਸੀ ਦਾ ਦੌਰਾ ਕੀਤਾ ਗਿਆ ਤਾਂ ਉਥੇ ਕੰਮ ਕਰ ਰਹੇ ਪੱਲੇਦਾਰਾਂ ਨੇ ਮੰਡੀ ਖ਼ਿਲਾਫ਼ ਰੋਸ ਪਰਗਟ ਕਰਦਿਆਂ ਦੱਸਿਆ ਕਿ ਅਸੀਂ ਸਾਰਾ ਦਿਨ ਅੱਤ ਦੀ ਗਰਮੀ ਤੇ ਕੰਮ ਕਰਦੇ ਹਾਂ ਪਰ ਮੰਡੀ ਬੋਰਡ ਵੱਲੋਂ ਸਾਡੇ ਲਈ ਏਥੇ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਇੱਥੇ ਬਾਥਰੂਮ ਦਾ ਪ੍ਰਬੰਧ ਹੈ ਨਾ ਹੱਥ ਧੋਣ ਲਈ ਸਾਬਣ ਹੈ ਨਾ ਹੀ ਸੈਨੇਟਾਈਜ਼ਰ ਦਾ ਕੋਈ ਪ੍ਰਬੰਧ ਹੈ। ਇਸ ਅੱਤ ਦੀ ਗਰਮੀ ਦੇ ਵਿਚ ਨਾ ਹੀ ਬੈਠਣ ਲਈ ਕੋਈ ਜਗ੍ਹਾ ਬਣਾਈ ਹੈ। ਗਰਮੀ ਦੇ ਨਾਲ ਕਈ ਵਾਰੀ ਪੱਲੇਦਾਰ ਬਿਮਾਰ ਵੀ ਹੋ ਜਾਂਦੇ ਨੇ । ਮੰਡੀ ਵਿਚ ਸਾਫ ਤੇ ਠੰਡਾ ਪਾਣੀ ਪੀਣ ਲਈ ਨਹੀਂ ਹੈ ਅਤੇ ਬਾਥਰੂਮ ਨਾ ਹੋਣ ਦੇ ਕਾਰਨ ਮਹਿਲਾ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਮਜ਼ਦੂਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਵਿਡ 19 ਨੂੰ ਮੁੱਖ ਰੱਖਦਿਆਂ ਸਾਫ ਪਾਣੀ ਬਾਥਰੂਮ ਤੇ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਰਾਤ ਨੂੰ ਰਹਿਣ ਲਈ ਪ੍ਰਬੰਧ ਨਾ ਹੋਣ ਕਰਕੇ ਮੱਛਰ ਲੜਨ ਕਾਰਨ ਕਈ ਮਜ਼ਦੂਰ ਬੀਮਾਰ ਹੋ ਚੁੱਕੇ ਹਨ। ਹਰ ਰੋਜ਼ ਕੋਰੋਨਾ ਦੀ ਦੁਹਾਈ ਪਾਉਣ ਵਾਲੇ ਪ੍ਰਸਾਸ਼ਨ ਵੱਲੋਂ covid-19 ਦੀਆਂ ਹਦਾਇਤਾਂ ਮੁਤਾਬਿਕ ਮੰਡੀ ਵਿਚ ਵੀ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ।

ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ ਤੇ ਕਈ ਮੰਡੀਆਂ ਚ ਜੀਨਸ ਰੱਖਣ ਲਈ ਜਗ੍ਹਾ ਵੀ ਨਹੀਂ ਹੈ ਇਸ ਵੇਲੇ ਮੰਡੀਆਂ ਦੇ ਹਾਲਾਤ ਬਹੁਤ ਮਾੜੇ ਹਨ ਕਿਸਾਨਾਂ ਦੇ ਖੇਤ ਤੇ ਮਜ਼ਦੂਰਾਂ ਦੀ ਸਾਰ ਲੈਣ ਵਾਲਾ ਕੋਈ ਨਹੀ ਹੈ। ਕਈ ਆੜਤੀਆ ਨੇ ਵੀ ਦੱਸਿਆ ਕਿ ਸਰਕਾਰ ਵੱਲੋਂ ਬਾਰਦਾਨਾ ਖਰੀਦਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਜੇਕਰ ਸਰਕਾਰ ਵੱਲੋਂ ਇਸ ਤਰ੍ਹਾਂ ਹੀ ਕਰਨਾ ਸੀ ਤਾਂ ਆੜਤੀਆ ਨੂੰ ਪਹਿਲਾਂ ਹੀ ਦਸਿਆ ਜਾਂਦਾ ਤਾਂ ਕਿ ਸੀਜ਼ਨ ਤੋਂ ਪਹਿਲਾਂ ਬਾਰਦਾਨੇ ਦਾ ਪ੍ਰਬੰਧ ਕੀਤਾ ਜਾਂਦਾ। ਕਿਉਂਕਿ ਇਕ ਦਮ ਬਾਰਦਾਨੇ ਦੀ ਕਿੱਲਤ ਆਉਣ ਨਾਲ ਪੁਰਾਣੇ ਬਾਰਦਾਨੇ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ ਤੇ ਇੱਕ ਕੁਇੰਟਲ ਦੀ ਭਰਤੀ ਲਈ ਸਾਨੂੰ ਕਰੀਬ 100 ਰੁਪਏ ਆਪਣੀ ਜੇਬ ਚੋਂ ਹੀ ਖਰਚਣੇ ਪੈ ਰਹੇ ਹਨ। ਜਿਸ ਕਾਰਨ ਆੜ੍ਹਤੀਆ ਵਰਗ ਇਸ ਬਾਰਦਾਨਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 131 ਕਰੋੜ ਦਾ ਬਕਾਇਆ ਨਾ ਦੇਣ ਕਾਰਨ ਉਹ ਹੋਰ ਰਿਸਕ ਲੈਣ ਲਈ ਤਿਆਰ ਨਹੀਂ ਹਨ ।
ਜਦ ਪ੍ਰੈਸ ਵੱਲੋਂ ਇਸ ਸੰਬੰਧੀ ਮੰਡੀ ਇੰਚਾਰਜ ਵਿਸ਼ਾਲ ਮਹਾਜਨ ਕੋਲੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਿਆ ਤੇ ਜਦ ਪਤਾ ਲੱਗਾ ਕਿ ਮੀਡੀਆ ਵੱਲੋਂ ਮੰਡੀ ਦੀਆਂ ਮੁਸ਼ਕਿਲਾਂ ਸੰਬੰਧੀ ਗੱਲ ਕਰਨੀ ਹੈ ਤਾਂ ਮੰਡੀ ਇੰਚਾਰਜ ਵਿਸ਼ਾਲ ਮਹਾਜਨ ਵੱਲੋਂ ਫੋਨ ਕੱਟ ਦਿੱਤਾ ।
ਜਿਸ ਤੋਂ ਇਹ ਸਾਬਿਤ ਹੁੰਦਾ ਹੈ ਜਿਹੜਾ ਅਫਸਰ ਪ੍ਰੈਸ ਨਾਲ਼ ਗੱਲ ਨਹੀਂ ਕਰ ਸਕਦਾ ਤਾਂ ਉਹ ਆਪਣੀ ਡਿਊਟੀ ਪ੍ਰਤੀ ਕਿੰਨਾ ਜ਼ਿੰਮੇਵਾਰ ਹੋਵੇਗਾ। ਫਿਰ ਹਰਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਮੰਡੀ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ ਜਿਸ ਕਾਰਨ ਨਵੇਂ ਬਾਥਰੂਮ ਬਣਾਉਣੇ ਸਨ। ਹਰ ਇਕ ਦਾ ਜਿਨਸ ਆਉਣ ਕਾਰਨ ਨਹੀਂ ਬਣ ਸਕੇ ਤੇ ਬਾਕੀ ਰਹਿ ਗਈਆਂ ਕਮੀਆਂ ਪੇਸ਼ੀਆਂ ਉਹ ਖੁਦ ਜਾ ਕੇ ਪੂਰੀਆਂ ਕਰਵਾਉਣ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।